ਚੋਣ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਵੱਲੋਂ ਹਥਿਆਰ ਜਮ੍ਹਾਂ ਕਰਵਾਉਣ ਦੇ ਆਦੇਸ

PN Election
ਚੋਣ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਵੱਲੋਂ ਹਥਿਆਰ ਜਮ੍ਹਾਂ ਕਰਵਾਉਣ ਦੇ ਆਦੇਸ

Sorry, this news is not available in your requested language. Please see here.

ਰਿਟਰਨਿੰਗ ਅਤੇ ਪੁਲਿਸ ਅਧਿਕਾਰੀਆਂ ਨਾਲ ਚੋਣ ਤਿਆਰੀਆਂ ਦਾ ਜਾਇਜਾ

ਅੰਮਿ੍ਤਸਰ, 11 ਦਸੰਬਰ 2021

ਆ ਰਹੀਆਂ ਵਿਧਾਨ ਸਭਾ ਚੋਣਾਂ ਦੀਆਂ ਹੁਣ ਤੱਕ ਕੀਤੀਆਂ ਗਈਆਂ ਤਿਆਰੀਆਂ ਨੂੰ  ਲੈ ਕੇ ਜਿਲਾ ਚੋਣ ਅਧਿਕਾਰੀ ਕਮਿਸ਼ਨਰ ਡਿਪਟੀ ਕਮਿਸ਼ਨਰ ਸੀ ਗੁਰਪ੍ਰੀਤ ਸਿੰਘ ਖਹਿਰਾ ਨੇ ਸਾਰੇ ਰਿਟਰਨਿੰਗ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਸਾਰੇ ਚੋਣ ਅਮਲੇ ਖਾਸ ਕਰ ਪੁਲਿਸ ਅਤੇ ਸਿਵਲ ਅਧਿਕਾਰੀਆਂ ਨੂੰ ਇਕ ਟੀਮ ਬਣਕੇ ਕੰਮ ਕਰਨ ਦੀ ਹਦਾਇਤ ਕਰਦੇ ਕਿਹਾ ਕਿ ਚੋਣ ਕਮਿਸ਼ਨ ਦੇ ਕੰਮ ਵਿੱਚ ਕੁਤਾਹੀ ਜਾਂ ਲਾਪਰਵਾਹੀ ਨਹੀਂ ਚੱਲੇਗੀਸੋ ਹੁਣ ਤੋਂ ਸਾਰੇ ਚੋਣ ਪ੍ਰਕਿਰਿਆ ਨੂੰ ਆਪਣੇ ਹੱਥਾਂ ਵਿੱਚ ਰੱਖੋ। ਉਨ੍ਹਾਂ ਚੋਣਾਂ ਨੂੰ ਅਮਨ ਅਤੇ ਸਾਂਤੀ ਨਾਲ ਕਰਵਾਉਣ ਲਈ ਸਾਰੇ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਅਤੇ ਪੁਲਿਸ ਨੂੰ ਮਾੜੇ ਤੇ ਬਦਨਾਮ ਅਨਸਰਾਂ ਉਤੇ ਨਿਗਾਹ ਰੱਖਣ ਲਈ ਕਿਹਾ।

ਹੋਰ ਪੜ੍ਹੋ :-ਨੈਸ਼ਨਲ ਲੋਕ ਅਦਾਲਤ ਵਿਚ 985 ਕੇਸਾਂ ਦਾ ਨਿਪਟਾਰਾ ਕੀਤਾ ਗਿਆ

ਸ ਖਹਿਰਾ ਨੇ ਕਿਹਾ ਕਿ ਅਜਿਹੇ ਚੋਣ ਬੂਥ ਜਿੱਥੇ ਪਿਛਲੀਆਂ ਵੋਟਾਂ ਵਿੱਚ ਲੜਾਈ ਹੋਈਨਾਜਾਇਜ ਸ਼ਰਾਬ ਜਾਂ ਨਗਦੀ ਆਦਿ ਮਿਲੀ ਹੋਵੇ ਉਪਰ ਵਿਸੇਸ ਅੱਖ ਰੱਖੀ ਜਾਵੇ। ਉਨ੍ਹਾਂ ਇਸ ਲਈ ਦਸ ਨੰਬਰੀਆਭਗੌੜੇਜਮਾਨਤ ਉਪਰ ਬਾਹਰ ਆਏ ਜਾਂ ਜਮਨਤ ਉਪਰੰਤ ਵਾਪਸ ਨਾ ਆਏ ਲੋਕਾਂ ਦੀਆਂ ਸੂਚੀਆਂ ਤਿਆਰ ਕਰਨ ਲਈ ਵੀ ਕਿਹਾ। ਸ ਖਹਿਰਾ ਨੇ ਕਿਹਾ ਕਿ ਪਿਛਲੀਆਂ ਵੋਟਾਂ ਵਿੱਚ ਜਿੰਨਾ ਬੂਥਾਂ ਉਪਰ ਇਕ ਹੀ ਉਮੀਦਵਾਰ ਨੂੰ 90 ਫੀਸਦੀ ਵੋਟਾਂ ਪਈਆਂ ਹਨਉਨ੍ਹਾਂ ਉਪਰ ਵੀ ਵਿਸ਼ੇਸ਼ ਅੱਖ ਚੋਣ ਅਮਲੇ ਦੀ ਰਹਿਣੀ ਚਾਹੀਦੀ ਹੈ। ਜਿਲ੍ਹਾ ਚੋਣ ਅਧਿਕਾਰੀ ਨੇ ਸਾਰੇ ਚੋਣ ਅਮਲ ਨੂੰ ਵਧੀਆ ਢੰਗ ਨਾਲ ਪੂਰਾ ਕਰਨ ਲਈ ਟੀਮਾਂ ਦਾ ਅਭਿਆਸ ਕਰਵਾਉਣ ਦੀ ਹਦਾਇਤ ਵੀ ਕੀਤੀ।ਡਿਪਟੀ ਕਮਿਸ਼ਨਰ ਨੇ ਸਮੂਹ ਰਿਟਰਨਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪੋ ਆਪਣੇ ਦਫਤਰਾਂ ਵਿਚ ਇਲੈਕਸ਼ਨ ਸੈਲ ਜ਼ਰੂਰ ਬਣਾਉਨ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗਐਸ:ਐਸ:ਪੀ ਦਿਹਾਤੀ ਸ੍ਰੀ ਰਾਕੇਸ਼ ਕੋਸ਼ਿਕਐਸ:ਡੀ:ਐਮ ਅੰਮ੍ਰਿਤਸਰ-1 ਤੇ ਅੰਮ੍ਰਿਤਸਰ-2 ਸ੍ਰੀ ਟੀ ਬੈਨਿਥਸ੍ਰੀ ਰਾਜੇਸ਼ ਸ਼ਰਮਾਐਸ:ਡੀ:ਐਮ ਬਾਬਾ ਬਕਾਲਾ ਸ੍ਰੀ ਕੰਵਲਜੀਤ ਸਿੰਘਐਸ:ਡੀ:ਐਮ ਅਜਨਾਲਾ ਸ੍ਰੀਮਤੀ ਅਮਨਦੀਪ ਕੌਰਏ:ਸੀ:ਪੀ ਸ੍ਰੀ ਗੌਰਵ ਤੁਰਾਸ੍ਰ ਸਰਬਜੀਤ ਸਿੰਘ ਬਾਜਵਾਸ੍ਰੀ ਵਿਜੈ ਦੱਤਚੋਣ ਤਹਿਸੀਲਦਾਰ ਸ੍ਰ ਰਜਿੰਦਰ ਸਿੰਘ ਤੋਂ ਇਲਾਵਾ ਸਾਰੇ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰ ਅਤੇ ਪੁਲਿਸ ਅਧਿਕਾਰੀ ਹਾਜਰ ਸਨ।

Spread the love