ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਵਲੋਂ ਐਮ.ਸੀ.ਐਮ.ਸੀ ਸੈਂਟਰ ਦਾ ਦੌਰਾ

MHD ISHFAQ
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਵਲੋਂ ਐਮ.ਸੀ.ਐਮ.ਸੀ ਸੈਂਟਰ ਦਾ ਦੌਰਾ

Sorry, this news is not available in your requested language. Please see here.

ਐਮ.ਸੀ.ਐਮ.ਸੀ ਸੈਂਟਰ ਵਲੋਂ ਪ੍ਰਿੰਟ, ਇਲੈਕਟ੍ਰੋਨਿਕ ਤੇ ਸ਼ੋਸਲ ਮੀਡੀਆ ਵਿਚ ਲੱਗਣ ਵਾਲੇ ਇਸ਼ਤਹਾਰਾਂ ਤੇ ਸ਼ੱਕੀ ਪੇਡ ਨਿਊਜ਼ ’ਤੇ ਰੱਖੀ ਜਾ ਰਹੀ ਹੈ ਨਜ਼ਰ

ਗੁਰਦਾਸਪੁਰ,  20 ਜਨਵਰੀ 2022

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਅੱਜ ਐਮ.ਸੀ.ਐਮ.ਸੀ ਸੈਂਟਰ ਦਾ ਦੋਰਾ ਕੀਤਾ ਗਿਆ ਤੇ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ।

ਹੋਰ ਪੜ੍ਹੋ :-ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 91 ਫੀਸਦੀ ਤੋਂ ਵੱਧ ਲਾਇਸੈਂਸੀ ਹਥਿਆਰ ਜਮਾਂ ਕਰਵਾਏ

ਪਿ੍ਰੰਟ, ਇਲੈਕਟ੍ਰੋਨਿਕ ਤੇ ਸ਼ੋਸਲ ਮੀਡੀਆ ਵਿਚ ਲੱਗਣ ਵਾਲੇ ਇਸ਼ਤਿਹਾਰ ਤੇ ਪੇਡ ਨਿਊਜ ਨੂੰ ਬਾਰੀਕੀ ਨਾਲ ਵਾਚਣ ਲਈ ਜ਼ਿਲਾ ਪੱਧਰ ’ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ, ਬਲਾਕ-ਏ, ਕਮਰਾ ਨੰਬਰ 314 (ਪਹਿਲੀ ਮੰਜ਼ਿਲ) ਵਿਖੇ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ (ਐਮ.ਸੀ.ਐਮ.ਸੀ.) ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਲਗਾਤਾਰ ਪਾਰਟੀ/ਉਮੀਦਵਾਰਾਂ ਵਲੋਂ ਛਪਵਾਏ ਜਾ ਰਹੇ ਪਿ੍ਰੰਟ, ਇਲੈਕਟ੍ਰਾਨਿਕ ਤੇ ਸ਼ੋਸਲ ਮੀਡੀਆ ਵਿਚ ਇਸ਼ਤਿਹਾਰਾਂ ਤੇ ਸ਼ੱਕੀ ਪੇਡ ਨਿਊਜ਼ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਇਸ ਮੌਕੇ ਮਨਜਿੰਦਰ ਸਿੰਘ ਚੋਣ ਕਾਨੂੰਗੋ ਅਤੇ ਹਰਜਿੰਦਰ ਸਿੰਘ ਕਲਸੀ ਜ਼ਿਲ੍ਹਾ ਲੋਕ ਸੰਪਰਕ ਅਫਸਰ ਗੁਰਦਾਸਪੁਰ ਵੀ ਮੋਜੂਦ ਸਨ।

ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਗੱਲਬਾਤ ਦੌਰਾਨ ਦੱਸਿਆ ਕਿ ਇਸ ਸੈਂਟਰ ਵਲੋਂ ਰੋਜਾਨਾ ਛਪਣ ਵਾਲੇ ਇਸ਼ਤਿਹਾਰਾਂ ਦਾ ਉਮੀਦਵਾਰ ਵਾਈਜ਼ ਰਿਕਾਰਡ ਮੈਨਟੇਨ ਕੀਤਾ ਜਾ ਰਿਹਾ ਹੈ ਅਤੇ ਇਸ਼ਤਿਹਾਰ ਦਾ ਖਰਚਾ ਸਬੰਧਿਤ ਰਿਟਰਨਿੰਗ ਅਫ਼ਸਰ ਨੂੰ ਭੇਜਿਆ ਜਾ ਰਿਹਾ ਹੈ, ਤਾਂ ਜੋ ‘ਖਰਚਾ ਕਮੇਟੀ’ ਜ਼ਰੀਏ ਸਬੰਧਿਤ ਉਮੀਦਵਾਰ ਦੇ ਚੋਣ ਖਰਚੇ ਵਿੱਚ ਇਸ਼ਤਿਹਾਰਬਾਜ਼ੀ ਦਾ ਖਰਚਾ ਜੋੜਿਆ ਜਾ ਸਕੇ। ਇਸ ਤੋਂ ਇਲਾਵਾ ਪ੍ਰੀ-ਸਰਟੀਫਿਕੇਸ਼ਨ ਸਬੰਧੀ ਵੀ ਬਕਾਇਦਾ ਰਜਿਸਟਰ ਲਗਾਏ ਗਏ ਹਨ। ਸ਼ੱਕੀ ਪੇਡ ਨਿਊਜ਼ ਸਾਹਮਣੇ ਆਉਣ ’ਤੇ ਤੁਰੰਤ ਸਬੰਧਿਤ ਰਿਟਰਨਿੰਗ ਅਫ਼ਸਰ ਨੂੰ ਰਿਪੋਰਟ ਭੇਜ ਕੇ ਸਬੰਧਤ ਉਮੀਦਵਾਰ ਨੂੰ ਨੋਟਿਸ ਭਿਜਵਾਉਣ ਨੂੰ ਯਕੀਨੀ ਬਣਾਇਆ ਜਾਂਦਾ ਹੈ ਅਤੇ ਉਮੀਦਵਾਰ ਜੇਕਰ ਰਿਟਰਨਿੰਗ ਅਫ਼ਸਰ ਵਲੋਂ ਜਾਰੀ ਕੀਤੇ ਨੋਟਿਸ ਦਾ ਜਵਾਬ 48 ਘੰਟੇ ਵਿੱਚ ਨਹੀਂ ਦਿੰਦਾ ਤਾਂ ਉਸ ਦਾ ਖਰਚਾ ਵੀ ਚੋਣ ਖਰਚੇ ਵਿੱਚ ਜੋੜ ਦਿੱਤਾ ਜਾਂਦਾ ਹੈ। ਉਨਾਂ ਅੱਗੇ ਕਿਹਾ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਨੂੰ ਇੰਨਬਿੰਨ ਲਾਗੂ ਕੀਤਾ ਜਾ ਰਿਹਾ ਹੈ ਅਤੇ ਉਲੰਘਣਾ ਕਰਨ ਵਾਲੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਜ਼ਿਕਰਯੋਗ ਹੈ ਕਿ ਸ਼ੋਸਲ ਮੀਡੀਆ (ਫੇਸਬੁੱਕ ਪੇਜ਼, ਟਵਿੱਟਰ ਤੇ ਇੰਸਟਰਾਗਰਾਮ ਆਦਿ) ਉੱਤੇ ਇਸ਼ਤਿਹਾਰ, ਤਿਆਰ ਕੀਤੀ ਗਈ ਵੀਡੀਓ ਆਦਿ ਅਪੋਲਡ ਕਰਨ ਤੋਂ ਪਹਿਲਾਂ ਪਾਰਟੀ ਦੇ ਉਮੀਦਵਾਰ ਵਲੋਂ ਐਮ.ਸੀ.ਐਮ.ਸੀ ਕਮੇਟੀ ਕੋਲੋ ਪ੍ਰੀ-ਸਰਟੀਫਿਕੇਸ਼ਨ ਲੈਣ ਲਈ ਅਪਲਾਈ ਕੀਤੀ ਗਿਆ ਹੈ। ਐਮ.ਸੀ.ਐਮ.ਸੀ ਸੈੱਲ ਵਲੋਂ (19 ਜਨਵਰੀ ਤਕ) ਵੱਖ-ਵੱਖ ਪਾਰਟੀਆਂ ਨੂੰ 23 ਪ੍ਰੀ-ਸਰਟੀਫਿਕੇਟ ਜਾਰੀ ਕੀਤੇ ਜਾ ਚੁੱਕੇ ਹਨ।

Spread the love