ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਵਿਖੇ ਚੱਲ ਰਹੇ ਵਿਕਾਸ ਪ੍ਰੋਜ਼ੈਕਟਾਂ ਦਾ ਨੀਰਿਖਣ ਬਦਲੇਗੀ ਅਬੋਹਰ ਦੀ ਨੁਹਾਰ

ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਵਿਖੇ ਚੱਲ ਰਹੇ ਵਿਕਾਸ ਪ੍ਰੋਜ਼ੈਕਟਾਂ ਦਾ ਨੀਰਿਖਣ ਬਦਲੇਗੀ ਅਬੋਹਰ ਦੀ ਨੁਹਾਰ
ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਵਿਖੇ ਚੱਲ ਰਹੇ ਵਿਕਾਸ ਪ੍ਰੋਜ਼ੈਕਟਾਂ ਦਾ ਨੀਰਿਖਣ ਬਦਲੇਗੀ ਅਬੋਹਰ ਦੀ ਨੁਹਾਰ

Sorry, this news is not available in your requested language. Please see here.

ਅਬੋਹਰ, ਫਾਜਿ਼ਲਕਾ, 19 ਅਪ੍ਰੈਲ 2022

ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ ਨੇ ਮੰਗਲਵਾਰ ਨੂੰ ਅਬੋਹਰ ਸ਼ਹਿਰ ਵਿਖੇ ਨਗਰ ਨਿਗਮ ਅਤੇ ਹੋਰ ਵਿਭਾਗਾਂ ਵੱਲੋਂ ਕਰਵਾਏ ਜਾ ਰਹੇ ਵੱਖ ਵੱਖ ਵਿਕਾਸ ਕਾਰਜਾਂ ਦਾ ਨੀਰਿਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਅਬੋਹਰ ਦੇ ਕਮਿਸ਼ਨਰ ਸ੍ਰੀ ਅਭੀਜੀਤ ਕਪਲਿਸ਼ ਆਈਏਐਸ ਤੇ ਹੋਰ ਅਧਿਕਾਰੀ ਵੀ ਹਾਜਰ ਸਨ।

ਹੋਰ ਪੜ੍ਹੋ :-ਸਿਹਤ ਬੀਮਾ ਤਹਿਤ 22936 ਲੋਕਾਂ ਨੇ 22.40 ਕਰੋੜ ਰੁਪਏ ਦਾ ਲਿਆ ਲਾਭ: ਡਿਪਟੀ ਕਮਿਸ਼ਨਰ

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਸ਼ਹਿਰ ਵਿਚ ਚੱਲ ਰਹੇ ਕੰਮਾਂ ਨੂੰ ਤੈਅ ਸਮਾਂ ਹੱਦ ਅੰਦਰ ਮੁੰਕਮਲ ਕੀਤਾ ਜਾਵੇਗਾ।ਇਸ ਦੋਰਾਨ ਡਿਪਟੀ ਕਮਿਸ਼ਨਰ ਡਾ: ਹਿਮਾਸ਼ੂ ਅਗਰਵਾਲ ਵੱਲੋਂ ਆਭਾ ਸੁਕੇਅਰ, ਵਾਟਰ ਵਰਕਸ, ਸਬ ਡਵੀਜਨ ਦਫ਼ਤਰ, ਅਜੀਮਗੜ੍ਹ ਸਟੈਡੀਅਮ, ਲਾਇਬ੍ਰ੍ਰੇਰੀ, ਪ੍ਰੋਜ਼ੈਕਟ ਕਦਮ ਅਤੇ ਕੈਨਾਲ ਫਰੰਟ ਦੇ ਚੱਲ ਰਹੇ ਕੰਮ ਦਾ ਮੁਆਇਨਾ ਕੀਤਾ। ਉਨ੍ਹਾ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਕਾਸ ਪ੍ਰੋਜ਼ੈਕਟਾਂ ਤੇ ਵਿਸੇਸ਼ ਤੱਵਜੋਂ ਦਿੱਤੀ ਜਾ ਰਹੀ ਹੈ ਤਾਂ ਜ਼ੋ ਸੂਬੇ ਦਾ ਵਿਕਾਸ ਸਹੀ ਤਰੀਕੇ ਨਾਲ ਹੋ ਸਕੇ ਅਤੇ ਇਸੇ ਲੜੀ ਵਿਚ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਾਰੇ ਪ੍ਰੋਜ਼ੈਕਟ ਤੈਅ ਸਮਾਂ ਹੱਦ ਅੰਦਰ ਉਚ ਗੁਣਵਤਾ ਮਾਪਦੰਡਾਂ ਅਨੁਸਾਰ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤੇ ਜਾਣ।

ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਅਭੀਜੀਤ ਕਪਲਿਸ਼ ਨੇ ਕਿਹਾ ਕਿ ਪ੍ਰੋਜ਼ੈਕਟ ਕਦਮ ਤਹਿਤ ਫੂਟਪਾਥ ਨਿਰਮਾਣ ਅਤੇ ਸ਼ਹਿਰ ਦੇ ਸੰੁਦਰੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਨਾਲ ਪੈਦਲ ਚੱਲਣ ਵਾਲਿਆਂ ਨੂੰ ਵੱਡੀ ਸੌਖ ਹੋਵੇਗੀ। ਇਸੇ ਤਰਾਂ ਆਭਾ ਸੁਕੇਅਰ ਸ਼ਹਿਰ ਵਿਚ ਨਵਾਂ ਵਪਾਰਕ ਕੇਂਦਰ ਬਣ ਕੇ ਉਭਰੇਗਾ ਜਦ ਕਿ ਕੈਨਾਲ ਫਰੰਟ ਸ਼ਹਿਰ ਵਾਸੀਆਂ ਦੀ ਕੁਦਰਤ ਨਾਲ ਸਾਂਝ ਨੂੰ ਮਜਬੂਤ ਕਰੇਗਾ।ਲਾਇਬ੍ਰੇਰੀ ਸ਼ਹਿਰ ਵਾਸੀਆਂ ਦੀ ਕਿਤਾਬਾਂ ਨਾਲ ਸਾਂਝ ਪਾਵੇਗੀ ਅਤੇ ਵਿਦਿਆਰਥੀਆਂ ਨੂੰ ਇਸਦਾ ਵੱਡਾ ਲਾਭ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਸਾਰੇ ਪ੍ਰੋਜ਼ੈਕਟ ਸਹੀ ਦਿਸ਼ਾ ਵਿਚ ਚੱਲ ਰਹੇ ਹਨ ਅਤੇ ਜਲਦ ਇੰਨ੍ਹਾਂ ਨੂੰ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।

Spread the love