ਕਾਨੂੰਨੀ ਮਾਈਨਿੰਗ ਯਕੀਨੀ ਕਰਨ ਲਈ ਜ਼ਿਲ੍ਹਾ ਸਰਵੇਖਣ ਰਿਪੋਰਟ ਤਿਆਰ ਕੀਤੀ ਜਾਵੇਗੀ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ

Deputy Commissioner Dr. Preeti Yadav
Dr. Preeti Yadav

Sorry, this news is not available in your requested language. Please see here.

ਕਾਨੂੰਨੀ ਮਾਈਨਿੰਗ ਵਾਲੀਆਂ ਥਾਵਾਂ ਦੀ ਨਿਸ਼ਾਨਦੇਹੀ ਸਬ-ਡਵੀਜ਼ਨਲ ਪੱਧਰ ਦੀ ਕਮੇਟੀ ਕਰੇਗੀ
ਕਿਸੇ ਵੀ ਪੱਧਰ ‘ਤੇ ਗੈਰ-ਕਾਨੂੰਨੀ ਮਾਈਨਿੰਗ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ
ਡੀ.ਐਸ.ਪੀ ਨਿੱਜੀ ਤੌਰ ਤੇ ਮਾਈਨਿੰਗ ਤੇ ਡੀ-ਸਿਲਟਿੰਗ ਵਾਲੀਆਂ ਥਾਵਾਂ ‘ਤੇ ਜਾ ਕੇ ਚੈਕਿੰਗ ਕਰਨ: ਐਸ.ਐਸ.ਪੀ ਡਾ. ਸੰਦੀਪ ਗਰਗ
ਰੂਪਨਗਰ, 7 ਅਪ੍ਰੈਲ 2022

ਰੂਪਨਗਰ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨੂੰ ਮੁਕੰਮਲ ਤੌਰ ‘ਤੇ ਨੱਥ ਪਾਉਣ ਲਈ ਅਤੇ ਕਾਨੂੰਨੀ ਮਾਈਨਿੰਗ ਯਕੀਨੀ ਕਰਨ ਲਈ ਜ਼ਿਲ੍ਹਾ ਸਰਵੇਖਣ ਰਿਪੋਰਟ ਤਿਆਰ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਖੇ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਕੀਤਾ।

ਹੋਰ ਪੜ੍ਹੋ :-ਜਿਲਾ ਰੈਡ ਕਰਾਸ ਸ਼ਾਖਾ ਦੀ ਕਾਰਜਕਾਰੀ ਕਮੇਟੀ ਦੀ ਹੋਈ ਮੀਟਿੰਗ

ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿੱਚ ਕਿਸੇ ਵੀ ਪੱਧਰ ‘ਤੇ ਗੈਰ-ਕਾਨੂੰਨੀ ਮਾਈਨਿੰਗ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਗੈਰ-ਕਾਨੂੰਨੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਮਾਈਨਿੰਗ ਵਿਭਾਗ ਦੇ ਐਸ.ਡੀ.ਓਜ਼. ਡੀ-ਸਿਲਟਿੰਗ ਅਤੇ ਮਾਈਨਿੰਗ ਵਾਲੀਆਂ ਥਾਵਾਂ ਦੀ ਜਾਣਕਾਰੀ ਜੰਗਲਾਤ, ਖੇਤੀਬਾੜੀ, ਪੰਚਾਇਤੀ ਵਿਭਾਗ ਅਤੇ ਪੁਲਿਸ ਵਿਭਾਗ ਨੂੰ ਦੇਣਗੇ ਤਾਂ ਜੋ ਸਬ-ਡਵੀਜ਼ਨਲ ਪੱਧਰ ‘ਤੇ ਨਿਸ਼ਾਨਦੇਹੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਐਸ.ਡੀ.ਐਮਜ਼. ਦੀ ਅਗਵਾਈ ਤਹਿਤ ਸਬ-ਡਵੀਜ਼ਨਲ ਪੱਧਰ ‘ਤੇ ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ ਜਿਨ੍ਹਾਂ ਦੁਆਰਾ ਪੇਸ਼ ਕੀਤੀ ਗਈ ਰਿਪੋਰਟ ‘ਤੇ ਕਾਨੂੰਨੀ ਮਾਈਨਿੰਗ ਸਾਈਟ ਦੇ ਡਿਜੀਟਲ ਮੈਪਸ ਬਣਾਏ ਜਾਣਗੇ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਮਾਈਨਿੰਗ ਕਰਨ ਦੀ ਪ੍ਰਕਿਰਿਆ ਦੇ ਨਿਰਧਾਰਿਤ ਸਮੇਂ ਦੌਰਾਨ ਹੀ ਮਾਈਨਿੰਗ ਕੀਤੀ ਜਾਵੇ ਅਤੇ ਇਸੇ ਤਰ੍ਹਾਂ ਹੀ ਡੀ-ਸਿਲਟਿੰਗ ਕਰਨ ਸਮੇਂ ਵੀ ਇਸ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਈਨਿੰਗ ਵਿਭਾਗ ਦੇ ਐਸ.ਡੀ.ਓਜ਼ ਦੀ ਜ਼ਿੰਮੇਵਾਰੀ ਹੈ ਕਿ ਉਹ ਸਬੰਧਿਤ ਐਸ.ਡੀ.ਐਮ ਅਤੇ  ਡੀ.ਐਸ.ਪੀ. ਨੂੰ ਕਾਨੂੰਨੀ ਮਾਈਨਿੰਗ ਵਾਲੀਆਂ ਥਾਵਾਂ ਦੀ ਜਾਣਕਾਰੀ ਦੇਣ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਾਨੂੰਨੀ ਮਾਈਨਿੰਗ ਕਿੱਥੇ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਨਾਲ  ਗੈਰ-ਕਾਨੂੰਨੀ ਮਾਈਨਿੰਗ ਨੂੰ ਆਸਾਨੀ ਨਾਲ ਰੋਕਿਆ ਜਾ ਸਕਦਾ ਹੈ।
ਮੀਟਿੰਗ ਵਿੱਚ ਹਾਜ਼ਰ ਐਸ.ਐਸ.ਪੀ. ਡਾ. ਸੰਦੀਪ ਕੁਮਾਰ ਗਰਗ ਨੇ ਡੀ.ਐਸ.ਪੀ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਉਹ ਆਪ ਨਿੱਜੀ ਤੌਰ ਤੇ ਮਾਈਨਿੰਗ ਅਤੇ ਡੀ-ਸਿਲਟਿੰਗ ਵਾਲੀਆਂ ਥਾਵਾਂ ‘ਤੇ ਜਾ ਕੇ ਚੈਕਿੰਗ ਕਰਨ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਨੂੰ ਜੜੋਂ ਖਤਮ ਕਰਨ ਲਈ ਸਾਰੇ ਵਿਭਾਗਾਂ ਨੂੰ ਸੰਯੁਕਤ ਰੂਪ ਵਿੱਚ ਕੰਮ ਕਰਨਾ ਅਤਿ ਜਰੂਰੀ ਹੈ।
ਮੀਟਿੰਗ ਵਿੱਚ ਹਾਜ਼ਰ ਡੀ.ਐਫ.ਓ. ਸ਼੍ਰੀ ਨਰੇਸ਼ ਮਹਾਜਨ ਨੇ ਡਿਪਟੀ ਕਮਿਸ਼ਨਰ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਜੰਗਲਾਤ ਵਿਭਾਗ ਦੀ ਜ਼ਮੀਨ ‘ਤੇ ਕਿਸੇ ਵੀ ਹਾਲਾਤ ਵਿੱਚ ਮਾਈਨਿੰਗ ਨਹੀਂ ਹੋਣ ਦਿੱਤੀ ਜਾਵੇਗੀ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਨ ਇੰਜੀਨੀਅਰ ਸ਼੍ਰੀ. ਏ.ਕੇ. ਸ਼ਰਮਾ ਨੇ ਕਿਹਾ ਕਿ ਕਰੈਸ਼ਰਾਂ ਵਲੋਂ ਵਰਤੇ ਜਾਣ ਵਾਲੇ ਰਾਅ-ਮਟੀਰੀਅਲ ਦੇ ਕਾਨੂੰਨੀ ਸਰੋਤ ਨੂੰ ਵੀ ਚੈੱਕ ਕੀਤਾ ਜਾਵੇ ਅਤੇ ਕਰੈਸ਼ਰਾਂ ਦੇ ਉਤਪਾਦਨ ਦੀ ਸਮੱਰਥਾ ‘ਤੇ ਵੀ ਨਜ਼ਰ ਰੱਖੀ ਜਾਵੇ।
ਇਸ ਮੀਟਿੰਗ ਵਿੱਚ ਏ.ਡੀ.ਸੀ. ਦੀਪਸ਼ਿਖਾ ਸ਼ਰਮਾ, ਏ.ਡੀ.ਸੀ.ਡੀ. ਦਿਨੇਸ਼ ਕੁਮਾਰ ਵਿਸ਼ਿਸ਼ਟ, ਐਸ.ਡੀ.ਐਮ. ਮੋਰਿੰਡਾ ਰਵਿੰਦਰਪਾਲ ਸਿੰਘ, ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ, ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਪਰਮਜੀਤ ਸਿੰਘ, ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ ਕੇਸ਼ਵ ਗੋਇਲ, ਐਸ.ਪੀ. ਹਰਬੀਰ ਅਟਵਾਲ, ਡੀ.ਆਰ.ਓ. ਗਰਜਿੰਦਰ ਸਿੰਘ, ਚੀਫ ਮੁੱਖ ਖੇਤੀਬਾੜੀ ਅਫਸਰ ਮਨਜੀਤ ਸਿੰਘ, ਐਕਸ.ਈ.ਐਨ. ਮਾਈਨਿੰਗ ਸਰਤਾਜ ਸਿੰਘ ਰੰਧਾਵਾ, ਐਸ.ਡੀ.ਓ. ਮਾਈਨਿੰਗ ਰੋਪੜ ਬਰਜਿੰਦਰ ਸਿੰਘ, ਐਸ.ਡੀ.ਓ. ਮਾਈਨਿੰਗ ਸ਼੍ਰੀ ਅਨੰਦਪੁਰ ਸਾਹਿਬ ਸਤਵਿੰਦਰ ਸਿੰਘ ਕੰਗ, ਐਸ.ਡੀ.ਓ. ਮਾਈਨਿੰਗ ਨੰਗਲ, ਨਬਪ੍ਰੀਤ ਸਿੰਘ, ਡੀ.ਡੀ.ਪੀ.ਓ. ਅਮਰਿੰਦਰ ਸਿੰਘ ਚੌਹਾਨ, ਡਿਪਟੀ ਐਸ.ਪੀ. ਅਜੈ ਸਿੰਘ, ਡੀ.ਐਸ.ਪੀ. ਗੁਰਦੇਵ ਸਿੰਘ, ਡੀ.ਐਸ.ਪੀ. ਰਵਿੰਦਰ ਪਾਲ ਸਿੰਘ, ਐਸ.ਐਚ.ਓ ਨੰਗਲ ਦਾਨਿਸ਼ਵੀਰ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
Spread the love