ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਦੀ ਸ਼ਨਾਖਤ ਲਈ 4 ਮਈ ਤੋਂ ਸਰਵੇਖਣ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ

ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਦੀ ਸ਼ਨਾਖਤ ਲਈ 4 ਮਈ ਤੋਂ ਸਰਵੇਖਣ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ
ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਦੀ ਸ਼ਨਾਖਤ ਲਈ 4 ਮਈ ਤੋਂ ਸਰਵੇਖਣ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ

Sorry, this news is not available in your requested language. Please see here.

ਰਾਈਟਜ਼ ਆਫ ਪਰਸਨਜ਼ ਵਿੱਧ ਡੀਸੇਬਿਲਟੀ ਐਕਰ 2016 ਤਹਿਤ 21 ਤਰ੍ਹਾਂ ਦੀਆਂ ਕਮਜ਼ੋਰੀਆਂ ਨੂੰ ਸਹੂਲਤਾਂ ਮੁਹੱਈਆ
ਡਿਪਟੀ ਕਮਿਸ਼ਨਰ ਵਲੋਂ ਬੌਧਿਕ ਦਿਵਿਆਂਗਜਨਾਂ ਨੂੰ ਸਕੂਲ ਦਾਖਲ ਕਰਵਾਉਣ ਦੀ ਅਪੀਲ
ਵਿਸ਼ੇਸ਼ ਸਿੱਖਿਆ ਨਾਲ ਕਈ ਰੋਗ ਹੋ ਜਾਂਦੇ ਨੇ ਦੂਰ: ਇਨਕਲੂਸਿਵ ਐਜੂਕੇਸ਼ਨ ਰਿਸੋਰਸ ਟੀਚਰ ਵੰਦਨਾ
ਰੂਪਨਗਰ, 3 ਮਈ 2022
ਇੰਟਰਮੀਟਿੰਟ ਐਕਸਪਲੋਸਿਵ ਡਿਸਆਰਡਰ ਪ੍ਰੋਗਰਾਮ ਅਧੀਨ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੇ ਸਕੂਲਾਂ ਵਿਚ ਦਾਖਲੇ ਦੀ ਦਰ ਨੂੰ ਵਧਾਉਣ ਦੇ ਮੰਤਵ ਨਾਲ ਬੱਚਿਆਂ ਦੀ ਸ਼ਨਾਖਤ ਲਈ 4 ਮਈ ਤੋਂ ਸਰਵੇਖਣ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਲਈ ਸਕੂਲ ਸਿੱਖਿਆ ਵਿਭਾਗ ਦੀਆਂ ਟੀਮਾਂ ਨੇ ਰੂਪ-ਰੇਖਾ ਵੀ ਤਿਆਰ ਕਰ ਲਈ ਹੈ।

ਹੋਰ ਪੜ੍ਹੋ :-ਫਾਜ਼ਿਲਕਾ ਦੇ ਪਿੰਡ ਟਾਹਲੀਵਾਲਾ ਜੱਟਾਂ ਵਿਚ 9 ਏਕੜ ਪੰਚਾਇਤੀ ਜ਼ਮੀਨ ਦਾ ਛੁਡਵਾਇਆ ਕਬਜ਼ਾ: ਹਰਮੇਲ ਸਿੰਘ  

ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਦੇਖਣ ਵਿੱਚ ਆਇਆ ਹੈ ਕਿ ਪਿਛਲੇ ਸਮੇਂ ਦੌਰਾਨ ਜ਼ਿਲ੍ਹਾ ਰੂਪਨਗਰ ਵਿੱਚ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦਾ ਦਾਖਲਾ ਸਕੂਲਾਂ ਵਿੱਚ ਘਟਿਆ ਹੈ ਜਿਸ ਲਈ ਸਰਵੇਖਣ ਦੌਰਾਨ ਇਨ੍ਹਾਂ ਬੱਚਿਆਂ ਦੀ ਸ਼ਨਾਖਤ ਕਰਕੇ ਮਾਪਿਆਂ ਨੂੰ ਸਕੂਲਾਂ ਵਿਚ ਬੱਚੇ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਰਾਈਟਜ਼ ਆਫ ਪਰਸਨਜ਼ ਵਿੱਧ ਡੀਸੇਬਿਲਟੀ ਐਕਟ 2016 ਤਹਿਤ 21 ਤਰ੍ਹਾਂ ਦੀਆਂ ਕਮਜ਼ੋਰੀਆਂ ਬਾਰੇ ਮਹਤੱਵਪੂਰਣ ਵੇਰਵੇ ਦਿੰਦਿਆਂ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮਾਨਸਿਕ ਡਿਸਆਰਡਰ ਅਧੀਨ ਸਮਝਣ ਬੋਲਣ ਵਿੱਚ ਮੁਸ਼ਕਲ, ਆਪਣਾ ਗੱਲ ਸਮਝਾਉਣ ਵਿੱਚ ਮੁਸ਼ਕਲ ਆਉਣਾ, ਆਟਿਜ਼ਮ ਅਧੀਨ ਕਿਸੇ ਕੰਮ ‘ਤੇ ਧਿਆਨ ਕੇਂਦਰਿਤ ਨਾ ਕਰ ਪਾਉਣਾ, ਅੱਖ ਮਿਲਾ ਕੇ ਗੱਲ ਨਾ ਕਰ ਪਾਉਣਾ, ਗੁੰਮਸੁਮ ਰਹਿਣਾ, ਸੇਰੇਬਰਲ/ਪੋਲਿਓ/ਨਰਵ ਇੰਜਰੌ ਪਾਲਿਸੀ ਅਧੀਨ ਪੈਰਾਂ ਵਿਚ ਜਕੜਨ, ਚੱਲਣ ਵਿੱਚ ਮੁਸ਼ਕਲ, ਹੱਥ ਨਾਲ ਕੰਮ ਕਰਨ ਨਾਲ ਕਠਿਨਾਈ, ਮਾਨਸਿਕ ਰੋਗੀ ਜਿਵੇਂ ਕਿ ਅਸਭਾਵਿਕ ਵਤੀਰਾ, ਖੁਦ ਨਾਲ ਗੱਲਾਂ ਕਰਨਾ, ਭਰਮ ਜਾਲ, ਸੁਣਨ ਵਿਚ ਕਮੀ ਜਿਵੇਂ ਕਿ ਬਹਰਾਪਨ, ਘੱਟ ਸੁਣਨਾ ਤੇ ਉੱਚਾ ਸੁਣਨਾ, ਬੋਲਣ ਵਿਚ ਕਮਜੋਰੀ ਜਿਵੇਂ ਕਿ ਬੋਲਣ ਵਿਚ ਮੁਸ਼ਕਲ ਜਾਂ ਆਮ ਬੋਲੀ ਨੂੰ ਅੱਲਗ ਢੰਗ ਨਾਲ ਬੋਲਣਾ ਜਿਸਦਾ ਕਿਸੇ ਨੂੰ ਸਮਝ ਨਾ ਆਉਣਾ, ਅੰਨਾਪਣ ਅਧੀਨ, ਦੇਖਣ ਵਿੱਚ ਮੁਸ਼ਕਲ ਜਾ ਦਿਖਾਈ ਨਾ ਦੇਣਾ, ਲੋਅ ਵਿਜ਼ਨ ਅਧੀਨ ਘੱਟ ਦਿਖਣਾ ਤੇ 60 ਸਾਲ ਤੋਂ ਘੱਟ ਉਮਰ ਵਿਚ ਰੰਗਾਂ ਦੀ ਪਛਾਣ ਨਾ ਹੋਣਾ, ਚੱਲਣ ਵਿਚ ਕਮਜ਼ੋਰੀ ਜਿਵੇਂ ਕਿ ਹੱਥ ਜਾ ਪੈਰ ਜਾ ਦੋਨਾਂ ਦਾ ਕੰਮ ਨਾ ਕਰਨਾ, ਕੁਸ਼ਟ ਰੋਗ ਤੋਂ ਮੁਕਤ ਜਿਵੇਂ ਕਿ ਹੱਥ ਜਾ ਪੈਰ ਜਾ ਉੰਗਲੀਆਂ ਵਿਚ ਫਰਕ ਆ ਜਾਣਾ, ਟੇਡਾਪਣ, ਸ਼ਰੀਰ ਦੀ ਚਮੜੀ ‘ਤੇ ਰੰਗਹੀਣ ਧੱਬੇ, ਹੱਥ ਜਾ ਪੈਰ ਜਾ ਉੰਗਲੀਆਂ ਸੁੰਨ ਹੋ ਜਾਣਾ, ਬੋਨਾਪਣ ਅਧੀਨ ਵਿਅਕਤੀ ਦਾ 4 ਫੁੱਟ 10 ਇੰਚ ਹੋਣਾ/ 147 ਸੈਂਟੀਮੀਟਰ ਜਾ ਇਸ ਤੋਂ ਘੱਟ ਹੋਣਾ, ਤੇਜਾਬ ਹਮਲਾ ਪੀੜ੍ਹਤ ਅਧੀਨ ਸ਼ਰੀਰ ਦੇ ਅੰਗ ਹੱਥ, ਪੈਰ ਤੇ ਅੱਖ ਆਦਿ ਤੇਜਾਬ ਨਾਲ ਪ੍ਰਭਾਵਿਤ ਹੋਣਾ, ਮਾਸਪੇਸ਼ੀ ਦੁਰਵਿਕਾਸ ਅਧੀਨ ਮਾਸ ਪੇਸ਼ੀਆਂ ਵਿਚ ਕਮਜ਼ੋਰੀ ਜਾ ਵਿਕਰਤੀ, ਸਿੱਖਣ ਵਿਚ ਕਮਜ਼ੋਰੀ ਜਿਵੇਂ ਕਿ ਬੋਲਣਾ, ਲਿਖਣਾ, ਜੋੜਨਾ, ਘਟਾਉਣਾ, ਗੁਣਾ ਕਰਨਾ, ਭਾਗ ਵਿੱਚ ਆਕਾਰ, ਭਾਰ, ਦੂਰੀ ਆਦਿ ਨੂੰ ਸਮਝਣ ਵਿਚ ਮੁਸ਼ਕਲ ਆਉਣਾ, ਬੌਧਿਕ ਕਮਜ਼ੋਰੀ ਅਧੀਨ ਸਿੱਖਣਾ, ਸਮੱਸਿਆ ਹੱਲ ਕਰਨਾ, ਤਰਕ ਕਰਨ ਵਿੱਚ ਮੁਸ਼ਕੁਲ, ਰੋਜ਼ਾਨਾ ਦੇ ਕੰਮਾਂ-ਕਾਰਾਂ ਵਿਚ ਅਤੇ ਅਨੁਕੂਲ ਵਤੀਰੇ ਵਿਚ ਮੁਸ਼ਕਲ, ਮਲਟੀਪਲ ਸਲਰੋੋਸਿਸ ਵਿੱਚ ਦਿਮਾਗ ਅਤੇ ਰੀੜ੍ਹ ਦੀ ਹੱਡੀ ਵਿੱਚ ਫਰਕ ਹੋਣਾ, ਪਾਰਕਸਿੰਸ ਰੋਗ ਵਿੱਚ ਹੱਥ/ਪੈਰ/,ਮਾਸਪੇਸ਼ੀਆਂ ਵਿੱਚ ਜਕੜਨ, ਤੰਤਰੀਕਾ ਤੰਤਰ ਪ੍ਰਣਾਲੀ ਸਬੰਧੀ ਮੁਸ਼ਕਲ, ਹੀਮੋਫੀਲੀਆ ਵਿੱਚ ਸੱਟ ਲੱਗਣ ਨਾਲ ਖੁੂਨ ਦਾ ਜਿਆਦਾ ਵਗਣਾ, ਖੂਨ ਵਗਣਾ ਬੰਦ ਨਾ ਹੋਣਾ, ਥੈਲੇਸੀਮਿਆ ਵਿੱਚ ਖੂਨ ਵਿਚ ਹੀਮੋਗਲੋੋਬਿਨ ਘੱਟ ਹੋਣਾ, ਖੂਨ ਦੀ ਕਮੀ ਹੋਣਾ, ਸਿਕਲ ਸੈੱਲ ਬਿਮਾਰੀ ਵਿੱਚ ਖੂਨ ਦੀ ਕਾਫੀ ਜ਼ਿਆਦਾ ਕਮੀ ਹੋਣਾ, ਖੂਨ ਦੀ ਕਮੀ ਨਾਲ ਅੰਗ ਖਰਾਬ ਹੋ ਜਾਣਾ ਅਤੇ ਵਿਭਿੰਨ-ਕਮਜ਼ੋਰੀਆਂ ਵਿੱਚ ਦੋ ਜਾ ਦੋ ਤੋਂ ਵੱਧ ਕਮਜੋਰੀਆਂ ਹੋਣਾ ਸ਼ਾਮਿਲ ਹੈ।
ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਦੇਖਿਆ ਗਿਆ ਹੈ ਕਿ ਮਾਂ-ਬਾਪ ਸਮੇ ‘ਤੇ ਬੱਚਿਆਂ ਦਾ ਇਲਾਜ ਨਹੀਂ ਕਰਵਾਉਂਦੇ ਜਦਕਿ ਕਈ ਬਿਮਾਰੀਆਂ ਵੱਖ-ਵੱਖ ਥੈਰੀਪੀ ਨਾਲ ਠੀਕ ਹੋ ਜਾਦੀਆਂ ਹਨ ਜਿਸ ਲਈ ਸਕੂਲ ਸਿੱਖਿਆ ਵਿਭਾਗ ਅਧੀਨ ਰਿਸੋਰਸ ਰੂਮ ਬਣਾਏ ਗਏ ਹਨ ਜਿਥੇ ਸੱਭ ਕੁਝ ਮੁਫਤ ਮੁਹੱਈਆ ਕਰਵਾਇਆ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਕੂਲਾਂ ਵਿਚ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਲਈ ਸਪੈਸ਼ਲ ਐਜੂਕੇਟਰਾਂ ਤੋਂ ਇਲਾਵਾ ਜ਼ਿਲ੍ਹਾ ਹਸਪਤਾਲ ਵਿਚ ਅਰਲੀ ਇੰਟਰਵੈਨਸ਼ਨ ਕੇਂਦਰ ਵਿਚ ਵੀ ਮਾਹਿਰ ਡਾਕਟਰਾਂ ਅਤੇ ਸਪੈਸ਼ਲ ਐਜੂਕੇਟਰਜ਼ ਵਲੋਂ ਇਲਾਜ ਸੇਵਾਵਾਂ ਮੁਫਤ ਦਿੱਤੀਆਂ ਜਾਂਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਹਫਤੇ ਵਿਸ਼ੇਸ਼ ਜਰੂਰਤਾਂ ਵਾਲੇ 60 ਬੱਚਿਆਂ ਦੇ ਆਈਕਿਊ ਚੈਕਅੱਪ ਉਪਰੰਤ ਬੌਧਿਕ ਦਿਵਿਆਂਗਜਨਾਂ ਨੂੰ ਸਰਟੀਫਿਕੇਟ ਜਾਰੀ ਕੀਤੇ ਜਨ ਜਿਸ ਨਾਲ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਮਹੀਨਾਵਾਰ ਪੈਨਸ਼ਨ ਲਗਾਈ ਜਾਂਦੀ ਹੈ ਅਤੇ ਹੋਰ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਸਰਟੀਫਿਕੇਟਾਂ ਦੁਆਰਾ ਦਿਵਿਆਂਗ ਬੱਚੇ ਜੋ ਪਹਿਲੀ ਤੋਂ ਅੱਠਵੀਂ ਜਮਾਤ ਵਿੱਚ ਪੜਦੇ ਹਨ ਉਨ੍ਹਾਂ ਨੂੰ ਸਲਾਨਾ 2500 ਰੁਪਏ ਅਤੇ ਨੌਵੀਂ ਤੋਂ ਬਾਰਵੀ ਦੇ ਵਿਦਿਆਰਥੀਆਂ ਨੂੰ 3500 ਰੁਪਏ ਸਲਾਨਾ ਵਜੀਫੇ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਦਿਵਿਆਂਗ ਬੱਚਿਆਂ ਦੇ ਉੱਚੇਰੀ ਸਿੱਖਿਆ ਅਤੇ ਨੌਕਰੀ ਲਈ ਵੀ ਰਾਖਵਾਂਕਰਨ ਦਿੱਤਾ ਜਾਂਦਾ ਹੈ ਤਾਂ ਜੋ ਇਨ੍ਹਾਂ ਬੱਚਿਆਂ ਦਾ ਸਮਾਜਿਕ ਅਤੇ ਆਰਥਿਕ ਪੱਧਰ ਉੱਚਾ ਕੀਤਾ ਜਾ ਸਕੇ।
ਟੀਚਿੰਗ ਸਬੰਧੀ ਗਤੀਵਿਧੀਆਂ ਦੀ ਜਾਣਕਾਰੀ ਦਿੰਦਿਆਂ ਪ੍ਰਾਇਮਰੀ ਸਕੂਲ ਰੂਪਨਗਰ ਵਿਖੇ ਤੈਨਾਤ ਇਨਕਲੂਸਿਵ ਐਜੂਕੇਸ਼ਨ ਰਿਸੋਰਸ ਟੀਚਰ ਸ਼੍ਰੀਮਤੀ ਵੰਦਨਾ ਨੇ ਦੱਸਿਆ ਕਿ ਬੱਚੇ ਦੇ ਮੈਂਟਲ ਲੈਵਲ ਦੇ ਅਨੁਸਾਰ 3 ਮਹੀਨੇ ਦਾ ਗੋਲ ਤਿਆਰ ਕਰਦੇ ਹਨ। ਜੇਕਰ ਬੱਚਾ ਗੋਲ ਕਵਰ ਕਰ ਲੈਂਦਾ ਹੈ ਤਾਂ ਰਿਸੋਰਸ ਟੀਚਰ ਦੁਆਰਾ ਬੱਚੇ ਨੂੰ ਅਬਜ਼ਰਵ ਕਰਕੇ ਅਗਲਾ ਟੀਚਾ ਦਿੱਤਾ ਜਾਂਦਾ ਹੈ।ਰਿਸੋਰਸ ਰੂਮ ਵਿੱਚ ਫੀਜ਼ਿਊਥਰੈਪੀ ਕੈਂਪ ਲਗਾਏ ਜਾਂਦੇ ਹਨ ਅਤੇ ਲੋੜ ਅਨੁਸਾਰ ਸ਼ਰੀਰਕ ਪੱਖੋਂ ਕਮਜ਼ੋਰ ਬੱਚਿਆਂ ਦੀ ਫੀਜ਼ਿਊਥਰੈਪੀ ਕੀਤੀ ਜਾਂਦੀ ਹੈ।
ਸ਼੍ਰੀਮਤੀ ਵੰਦਨਾ ਨੇ ਦੱਸਿਆ ਕਿ ਵਿਸ਼ੇਸ਼ ਜਰੂਰਤਾਂ ਵੱਲੇ ਬੱਚਿਆਂ ਦੇ ਰੋਜ਼ਾਨਾ ਸਕੂਲ ਆਉਣ ਨਾਲ ਜਿਆਦਾਤਰ ਮਾਮਲਿਆਂ ਵਿਚ ਕਾਫੀ ਸੁਧਾਰ ਜੋ ਜਾਂਦਾ ਹੈ ਜਿਸ ਲਈ ਜਰੂਰੀ ਹੈ ਕਿ ਮਾਂ-ਬਾਪ ਬਿਨ੍ਹਾਂ ਸਮਾ ਗੁਆਏ ਆਪਣੇ ਬੱਚਿਆਂ ਦਾ ਦਾਖਲਾ ਸਕੂਲਾਂ ਵਿਚ ਕਰਵਾਉਣ।
ਪ੍ਰਾਇਮਰੀ ਸਕੂਲ ਰੂਪਨਗਰ ਦਾ ਰਿਸੋਰਸ ਰੂਮ (ਸੱਜੇ ਇਨਕਲੂਸਿਵ ਐਜੂਕੇਸ਼ਨ ਰਿਸੋਰਸ ਟੀਚਰ ਸ਼੍ਰੀਮਤੀ ਵੰਦਨਾ)
Spread the love