ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ‘ਜਨ ਸੰਪਰਕ ਮੁਹਿੰਮ ਤਹਿਤ ਸ਼ਹਿਜਾਦਾ ਨੰਗਲ ਵਿਖੇ ਵਿਸ਼ੇਸ ਕੈਂਪ

Deputy Commissioner Gurdaspur Mohammad Ishfaq
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ‘ਜਨ ਸੰਪਰਕ ਮੁਹਿੰਮ ਤਹਿਤ ਸ਼ਹਿਜਾਦਾ ਨੰਗਲ ਵਿਖੇ ਵਿਸ਼ੇਸ ਕੈਂਪ

Sorry, this news is not available in your requested language. Please see here.

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਸਮਾਜਿਕ ਬੁਰਾਈ ਨਸ਼ਿਆਂ ਵਿਰੁੱਧ ਇਕਜੁੱਟ ਹੋਣ ਦੀ ਕੀਤੀ ਅਪੀਲ

ਗੁਰਦਾਸਪੁਰ, 19 ਅਪ੍ਰੈਲ 2022

ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ  ਮੁਹੰਮਦ ਇਸ਼ਫਾਕ ਵਲੋਂ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ, ਉਨਾਂ ਦਾ ਮੌਕੇ ’ਤੇ ਹੱਲ ਕਰਨ ਸਬੰਧੀ ਵਿੱਢੀ ‘ਜਨ ਸੰਪਰਕ ਮੁਹਿੰਮ’ ਤਹਿਤ ਅੱਜ ਗੁਰਦਾਸਪੁਰ ਦੇ ਵਾਰਡ ਨੰਬਰ 14 ਸ਼ਹਿਜਾਦਾ ਨੰਗਲ ਵਿਖੇ ਵਿਸ਼ੇਸ ਕੈਂਪ ਲਗਾਇਆ ਗਿਆ। ਜਿਸ ਵਿਚ ਜਗਤਾਰ ਸਿੰਘ ਤਹਿਸੀਲਦਾਰ ਗੁਰਦਾਸਪੁਰ, ਕੋਮਲਪ੍ਰੀਤ ਕੋਰ ਸੀਡੀਪੀਓ, ਗੁਰਮੀਤ ਸਿੰਘ ਥਾਣਾ ਮੁਖੀ, ਐਕਸੀਅਨ ਸਤਨਾਮ ਸਿੰਘ, ਰਾਜੀਵ ਸਿੰਘ ਸੈਕਰਟਰੀ ਜ਼ਿਲਾ ਰੈੱਡ ਕਰਾਸ ਸੁਸਾਇਟੀ, ਅਸ਼ੋਕ ਕੁਮਾਰ ਈ.ਓ, ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।

ਹੋਰ ਪੜ੍ਹੋ :-ਸਿਹਤ ਬੀਮਾ ਤਹਿਤ 22936 ਲੋਕਾਂ ਨੇ 22.40 ਕਰੋੜ ਰੁਪਏ ਦਾ ਲਿਆ ਲਾਭ: ਡਿਪਟੀ ਕਮਿਸ਼ਨਰ

ਇਸ ਮੌਕੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡਾਂ/ਸ਼ਹਿਰਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਮੌਕੇ ’ਤੇ ਅਧਿਕਾਰੀਆਂ ਨੂੰ ਹੱਲ ਕਰਵਾਉਣ ਦੇ ਮੰਤਵ ਨਾਲ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਉਨਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਦਾ ਰਿਹਾ ਹੈ।ਉਨਾਂ ਦੱਸਿਆ ਕਿ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਨਾਂ ਦਾ ਨਿਪਟਾਰਾ ਕਰਨ ਲਈ ਮੌਕੇ ’ਤੇ ਮੋਜੂਦ ਅਧਿਕਾਰੀਆਂ ਨੂੰ ਸਮਾਂਬੱਧ ਕਰਕੇ ਮੁਸ਼ਕਿਲਾਂ ਹੱਲ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਜਾਂਦੇ ਹਨ।

ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਮੁਹੱਲਾ ਵਾਸੀਆਂ ਨੇ ਸੰਬੋਧਨ ਕਰਦਿਆਂ ਸਭ ਤੋਂ ਪਹਿਲਾਂ ਨਸ਼ਿਆਂ ਦੀ ਬਿਮਾਰੀ ਦੇ ਖਾਤਮੇ ਲਈ ਵਿੱਢੀ ਵਿਸ਼ੇਸ ਮੁਹਿੰਮ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਨਸ਼ਾ ਇਕ ਬਿਮਾਰੀ ਹੈ, ਜਿਸਦਾ ਇਲਾਜ ਸੰਭਵ ਹੈ। ਨਸ਼ੇ ਦੇ ਬੀਮਾਰ ਦੀ ਪਹਿਚਾਣ ਦੇ ਲੱਛਣ ਜਿਵੇਂ ਭੁੱਖ ਦਾ ਘੱਟ ਲੱਗਣਾ, ਭਾਰ ਘਟਣਾ, ਸਰੀਰ ਵਿਚ ਥਕਾਵਟ ਦਾ ਹੋਣਾ, ਭਿਆਨਕ ਖੰਘ ੋਹਣਾ, ਪਸੀਨਾ ਹੱਦੋਂ ਵੱਧ ਆਉਣਾ, ਉਲਟੀਆਂ ਆਉਣੀਆਂ, ਬਾਥਰੂਮ ਵਿਚ ਜ਼ਿਆਦਾ ਸਮਾਂ ਲੱਗਣਾ, ਕਬਜ਼ ਦਾ ਹੋਣਾ ਤੇ ਹੱਥਾਂ ਬਾਹਾਂ ਤੇ ਸੂਈਆਂ ਦੇ ਨਿਸ਼ਾਨ ਪਾਏ ਜਾਣੇ ਆਦਿ ਹੁੰਦੇ ਹਨ।ਉਨਾਂ ਕਿਹਾ ਕਿ ਜੇਕਰ ਕਿਸੇ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਅਜਿਹੇ ਲੱਛਣ ਹਨ ਤਾਂ ਇਸ ਦੇ ਬਾਰੇ ਮੋਬਾਇਲ ਨੰਬਰ 62391-39973 ਤੇ ਕੇਵਲ ਵਟਸਐਪ ਰਾਹੀ ਮੈਸੇਜ ਭੇਜਿਆ ਜਾਵੇ। ਮਰੀਜ ਨੂੰ ਘਰ ਬੈਠੇ ਮੈਡੀਕਲ ਸਹੂਲਤ ਉਪਲੱਬਧ ਕਰਵਾਈ ਜਾਵੇਗੀ, ਮੁਫਤ ਇਲਾਜ ਕਰਵਾਇਆ ਜਾਵੇਗਾ ਤੇ ਸਾਰੀ ਸੂਚਨਾ ਗੁਪਤ ਰੱਖੀ ਜਾਵੇਗੀ।

ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਮੁਸ਼ਕਿਲਾਂ ਤੋਂ ਜਾਣੂੰ ਕਰਵਾਉਂਦਿਆਂ ਲੋਕਾਂ ਨੇ ਕੱਚੇ ਕੋਠਿਆਂ ਸਬੰਧੀ, ਰਾਸ਼ਨ ਕਾਰਡ ਬਣਾਉਣ ਸਬੰਧੀ, ਬੁਢਾਪਾ ਪੈਨਸ਼ਨ, ਬੇਰੁਜ਼ਗਾਰਾਂ ਵਲੋਂ ਰੁਜ਼ਗਾਰ ਪ੍ਰਾਪਤੀ ਲਈ ਮੈਡੀਕਲ ਸਹੂਲਤ ਲੈਣ ਸਮੇਤ ਵੱਖ-ਵੱਖ ਮੁਸ਼ਕਿਲਾਂ ਦੱਸੀਆਂ।ਜਿਸ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਮੋਕੇ ’ਤੇ ਮੋਜੂਦ ਅਧਿਕਾਰੀਆਂ ਨੂੰ ਮੁਸ਼ਕਿਲਾਂ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਨਾਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਸਬੰਧੀ ਸਬੰਧਤ ਅਧਿਕਾਰੀਆਂ ਕੋਲੋਂ ਹਰ ਹਫਤੇ ਰਿਪੋਰਟ ਲਈ ਜਾਂਦੀ ਹੈ ਤਾਂ ਜੋ ਸ਼ਿਕਾਇਤ ਦਾ ਨਿਬੇੜਾ ਸਮਾਂਬੱਧ ਸਮੇਂ ਵਿਚ ਕੀਤਾ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਲਦ ਹੀ ਜ਼ਿਲੇ ਦੇ ਸਾਰੇ 11 ਬਲਾਕਾਂ ਅੰਦਰ ਲੋਕਾਂ ਦੀ ਸਹੂਲਤ ਲਈ ਆਨਲਾਈਨ ਸਮੱਸਿਆ ਸੁਣਨ ਲਈ ਦਫਤਰ ਸਥਾਪਤ ਕੀਤੇ ਜਾਣਗੇ, ਜਿਥੇ ਲੋਕ ਆਪਣੀ ਮੁਸ਼ਕਿਲ ਡਿਪਟੀ ਕਮਿਸਨਰ ਦੇ ਧਿਆਨ ਵਿਚ ਲਿਆ ਸਕਣਗੇ। ਇਸ ਨਾਲ ਲੋਕਾਂ ਨੂੰ ਦੂਰ-ਢੁਰਾਡਿਓਂ ਦਫਤਰਾਂ ਵਿਚ ਆਉਣ ਤੋਂ ਨਿਜਾਤ ਮਿਲੇਗੀ।ਉਨਾਂ ਅੱਗੇ ਦੱਸਿਆ ਕਿ ਜ਼ਿਲੇ ਅੰਦਰ ਵਿੱਢੀ ਜਨ ਸੰਪਰਕ ਸੰਪਰਕ ਤਹਿਤ ਵਧੀਕ ਡਿਪਟੀ ਕਮਿਸ਼ਨਰਾਂ ਸਮੇਤ ਜਿਲੇ ਦੇ ਪੰਜ ਡਵੀਜ਼ਨਾਂ ਦੇ ਐਸ.ਡੀ.ਐਮਜ਼ ਵਲੋਂ ਵੀ ਵਿਸ਼ੇਸ ਕੈਂਪ ਲਗਾਏ ਜਾਣਗੇ, ਤਾਂ ਜੋ ਵੱਧ ਤੋਂ ਵੱਧ ਲੋਕਾਂ ਤਕ ਪਹੁੰਚ ਕਰਕੇ ਉਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕੇ।

ਇਸ ਮੌਕੇ ਸ਼ਹਿਜਾਦਾ ਨੰਗਲ ਦੇ ਵਾਸੀਆਂ ਨੇ ਪੰਜਾਬ ਸਰਕਾਰ ਦੇ ਉਪਰਾਲੇ ਦੀ ਸਰਾਹਨਾ ਕੀਤੀ ਤੇ ਕਿਹਾ ਕਿ ਜ਼ਿਲੇ ਦੇ ਡਿਪਟੀ ਕਮਿਸ਼ਨਰ ਦੀ ਮੋਜੂਦਗੀ ਵਿਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਖੁਦ ਲੋਕਾਂ ਤਕ ਪੁਹੰਚ ਕਰਕੇ ਮੁਸ਼ਕਿਲਾਂ ਸੁਣ ਰਹੇ ਹਨ, ਜਿਸ ਨਾਲ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਤੇ ਰਾਹਤ ਮਿਲੀ ਹੈ।

ਡਿਪਟੀ ਕਮਿਸ਼ਨਰ ਜਨ ਸੰਪਰਕ ਮੁਹਿੰਮ ਤਹਿਤ ਸ਼ਹਿਜਾਦਾ ਨੰਗਲ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ।

Spread the love