ਡਿਪਟੀ ਕਮਿਸ਼ਨਰ ਵੱਲੋਂ ਜਿ਼ਲ੍ਹਾ ਵਾਟਰ ਅਤੇ ਸੈਨੀਟੇਸ਼ਨ ਮਿਸ਼ਨ ਕਮੇਟੀ ਦੀ ਬੈਠਕ
ਫਾਜਿ਼ਲਕਾ, 29 ਅਕਤੂਬਰ 2021
ਫਾਜਿ਼ਲਕਾ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਆਈਏਐਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਾਰਚ 2022 ਤੱਕ ਫਾਜਿ਼ਲਕਾ ਜਿ਼ਲ੍ਹੇ ਦੇ ਸਾਰੇ ਪੇਂਡੂ ਘਰਾਂ ਤੱਕ ਸਾਫ ਪੀਣ ਵਾਲਾ ਪਾਣੀ ਨਲ ਰਾਹੀਂ ਪੁੱਜਦਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਅੱਜ ਇੱਥੇ ਜਿ਼ਲ੍ਹਾ ਵਾਟਰ ਅ਼ਤੇ ਸੈਨੀਟੇਸ਼ਨ ਮਿਸ਼ਨ ਐਗਜੀਕਿਊਟਿਵ ਕਮੇਟੀ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਇਹ ਜਾਣਕਾਰੀ ਦਿੱਤੀ।
ਹੋਰ ਪੜ੍ਹੋ :-ਡਾ. ਨਾਨਕ ਸਿੰਘ, ਐਸ.ਐਸ.ਪੀ ਗੁਰਦਾਸਪੁਰ ਦੀ ਅਗਵਾਈ ਹੇਠ ਵਿਜੀਲੈਂਸ ਬਿਊਰੋ ਗੁਰਦਾਸਪੁਰ ਵਲੋਂ ਜਿਲੇ ਅੰਦਰ ਜਾਗਰੂਕਤਾ ਸੈਮੀਨਾਰ
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਟੀਚੇ ਦੀ ਪ੍ਰਾਪਤੀ ਯਕੀਨੀ ਬਣਾਉਣ ਦੀ ਹਦਾਇਤ ਦਿੰਦਿਆਂ ਨਿਰਦੇਸ਼ ਦਿੱਤੇ ਕਿ ਨਿਰਮਾਣ ਕਾਰਜਾਂ ਵਿਚ ਉਚ ਗੁਣਵਤਾ ਦੇ ਨਿਯਮ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਅਤੇ ਜ਼ੇਕਰ ਕਿਤੇ ਜਾਂਚ ਦੌਰਾਨ ਕੋਈ ਕਮੀ ਪਾਈ ਗਈ ਤਾਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰੋਜ਼ੈਕਟ ਤਿਆਰ ਕਰਦੇ ਸਮੇਂ ਉਸਦੀ ਹੰਢਣਸਾਰਤਾ ਤੇ ਵਿਸੇਸ਼ ਤਵੱਜੋ ਦਿੱਤੀ ਜਾਵੇ। ਉਨ੍ਹਾਂ ਨੇ ਪੰਚਾਇਤਾਂ ਨੂੰ ਵੀ ਨਿਗਰਾਨੀਕ ਕਰਨ ਦਾ ਸੱਦਾ ਦਿੱਤਾ।
ਡਿਪਟੀ ਕਮਿਸ਼ਨਰ ਨੇ ਬਲਾਕ ਸਮੰਤੀ ਚੇਅਰਪਰਸਨ ਵੱਲੋਂ ਮੁੱਦਾ ਉਠਾਏ ਜਾਣ ਤੇ ਮੌਕੇ ਤੇ ਹੀ ਨਿਰਦੇਸ਼ ਦਿੱਤੇ ਕਿ ਕਾਰਜਕਾਰੀ ਇੰਜਨੀਅਰ 4 ਪਿੰਡਾਂ ਵਿਚ ਅਤੇ ਹਰੇਕ ਐਸਡੀਓ ਅਤੇ ਜ਼ੇਈ 5-5 ਪਿੰਡਾਂ ਵਿਚ ਬਣਾਏ ਗਏ ਪਖਾਨਿਆਂ ਦੀ ਜਾਂਚ ਕਰਕੇ ਰਿਪੋਰਟ ਦੇਣਗੇ ਅਤੇ ਜਿੱਥੇ ਕਿਤੇ ਕਿਸੇ ਨੇ ਪੈਸੇ ਲੈ ਕੇ ਪਖਾਨਾ ਨਹੀਂ ਬਣਾਇਆ ਹੋਵੇਗਾ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਬੈਠਕ ਦੌਰਾਨ ਕਾਰਜਕਾਰੀ ਇੰਜਨੀਅਰ ਸ੍ਰੀ ਚਮਕ ਸਿੰਗਲਾ ਨੇ ਦੱਸਿਆ ਕਿ ਫਾਜਿ਼ਲਕਾ ਜਿ਼ਲ੍ਹੇ ਦੇ 141154 ਦਿਹਾਤੀ ਘਰਾਂ ਵਿਚੋਂ 115915 ਘਰਾਂ ਤੱਕ ਸਾਫ ਪਾਣੀ ਦੀ ਪਹੁੰਚ ਹੋ ਚੁੱਕੀ ਹੈ ਜਦ ਕਿ ਬਾਕੀ ਘਰਾਂ ਤੱਕ ਨਲ ਨਾਲ ਜਲ ਪਹੁੰਚਾਉਣ ਦਾ ਕੰਮ ਮਾਰਚ 2022 ਤੱਕ ਪੂਰਾ ਕਰ ਲਿਆ ਜਾਵੇਗਾ। ਇਸੇ ਤਰਾਂ ਜਿ਼ਨ੍ਹਾਂ ਪਿੰਡਾਂ ਦੇ ਵਾਟਰ ਵਰਕਸਾਂ ਵਿਚ ਰਿਪੇਅਰ ਦੇ ਕੰਮ ਹੋਣ ਵਾਲੇ ਹਨ ਉਨ੍ਹਾਂ ਸਬੰਧੀ ਵੀ ਅਸਟੀਮੇਟ ਤਿਆਰ ਕੀਤੇ ਗਏ ਹਨ ਅਤੇ ਇੰਨ੍ਹਾਂ ਨੂੰ ਦਰੁਸਤ ਕਰਵਾ ਦਿੱਤਾ ਜਾਵੇਗਾ।ਜਿ਼ਲ੍ਹੇ ਦੇ 434 ਵਿਚੋਂ 379 ਪਿੰਡਾਂ ਵਿਚ ਗ੍ਰਾਮ ਪੰਚਾਇਤ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਾ ਹੈ।ਇਸੇ ਤਰਾਂ ਜਿ਼ਲ੍ਹੇ ਵਿਚ ਸਵੱਛ ਭਾਰਤ ਮਿਸ਼ਨ ਫੇਜ਼ 1 ਤਹਿਤ 30398 ਪਖਾਨੇ ਬਣਾਏ ਗਏ ਹਨ ਜਦ ਕਿ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ 19222 ਪਖਾਨੇ ਹੋਰ ਬਣਾਏ ਜਾ ਰਹੇ ਹਨ ਜਿੰਨ੍ਹਾਂ ਵਿਚੇ 2463 ਦਾ ਕੰਮ ਮੁਕੰਮਲ ਹੋ ਗਿਆ ਹੈ।
ਇਸੇ ਤਰਾਂ ਥਾਪਰ ਮਾਡਲ ਨਾਲ ਪਿੰਡਾਂ ਦੇ ਟੋਭਿਆ ਦੀ ਮੁਰੰਮਤ ਅਤੇ ਗੰਦੇ ਪਾਣੀ ਦੇ ਨਿਪਟਾਰੇ ਲਈ 3.09 ਕਰੋੜ ਰੁਪਏ ਦੇ ਫੰਡ ਵਿਭਾਗ ਨੂੰ ਜਿ਼ਲ੍ਹੇ ਵਿਚ ਪ੍ਰਾਪਤ ਹੋਏ ਹਨ।
ਬੈਠਕ ਵਿਚ ਐਸਡੀਐਮ ਸ੍ਰੀ ਰਵਿੰਦਰ ਸਿੰਘ ਅਰੋੜਾ, ਜਿਲ੍ਹਾਂ ਪ੍ਰੀਸਦ ਚੇਅਰਪਰਸਨ ਸ੍ਰੀਮਤੀ ਮਮਤਾ ਰਾਣੀ, ਡੀਡੀਪੀਓ ਸ੍ਰੀ ਜੀਐਸ ਵਿਰਕ ਆਦਿ ਵੀ ਹਾਜਰ ਸਨ।