ਜਿਲ੍ਹਾ ਪ੍ਰਸ਼ਾਸ਼ਨ ਨੇ ਦਿਵਾਲੀ ਦੇ ਤਿਉਹਾਰ ਮੋਕੇ ਪਟਾਕੇ ਵੇਚਣ ਲਈ ਡਰਾਅ ਕੱਢੇ

DRAW
ਜਿਲ੍ਹਾ ਪ੍ਰਸ਼ਾਸ਼ਨ ਨੇ ਦਿਵਾਲੀ ਦੇ ਤਿਉਹਾਰ ਮੋਕੇ ਪਟਾਕੇ ਵੇਚਣ ਲਈ ਡਰਾਅ ਕੱਢੇ

Sorry, this news is not available in your requested language. Please see here.

ਬਿਨ੍ਹਾਂ ਪੂਰਵ ਪ੍ਰਵਾਨਗੀ ਤੇ ਲਾਇਸੰਸ ਤੋਂ ਬਿਨ੍ਹਾਂ ਪਟਾਕੇ ਵੇਚਣ/ਸਟੋਰ ਕਰਨ ਤੇ ਪਾਬੰਦੀ
ਰੂਪਨਗਰ, 29 ਅਕਤੂਬਰ 2021

ਦਿਵਾਲੀ ਦੇ ਮੋਕੇ ਤੇ ਪਟਾਖਿਆਂ ਦੀ ਮੰਨਜੂਰੀ ਦੇਣ ਲਈ ਅੱਜ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ 29 ਆਰਜ਼ੀ ਲਾਇਸੰਸਾਂ ਲਈ ਕੁੱਲ 460 ਅਰਜੀਆਂ ਪ੍ਰਾਪਤ ਹੋਈਆਂ ਸਨ। ਜਿਸ ਦਾ ਡਰਾਅ ਵਧੀਕ ਡਿਪਟੀ ਕਮਿਸ਼ਨਰ, ਸ਼੍ਰੀਮਤੀ ਦੀਪ ਸ਼ਿਖਾ ਸ਼ਰਮਾ ਦੀ ਨਿਗਰਾਨੀ ਅਧੀਨ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਕਮੇਟੀ ਰੂਮ ਵਿੱਚ ਕੱਢਿਆ ਗਿਆ।

ਹੋਰ ਪੜ੍ਹੋ :-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਅਰੁਣ ਗੁਪਤਾ ਵਿਦਿਆਰਥੀਆਂ ਦੇ ਹੋਏ ਰੂਬਰੂ
ਰੋਪੜ ਸ਼ਹਿਰ ਲਈ ਸਥਾਨ ਰਾਮ ਲੀਲਾ ਗਰਾਊਂਡ ਵਿਖੇ ਪਟਾਖੇ ਵੇਚਣ ਲਈ 6 ਆਰਜੀ ਲਾਇਸੰਸ ਜਾਰੀ ਕੀਤੇ ਗਏ। ਇਹਨਾਂ ਲਈ 340 ਅਰਜੀਆਂ ਪ੍ਰਾਪਤ ਹੋਈਆਂ ਸਨ।
ਸ਼੍ਰੀ ਚਮਕੋਰ ਸਾਹਿਬ ਲਈ ਸਥਾਨ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਸਟੇਡੀਅਮ ਵਿਖੇ ਪਟਾਖੇ ਵੇਚਣ ਲਈ 3 ਆਰਜੀ ਲਾਇਸੰਸ ਜਾਰੀ ਕੀਤੇ ਗਏ। ਇਹਨਾਂ ਲਈ 30 ਦਰਖਾਸਤਾਂ ਪ੍ਰਾਪਤ ਹੋਈਆ ਸਨ।
ਮੋਰਿੰਡਾ ਲਈ ਸਥਾਨ ਰਾਮ ਲੀਲਾ ਗਰਾਉਡ ਵਿਖੇ ਪਟਾਖੇ ਵੇਚਣ ਲਈ 2 ਆਰਜੀ ਲਾਇਸੰਸ ਜਾਰੀ ਕੀਤੇ ਗਏ। ਇਹਨਾਂ ਲਈ 4 ਅਰਜੀਆਂ ਪ੍ਰਾਪਤ ਹੋਈਆਂ ਸਨ।
ਨੰਗਲ ਲਈ ਸਥਾਨ ਨਜਦੀਕ ਬੀ.ਐਸ.ਐਨ.ਐਲ. ਐਕਸਚੈਜ, ਸਿੰਘ ਸਭਾ ਗੁਰੂਦੁਆਰਾ, ਸੈਕਟਰ-2 ਮਾਰਕਿਟ, ਨੇੜੇ ਟੈਕੀ ਡੀ.ਐਸ. ਬਲਾਕ, ਲਈ 12 ਆਰਜੀ ਲਾਇਸੰਸ ਜਾਰੀ ਕੀਤੇ ਗਏ। ਇਹਨਾਂ ਲਈ 33 ਦਰਖਾਸਤਾਂ ਪ੍ਰਾਪਤ ਹੋਈਆ ਸਨ। ਡਰਾਅ ਦੋਰਾਨ ਸਥਾਨ ਸੈਕਟਰ-2 ਮਾਰਕਿਟ  ਵਿਖੇ  3, ਸਥਾਨ ਨੇੜੇ ਬੀ.ਐਸ.ਐਨ.ਐਲ ਐਕਸਚੇਂਜ ਵਿਖੇ 5, ਸਥਾਨ ਚਿੱਟੀ ਟੈਂਕੀ 4 ਵਿਖੇ ਆਰਜੀ ਲਾਇਸੰਸ ਜਾਰੀ ਕੀਤੇ ਗਏ।
Spread the love