ਹੁਣ ਤੱਕ ਜਿਲ੍ਹੇ ਵਿੱਚ 32509 ਲੋਕਾਂ ਨੇ ਅਸਲ੍ਹਾ ਕਰਵਾਇਆ ਜਮ੍ਹਾ
ਸਕਿਊਰਟੀ ਏਜੰਸੀ, ਰਜਿਸਟਰ ਸਕਿਊਟਰਿਟੀ ਗਾਰਡ ਜਾਂ ਖ਼ਤਰੇ ਦਾ ਖਦਸਾ ਹੋਣ ਵਾਲੇ ਵਿਅਕਤੀ ਨੂੰ ਅਸਲ੍ਹਾ ਜਮ੍ਹਾ ਕਰਵਾਉਣ ਤੋਂ ਛੂਟ
ਅੰਮ੍ਰਿਤਸਰ 17 ਜਨਵਰੀ 2022
ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਅਮਨ ਸ਼ਾਂਤੀ ਅਤੇ ਕਾਨੂੰਨੀ ਵਿਵਸਥਾ ਬਣਾਏ ਰੱਖਣ ਲਈ ਲਇਸੰਸੀ ਹਥਿਆਰਾਂ ਨੂੰ ਤੁਰੰਤ ਸਬੰਧਤ ਥਾਣਿਆਂ ਵਿੱਚ ਜਮ੍ਹਾਂ ਕਰਵਾਉਣ ਜ਼ਰੂਰੀ ਹੈ ਅਤੇ ਜਿਨ੍ਹਾਂ ਲੋਕਾਂ ਵਲੋਂ ਅਜੇ ਤੱਕ ਆਪਣੇ ਲਾਇਸੰਸੀ ਹਥਿਆਰ ਜਮ੍ਹਾਂ ਨਹੀਂ ਕਰਵਾਏ ਗਏ, ਉਨਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਹੋਰ ਪੜ੍ਹੋ :-ਜ਼ਿਲ੍ਹੇ ਵਿੱਚ ਫੌਜੀ ਰੰਗ ਦੀਆਂ ਵਰਦੀਆਂ, ਬੈਚ, ਟੋਪੀ, ਬੈਲਟਾਂ ਆਦਿ ਦੀ ਖਰੀਦ ਵੇਚ ‘ਤੇ ਪਾਬੰਦੀ
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹਾ ਚੋਣ ਅਧਿਕਾਰੀ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਸਕਰੀਨਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਸ: ਖਹਿਰਾ ਨੇ ਦੱਸਿਆ ਕਿ ਹੁਣ ਤੱਕ ਜਿਲ੍ਹੇ ਵਿਚੋਂ 32509 ਲੋਕਾਂ ਵਲੋਂ ਆਪਣੇ ਲਾਇਸੰਸੀ ਹਥਿਆਰ ਜਮ੍ਹਾ ਕਰਵਾ ਦਿੱਤੇ ਗਏ ਹਨ। ਉਨਾਂ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਿਸ਼ਨਰ ਆਫ਼ ਪੁਲਿਸ ਅਧੀਨ ਪੈਂਦੇ ਖੇਤਰ ਵਿੱਚ 15452 ਲਾਇਸੰਸੀ ਹਥਿਆਰ ਹਨ, ਜਿਨ੍ਹਾਂ ਵਿੱਚੋਂ ਹੁਣ ਤੱਕ 14253 ਲੋਕਾਂ ਵਲੋਂ ਆਪਣੇ ਹਥਿਆਰ ਜਮ੍ਹਾਂ ਕਰਵਾ ਦਿੱਤੇ ਗਏ ਹਨ ਅਤੇ ਇਸੇ ਤਰ੍ਹਾਂ ਹੀ ਐਸ.ਐਸ.ਪੀ. ਦਿਹਾਤੀ ਦੇ ਖੇਤਰ ਵਿੱਚ 26242 ਲੋਕਾਂ ਕੋਲ ਲਾਇਸੰਸੀ ਹਥਿਆਰ ਹਨ, ਜਿਨ੍ਹਾਂ ਵਿਚੋਂ 18256 ਲੋਕਾਂ ਨੇ ਆਪਣੇ ਲਾਇਸੰਸੀ ਹਥਿਆਰ ਜਮ੍ਹਾਂ ਕਰਵਾ ਦਿੱਤੇ ਹਨ। ਸ: ਖਹਿਰਾ ਨੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਜਿਨਾਂ ਵਲੋਂ ਅਜੇ ਤੱਕ ਆਪਣੇ ਲਾਇਸੰਸੀ ਹਥਿਆਰ ਜਮ੍ਹਾਂ ਨਹੀਂ ਕਰਵਾਇਆ ਗਿਆ, ਉਨਾਂ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਸ: ਖਹਿਰਾ ਨੇ ਦੱਸਿਆ ਕਿ ਕੇਵਲ ਸਕਿਊਰਿਟੀ ਏਜੰਸੀ, ਰਜਿਸਟਰ ਸਕਿਊਰਿਟੀ ਗਾਰਡ ਜਿਵੇਂ ਕਿ ਏ.ਟੀ.ਐਮ. ਦੇ ਗਾਰਡ, ਪੈਟ੍ਰੋਲ ਪੰਪਾਂ ਦੇ ਗਾਰਡ ਆਦਿ ਅਤੇ ਜਿਨ੍ਹਾਂ ਵਿਅਕਤੀਆਂ ਨੂੰ ਕਿਸੇ ਤਰ੍ਹਾਂ ਦੀ ਜਾਨ ਦਾ ਖਦਸਾ ਹੈ ਉਨਾਂ ਨੂੰ ਹੀ ਅਸਲ੍ਹਾਂ ਜਮ੍ਹਾਂ ਕਰਵਾਉਣ ਤੋਂ ਛੂਟ ਦਿਤੀ ਜਾਵੇਗੀ। ਉਨਾਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਬਿਨਾਂ ਕਿਸੀ ਠੋਸ ਕਾਰਨ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਦੇ ਬਿਨੈ ਨੂੰ ਛੋਟ ਦੇਣ ਲਈ ਨਾ ਵਿਚਾਰਿਆ ਜਾਵੇ।
ਇਸ ਮੀਟਿੰਗ ਵਿੱਚ ਜਾਇੰਟ ਕਮਿਸ਼ਨਰ ਆਫ਼ ਪੁਲਿਸ, ਡੀ. ਸੁਧਾਰਿਵਜ਼, ਐਸ.ਪੀ. ਹੈਡ ਕੁਆਟਰ ਸ: ਗੁਰਮੀਤ ਸਿੰਘ ਚੀਮਾ, ਇੰਚਾਰਜ ਅਸਲ੍ਹਾ ਬਰਾਂਚ ਸ: ਪਰਮਿੰਦਰ ਸਿੰਘ, ਚੋਣ ਤਹਿਸੀਲਦਾਰ ਸ: ਰਜਿੰਦਰ ਸਿੰਘ ਵੀ ਹਾਜ਼ਰ ਸਨ।
ਕੈਪਸ਼ਨ : ਸ: ਗੁਰਪ੍ਰੀਤ ਸਿੰਘ ਖਹਿਰਾ ਜਿਲ੍ਹਾ ਚੋਣ ਅਧਿਕਾਰੀ ਅਸਲ੍ਹਾ ਜਮ੍ਹਾਂ ਕਰਵਾਉਣ ਸਬੰਧੀ ਸਕਰੀਨਿੰਗ ਕਮੇਟੀ ਦੀ ਪ੍ਰਧਾਨਗੀ ਕਰਦੇ ਹੋਏ।