ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਮਈ ਨੂੰ

ZILA ROZGAR
ਸ਼ਹਿਰੀ ਨੌਜਵਾਨਾਂ ਲਈ ਮੁਫ਼ਤ ਰੋਜ਼ਗਾਰ ਕਿੱਤਾ ਮੁਖੀ ਹੁਨਰ ਸਿਖਲਾਈ ਕੋਰਸ ਦੀ ਸ਼ੁਰੂਆਤ: ਏ.ਡੀ.ਸੀ.(ਜ)

Sorry, this news is not available in your requested language. Please see here.

ਪਟਿਆਲਾ, 9 ਮਈ 2022

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਮਲਟੀਨੈਸ਼ਨਲ ਕੰਪਨੀ ਰਿਲਾਇੰਸ ਰਿਟੇਲ ਅਧੀਨ ਆਉਂਦੀਆਂ ਵੱਖ ਵੱਖ ਫਾਰਮੇਟ ਦੀਆਂ ਕੰਪਨੀਆਂ ਵਿਚ ਭਰਤੀ ਸਬੰਧੀ ਮਿਤੀ 10 ਮਈ ਦਿਨ ਮੰਗਲਵਾਰ, ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ, ਬਲਾਕ ਡੀ, ਮਿੰਨੀ ਸਕੱਤਰੇਤ, ਪਟਿਆਲਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।

ਹੋਰ ਪੜ੍ਹੋ :-ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪੀ.ਐਸ.ਟੀ.ਐਸ.ਈ/ਐਨਐਮਐਮਐਸ  ਦੀ ਪ੍ਰੀਖਿਆ ਲਈ ਬਣਾਏ ਗਏ ਪ੍ਰੀਖਿਆ ਕੇਂਦਰਾਂ ਨਜ਼ਦੀਕ ਧਾਰਾ 144 ਲਾਗੂ ਦੇ ਹੁਕਮ ਜਾਰੀ

ਇਸ ਸਬੰਧੀ ਜਾਣਕਾਰੀ ਦਿੰਦਿਆ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਕੈਂਪ ਵਿੱਚ ਵੈਲਿਊ ਫਾਰਮੇਂਟ ਐਸੋਸੀਏਟ, ਕਮਰਸ ਸਰਵਿਸ ਆਫ਼ੀਸਰ, ਸਰਟੀਫਾਇਡ ਇੰਟਰਨੈੱਟ ਕੰਸਲਟੈਂਟ, ਸੇਲਜ਼ ਐਸੋਸੀਏਟ ਦੀਆਂ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦਸਵੀ, ਬਾਰਵੀਂ, ਗਰੈਜੂਏਟ ਤੇ ਪੋਸਟ ਗਰੈਜੂਏਟ ਪਾਸ ਤਜਰਬੇਕਾਰ ਅਤੇ ਫਰੈਸ਼ਰ ਲੜਕੇ ਅਤੇ ਲੜਕੀਆਂ ਜਿਨ੍ਹਾਂ ਦੀ ਉਮਰ 18-30 ਸਾਲ ਹੋਵੇ ਇਸ ਕੈਂਪ ਵਿੱਚ ਭਾਗ ਲੈ ਸਕਦੇ ਹਨ। ਤਨਖ਼ਾਹ 9 ਤੋਂ 19 ਹਜ਼ਾਰ ਰੁਪਏ ਪ੍ਰਤੀ ਮਹੀਨਾ, ਪੈਟਰੋਲ ਖਰਚਾ ਅਤੇ ਇੰਨਸੈਂਟਿਵ ਮਿਲਣ-ਯੋਗ ਹੋਣਗੇ। ਇਹ ਅਸਾਮੀਆਂ ਸਟੋਰ ਅਤੇ ਫ਼ੀਲਡ ਵਿੱਚ ਕੰਮ ਕਰਨ ਦੀਆਂ ਹਨ। ਫ਼ੀਲਡ ਵਿੱਚ ਕੰਮ ਕਰਨ ਦੇ ਇੱਛੁਕ ਉਮੀਦਵਾਰਾਂ ਕੋਲ ਡਰਾਈਵਿੰਗ ਲਾਇਸੈਂਸ ਅਤੇ 2 ਪਹੀਆਂ ਵਾਹਨ ਹੋਣਾ ਲਾਜ਼ਮੀ ਹੈ। ਚਾਹਵਾਨ ਉਮੀਦਵਾਰ ਆਪਣੇ ਯੋਗਤਾ ਦੇ ਜ਼ਰੂਰੀ ਦਸਤਾਵੇਜ਼, ਪਾਸਪੋਰਟ ਸਾਇਜ਼ ਫੋਟੋ, ਡਰਾਈਵਿੰਗ ਲਾਇਸੈਂਸ, ਰਿਜ਼ਉਮ ਆਦਿ ਲੈ ਕੇ ਕੈਂਪ ਵਿੱਚ ਭਾਗ ਲੈ ਸਕਦੇ ਹਨ। ਇਹ ਕੈਂਪ ਇਡੋਸਕਿੱਲ ਟੈਕਨਾਲੋਜੀ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।

ਰੋਜ਼ਗਾਰ ਅਫਸਰ ਨੇ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਕੈਂਪ ਵਿੱਚ ਭਾਗ ਲੈਣ ਅਤੇ ਕੋਵਿਡ 19 ਦੇ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ ਗਈ।

Spread the love