ਜਿਲਾ ਰੋਜਗਾਰ ਤੇ ਜਨਰੇਸ਼ਨ  ਦਫਤਰ  ਗੁਰਦਾਸਪੁਰ ਵਿਖੇ ਸਵੈ ਰੁਜਗਾਰ ਤੇ ਪਲੈਸਮੈਟ ਕੈਪ 16 ਮਾਰਚ ਨੂੰ

ZILA ROZGAR
4 ਜਨਵਰੀ ਨੂੰ ਲੱਗੇਗਾ ਪਲੇਸਮੈਂਟ ਕੈਂਪ

Sorry, this news is not available in your requested language. Please see here.

ਚਾਹਵਾਨ ਪ੍ਰਾਰਥੀ ਬਲਾਕ ਬੀ, ਕਮਰਾ ਨੰਬਰ 217, ਜਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਵੇਰੇ 9 ਵਜੇ ਆਪਣੇ ਯੋਗਤਾ ਦੇ ਅਸਲ ਸਰਟੀਫਿਕੇਟ  ਲੈ ਕੇ ਪਹੁੰਚਣ

ਗੁਰਦਾਸਪੁਰ, 15 ਮਾਰਚ 2022

ਪਰਸ਼ੋਤਮ ਸਿੰਘ, ਜਿਲਾ ਰੋਜਗਾਰ ਅਫਸਰ ਗੁਰਦਾਸਪੁਰ ਨੇ  ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੁਜਗਾਰ ਯੋਜਨਾ ਤਹਿਤ ਜਿਥੇ ਨੋਜਵਾਨ ਪ੍ਰਾਰਥੀਆਂ ਨੂੰ ਰੋਜਗਾਰ ਮਹੁੱਈਆ  ਕਰਵਾਇਆ ਜਾ ਰਿਹਾ ਹੈ, ਉਧਰ ਜਿਹੜੇ ਪ੍ਰਾਰਥੀ ਸਵੈ ਰੁਜਗਾਰ  ਕਰਨ ਦੇ ਚਾਹਵਾਨ  ਹਨ,  ਉਨਾ  ਨੂੰ ਸਵੈ ਰੁਜਗਾਰ ਦੀਆਂ ਸਕੀਮਾਂ  ਅਧੀਨ  ਲੋਨ  ਦਿੱਤੇ ਜਾ ਰਹੇ ਹਨ ।

ਹੋਰ ਪੜ੍ਹੋ :-ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਵੱਲੋਂ ਜ਼ਿਲ੍ਹਾ ਜੇਲ੍ਹ ਦੀ ਅਚਨਚੇਤ ਚੈਕਿੰਗ

ਪ੍ਰਾਰਥੀ ਪਧਾਨ  ਮੰਤਰੀ  ਮੁੰਦਰਾ ਸਕੀਮ ,ਪ੍ਰਧਾਨ  ਮੰਤਰੀ  ਰੋਜਗਾਰ ਜਨਰੇਸ਼ਨ  ਪ੍ਰੋਗਰਾਮ ਅਤੇ ਸਟੈਡ ਅੱਪ ਇੰਡੀਆ  ਦੇ  ਤਹਿਤ  ਆਪਣਾ  ਸਵੈ ਰੁਜਗਾਰ ਕਰਨ ਲਈ  ਲੋਨ  ਲੈ ਸਕਦੇ ਹਨ । ਜਿਲਾ ਗੁਰਦਾਸਪੁਰ ਵਿਖੇ  ਜਿਹੜੇ ਲੜਕੇ ਅਤੇ ਲੜਕੀਆਂ  ਸਵੈ ਰੁਜਗਾਰ ਦੇ ਲਈ  ਲੋਨ ਲੈ ਕੇ ਆਪਣਾ ਸਵੈ ਰੁਜਗਾਰ  ਦਾ ਕੰਮ  ਸੁਰੂ ਕਰਨਾ ਚਾਹੁੰਦੇ ਹਨ, ਉਹ ਸਟੈਡ ਅੱਪ ਇੰਡੀਆ ਦੇ ਤਹਿਤ  ਇਸ ਸੁਨਹਿਰੀ  ਮੌਕੇ ਦਾ ਲਾਭ ਲੈ ਸਕਦੇ ਹਨ  ਅਤੇ ਭਵਿੱਖ ਵਿਚ ਸਵੈ ਰੁਜਗਾਰ ਦਾ  ਕੰਮ ਸੁਰੂ ਕਰਕੇ ਆਤਮ ਨਿਰਭਰ ਬਣ ਸਕਦੇ ਹਨ । ਸਟੈਡ ਅੱਪ  ਇੰਡੀਆ ਦੇ ਤਹਿਤ ਜਿਹੜੇ ਲੜਕੇ ਅਤੇ ਲੜਕੀਆਂ 18 ਸਾਲ ਤੋ ਉਪਰ ਹਨ, ਉਹ ਪ੍ਰਾਰਥੀ 10 ਲੱਖ  ਤੋ ਲੈ ਕੇ 1 ਕਰੋੜ ਰੁਪਏ ਦਾ ਲੋਨ ਲੈ ਕੇ ਮਨੂਫੈਕਚਰਿੰਗ, ਟਰੇਡਿੰਗ ਅਤੇ ਸਰਵਿਸ ਸੈਕਟਰ  ਦੇ  ਵਿਚ ਸਵੈ ਰੁਜਗਾਰ ਦਾ ਕੰਮ ਸੁਰੂ ਕਰ ਸਕਦੇ ਹਨ ।

ਜਿਲਾ ਰੋਜਗਾਰ ਤੇ ਜਨਰੇਸ਼ਨ  ਦਫਤਰ  ਗੁਰਦਾਸਪੁਰ  ਵਿਖੇ 16 ਮਾਰਚ ਨੂੰ ਪਲੈਸਮੈਟ  ਕੈਪ ਜਿਲਾ ਰੋਜਗਾਰ ਤੇ  ਕਾਰੋਬਾਰ ਬਿਉਰੋ  ਬਲਾਕ  ਬੀ ਕਮਰਾ ਨੰਬਰ . 217 ਜਿਲਾ ਪ੍ਰਬੰਧਕੀ ਕੰਪਲੈਕਸ  ਗੁਰਦਾਸਪੁਰ ਵਿਖੇ 16 ਮਾਰਚ  2022 ਨੂੰ   ਇੱਕ ਰੋਜਗਾਰ – ਕਮ- ਪਲੇਸਮੈਟ  ਕੈਪ ਲਗਾਇਆ ਜਾ ਰਿਹਾ ਹੈ । ਰੋਜਗਾਰ – ਕਮ –ਪਲੇਸਮੈਟ  ਕੈਪ  ਰੈਕਸਾ ਸਕਿਊਸਿਟੀ ਅਤੇ ਵਰਲਡ ਪਲੈਨਟ ਕੰਪਨੀਆ ਹਿੱਸਾ ਲੈ ਰਹੀਆ ਹਨ । ਕੰਪਨੀਆ ਵਲੋ ਸੋਸ਼ਲ ਮੀਡੀਆ , ਮਾਰਕਿਟਿੰਗ , ਸੇਲਜ , ਐਗਜੈਟਿਵ ਮੈਨੇਜਰ , ਐਸ  ਈ . ਉ  ਟੈਲੀਕਾਲਰ , ਕੰਪਿਊਟਰ ਅਪਰੇਟਰ  ਅਤੇ ਸਕਿਊਸਿਟੀ  ਗਾਰਡ  ਦੀਆਂ  ਆਸਾਮੀਆਂ  ਲਈ ਇੰਟਰਵਿਊ ਲਈ ਜਾਵੇਗੀ । ਇਹਨਾ ਆਸਾਮੀਆ  ਲਈ ਯੋਗਤਾ  ਦਸਵੀ , 12ਵੀ  ਅਤੇ ਗਰੇਜੂਏਸ਼ਨ  ਪਾਸ  ਯੋਗਤਾ  ਵਾਲੇ  ਪ੍ਰਾਰਥੀ ਸ਼ਾਮਲ ਹੋ ਸਕਦੇ ਹਨ। ਕੰਪਨੀਆ  ਵਲੋ ਰੁਜਗਾਰ ਮੇਲੇ ਵਿਚ ਚੁਣੇ ਗਏ ਪ੍ਰਾਰਥੀਆ ਨੂੰ 1000 ਹਜਾਰ  ਤੋ  ਲੈ ਕੇ 12000 ਹਜਾਰ ਰੁਪਏ ਤਨਖਾਹ ਦਿਤੀ ਜਾਵੇਗੀ  ਅਤੇ ਚੁਣੇ ਗਏ ਪ੍ਰਾਰਥੀਆ ਨੂੰ ਮੌਕੇ ਤੇ ਹੀ ਆਫਰ  ਲੈਟਰ  ਵੰਡੇ ਜਾਣਗੇ ।

ਚਾਹਵਾਨ ਪ੍ਰਾਰਥੀ  16 ਮਾਰਚ ਨੂੰ ਜਿਲਾ ਰੋਜਗਾਰ  ਅਤੇ ਕਾਰੋਬਾਰ  ਬਿਉਰੋ ਬਲਾਕ ਬੀ- ਕਮਰਾ ਨੰਬਰ 217 ਜਿਲਾ  ਪ੍ਰਬੰਧਕੀ ਕੰਪਲੈਕਸ  ਗੁਰਦਾਸਪੁਰ  ਵਿਖੇ ਸਵੇਰੇ 9-00 ਵਜੇ ਆਪਣੇ ਯੋਗਤਾ ਦੇ ਅਸਲ  ਸਰਟੀਫਿਕੇਟ  ਲੈ ਕੇ ਪਹੁੰਚਣ ।

Spread the love