ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਵੱਲੋ ਚਿਲਡਰਨ ਹੋਮ ਬੱਚਿਆਂ ਨੂੱ ਦੀਵਾਲੀ ਦੀ ਮੁਬਾਰਕਬਾਦ ਦਿੱਤੀ-ਤੋਹਫੇ ਵੰਡੇ

ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ
ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਵੱਲੋ ਚਿਲਡਰਨ ਹੋਮ ਬੱਚਿਆਂ ਨੂੱ ਦੀਵਾਲੀ ਦੀ ਮੁਬਾਰਕਬਾਦ ਦਿੱਤੀ-ਤੋਹਫੇ ਵੰਡੇ

Sorry, this news is not available in your requested language. Please see here.

ਗੁਰਦਾਸਪੁਰ, 3 ਨਵ਼ੰਬਰ 2021

ਮਿਸ ਨਵਦੀਪ ਕੌਰ ਗਿੱਲ,ਸਕੱਤਰ  ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ,ਗੁਰਦਾਸਪੁਰ  ਵੱਲੋ ਚਿਲਡਰਨ ਹੋਮ, ਗੁਰਦਾਸਪੁਰ ਦਾ ਦੌਰਾ ਕੀਤਾ ਗਿਆ। ਉਹਨਾ ਵੱਲੋ ਚਿਲਡਰਨ ਹੋਮ ਗੁਰਦਾਸਪੁਰ ਦੇ ਹਰੇਕ ਕਮਰੇ ਦਾ ਨਿਰੀਖਣ ਕੀਤਾ ਗਿਆ । ਇਸ ਮੌਕੇ ਸੁਪਰਡੈਂਟ ਚਿਲਡਰਨ ਹੋਮ ਗੁਰਦਾਸਪੁਰ ਤੋ ਇਲਾਵਾ ਬਾਕੀ ਸਟਾਫ  ਵੀ ਮੌਜੂਦ ਸੀ।

ਹੋਰ ਪੜ੍ਹੋ :-ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ 30 ਨਵੰਬਰ ਤੱਕ ਪੋਰਟਲ ‘ਤੇ ਅਪਲਾਈ ਕਰਨ

ਮੈਡਮ  ਨਵਦੀਪ ਕੌਰ ਗਿੱਲ, ਸਕੱਤਰ  ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ , ਗੁਰਦਾਸਪੁਰ ਦੁਆਰਾ ਬੱਚਿਆਂ ਨੂੰ ਨਾਲਸਾ ਦੀ ਸਕੀਮ (ਬੱਚਿਆਂ ਲਈ ਬੱਚਿਆਂ ਦੇ ਅਨੁਕੂਲ ਲੇਹਲ ਸੇਵਾ ਅਤੇ ਉਨ੍ਹਾਂ ਦੀ ਸੁਰੱਖਿਆ, ਸਕੀਮ) 2015 ਬਾਰੇ ਦੱਸਿਆ  ਅਤੇ ਕਿਹਾ  ਦੀਵਾਲੀ ਤੇ ਮੌਕੇ ਸਭ ਨੂੰ  ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ  ਪ੍ਰੇਰਿਤ ਕੀਤਾ  ਅਤੇ ਮਿਲ ਜੁਲ ਕੇ ਇਸ ਦੀਵਾਲੀ ਦੇ ਤਿਉਹਾਰ ਮਨਾਉਣ ਲਈ ਕਿਹਾ। ਦੀਵਾਲੀ ਦੇ ਮੌਕੇ ਤੇ ਬੱਚਿਆਂ ਵੱਲੋ ਦੀਵੇ ਵੀ ਤਿਆਰ ਕੀਤੇ ਗਏ। ਇਹ ਦੀਵੇ ਗੁਰਦਾਸਪੁਰ ਦੇ ਸਮੂਹ ਜੱਜ ਸਹਿਬਾਨਾ ਨੂੱ ਦਿੱਤੇ ਗਏ। ਗੁਰਦਾਸਪੁਰ ਦੇ ਸਮੂਹ ਜੱਜ ਸਹਿਬਾਨਾ ਵੱਲੋ ਬੱਚਿਆਂ ਨੂੰ ਦੀਵਾਲੀ ਦੇ ਮੌਕੇ ਤੇ ਸਪੋਰਟਸ ਸ਼ੂ ਦਿੱਤੇ ਗਏ। ਇਸ ਤੋ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ੇਖਵਾਂ ਦੁਆਰਾ ਬੱਚਿਆਂ ਲਈ ਭੇਜੀ ਗਈ ਬਿਸਕੁਟਾਂ ਦੀ ਰਿਫਰਸ਼ਮੈਟ  ਵੀ ਚਿਲਡਰਨ ਹੋਮ ਦੇ ਬੱਚਿਆਂ ਨੂੰ ਦਿੱਤੀ ਗਈ ।

Spread the love