ਜ਼ਿਲ੍ਹਾ ਲੁਧਿਆਣਾ ‘ਚ ਅੱਜ ਨਾਮਜ਼ਦਗੀਆਂ ਭਰਨ ਦੀ ਸ਼ੁਰੂਆਤ, ਹਲਕਾ 66-ਗਿੱਲ ਤੇ 68-ਦਾਖ਼ਾ ਤੋਂ ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ

NEWS MAKHANI

Sorry, this news is not available in your requested language. Please see here.

ਪੰਜਾਬ ਵਿਧਾਨ ਸਭਾ ਚੋਣਾਂ 2022
ਆਫਲਾਈਨ ਵੀ ਭਰੇ ਜਾ ਸਕਣਗੇ ਨਾਮਜ਼ਦਗੀ ਪੱਤਰ – ਜ਼ਿਲ੍ਹਾ ਚੋਣ ਅਫ਼ਸਰ

ਲੁਧਿਆਣਾ, 25 ਜਨਵਰੀ 2022

ਮਿਤੀ 20 ਫਰਵਰੀ, 2022 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅਮਲ ਅੱਜ ਤੋਂ ਸ਼ੁਰੂ ਹੋ ਗਿਆ ਹੈ। ਅੱਜ ਪਹਿਲੇ ਦਿਨ ਹਲਕਾ 66-ਗਿੱਲ (ਐਸ.ਸੀ.) ਅਤੇ ਹਲਕਾ 68-ਦਾਖ਼ਾ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ।

ਹੋਰ ਪੜ੍ਹੋ :-ਜ਼ਿਲ੍ਹਾਂ ਚੋਣ ਅਫ਼ਸਰ ਨੇ ਵਰਚੂਅਲ ਮੀਟਿੰਗ ਰਾਹੀਂ ਚੋਣ ਕਮਿਸ਼ਨ ਨੂੰ ਚੋਣ ਪ੍ਰਬੰਧਾ ਬਾਰੇ ਦਿੱਤੀ ਜਾਣਕਾਰੀ

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪਹਿਲੇ ਦਿਨ ਹਲਕਾ 66-ਗਿੱਲ (ਐਸ.ਸੀ.) ਸ. ਦਰਸ਼ਨ ਸਿੰਘ ਸ਼ਿਵਾਲਿਕ ਅਤੇ ਸ੍ਰੀਮਤੀ ਪਰਮਜੀਤ ਕੌਰ ਨੇ ‘ਸ੍ਰੋਮਣੀ ਅਕਾਲੀ ਦਲ’ ਪਾਰਟੀ ਅਤੇ ਹਲਕਾ 68-ਦਾਖ਼ਾ ਤੋਂ ਸ. ਮਨਪ੍ਰੀਤ ਸਿੰਘ ਇਆਲੀ ਤੇ ਹਰਕਿੰਦਰ ਸਿੰਘ ਨੇ ‘ਸ੍ਰੋਮਣੀ ਅਕਾਲੀ ਦਲ’ ਵੱਲੋਂ ਨਾਮਜ਼ਦਗੀ ਭਰੀ ਜਦਕਿ ਸ. ਦਵਿੰਦਰ ਸਿੰਘ ਨੇ ‘ਆਮ ਲੋਕ ਪਾਰਟੀ ਯੁਨਾਇਟਿਡ’ ਵੱਲੋਂ ਨਾਮਜ਼ਦਗੀ ਭਰੀ ਹੈ।

ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਸ਼ਡਿਊਲ ਅਨੁਸਾਰ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 1 ਫਰਵਰੀ, 2022 ਹੋਵੇਗੀ, ਜਦਕਿ ਨਾਮਜ਼ਦਗੀਆਂ ਦੀ ਪੜਤਾਲ 2 ਫਰਵਰੀ, 2022 ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਮੀਦਵਾਰੀ ਵਾਪਸ ਲੈਣ ਦੀ ਮਿਤੀ 4 ਫਰਵਰੀ, 2022 ਨਿਸ਼ਚਤ ਕੀਤੀ ਗਈ ਹੈ। ਹੁਣ ਪੰਜਾਬ ਵਿੱਚ ਚੋਣਾਂ ਦੀ ਮਿਤੀ 20 ਫਰਵਰੀ, 2022 ਨਿਸ਼ਚਤ ਕੀਤੀ ਗਈ ਹੈ ਜਦਕਿ ਵੋਟਾਂ ਦੀ ਗਿਣਤੀ 10 ਮਾਰਚ, 2022 ਨੂੰ ਹੋਵੇਗੀ।

ਉਨ੍ਹਾਂ ਕਿਹਾ 57-ਖੰਨਾ ਹਲਕੇ ਲਈ ਨਾਮਜ਼ਦਗੀਆਂ ਰਿਟਰਨਿੰਗ ਅਫਸਰ (ਆਰ.ਓ) ਮਨਜੀਤ ਕੌਰ ਐਸ.ਡੀ.ਐਮ ਖੰਨਾ ਕੋਲ ਤਹਿਸੀਲ ਕੰਪਲੈਕਸ ਖੰਨਾ ਸਥਿਤ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਖੰਨਾ ਦੇ ਕੋਰਟ ਰੂਮ ਵਿਖੇ ਭਰੀਆਂ ਜਾ ਸਕਦੀਆਂ ਹਨ, ਇਸੇ ਤਰ੍ਹਾਂ 58-ਸਮਰਾਲਾ ਲਈ ਆਰ.ਓ. ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਸਮਰਾਲਾ ਕੋਲ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਸਮਰਾਲਾ ਦੇ ਕੋਰਟ ਰੂਮ ਵਿਖੇ, 59-ਸਾਹਨੇਵਾਲ ਲਈ ਆਰ.ਓ. ਵਨੀਤ ਕੁਮਾਰ ਐਸ.ਡੀ.ਐਮ. ਲੁਧਿਆਣਾ (ਪੂਰਬੀ) ਕੋਲ ਦਫ਼ਤਰ ਜ਼ਿਲ੍ਹਾ ਪ੍ਰਸ਼ਾਸ਼ਨਿਕ ਕੰਪਲੈਕਸ, ਲੁਧਿਆਣਾ ਵਿਖੇ ਐਸ.ਡੀ.ਐਮ. ਲੁਧਿਆਣਾ (ਪੂਰਬੀ) ਦੇ ਕੋਰਟ ਰੂਮ ਵਿਖੇ, 60-ਲੁਧਿਆਣਾ (ਪੂਰਬੀ) ਲਈ ਆਰ.ਓ. ਡਾ. ਅੰਕੁਰ ਮਹਿੰਦਰੂ, ਸੰਯੁਕਤ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਕੋਲ ਕਮਰਾ ਨੰਬਰ 52, ਨਗਰ ਨਿਗਮ ਲੁਧਿਆਣਾ ਜ਼ੋਨ-ਏ ਦਫ਼ਤਰ, ਨੇੜੇ ਮਾਤਾ ਰਾਣੀ ਚੌਕ ਲੁਧਿਆਣਾ, 61-ਲੁਧਿਆਣਾ ਦੱਖਣੀ ਲਈ ਆਰ.ਓ. ਅਮਿਤ ਕੁਮਾਰ ਪੰਚਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ ਕੋਲ, ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜ਼ਿਲ੍ਹਾ ਪ੍ਰਸ਼ਾਸ਼ਨਿਕ ਕੰਪਲੈਕਸ ਲੁਧਿਆਣਾ ਵਿਖੇ, 62-ਆਤਮ ਨਗਰ ਲਈ ਆਰ.ਓ. ਪੂਨਮ ਪ੍ਰੀਤ ਕੌਰ, ਸੰਯੁਕਤ ਕਮਿਸ਼ਨਰ-2 ਨਗਰ ਨਿਗਮ ਲੁਧਿਆਣਾ, ਕਮਰਾ ਨੰਬਰ 6, ਦੂਜੀ ਮੰਜ਼ਿਲ, ਨਗਰ ਨਿਗਮ ਜ਼ੋਨ-ਸੀ ਦਫਤਰ, ਗਿੱਲ ਰੋਡ, ਲੁਧਿਆਣਾ ਵਿਖੇ, 63-ਲੁਧਿਆਣਾ (ਕੇਂਦਰੀ) ਲਈ ਆਰ.ਓ. ਸ਼ਿਖਾ ਭਗਤ ਏ.ਸੀ.ਏ. ਗਲਾਡਾ, ਲੁਧਿਆਣਾ, ਕਮਰਾ ਨੰਬਰ 202, ਪਹਿਲੀ ਮੰਜ਼ਿਲ, ਗਲਾਡਾ ਦਫ਼ਤਰ, ਫਿਰੋਜ਼ਪੁਰ ਰੋਡ, ਲੁਧਿਆਣਾ, 64-ਲੁਧਿਆਣਾ ਵੈਸਟ ਲਈ ਆਰ।ਓ। ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਲੁਧਿਆਣਾ ਕੋਲ ਕਮਰਾ ਨੰਬਰ 129, ਪਹਿਲੀ ਮੰਜ਼ਿਲ, ਜ਼ਿਲ੍ਹਾ ਪ੍ਰਸ਼ਾਸ਼ਨਿਕ ਕੰਪਲੈਕਸ, ਲੁਧਿਆਣਾ, 65-ਲੁਧਿਆਣਾ ਉੱਤਰੀ ਲਈ ਆਰ.ਓ. ਪ੍ਰੀਤਇੰਦਰ ਸਿੰਘ ਬੈਂਸ, ਅਸਟੇਟ ਅਫ਼ਸਰ, ਗਲਾਡਾ, ਲੁਧਿਆਣਾ ਕਮਰਾ ਨੰਬਰ 301, ਦੂਜੀ ਮੰਜ਼ਿਲ, ਗਲਾਡਾ, ਦਫ਼ਤਰ ਲੁਧਿਆਣਾ, 66-ਗਿੱਲ ਲਈ ਆਰ.ਓ. ਨਰਿੰਦਰ ਸਿੰਘ ਧਾਲੀਵਾਲ, ਸਕੱਤਰ, ਆਰ.ਟੀ.ਏ. ਲੁਧਿਆਣਾ ਕੋਲ ਮੀਟਿੰਗ ਹਾਲ, ਪੰਚਾਇਤ ਭਵਨ, ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ, ਲੁਧਿਆਣਾ, 67-ਪਾਇਲ ਲਈ ਆਰ.ਓ. ਦੀਪਜੋਤ ਕੌਰ ਐਸ.ਡੀ.ਐਮ. ਪਾਇਲ ਕੋਲ ਦਫ਼ਤਰ ਐਸ.ਡੀ.ਐਮ. ਪਾਇਲ ਕੋਰਟ ਰੂਮ ਵਿਖੇ, 68-ਦਾਖਾ ਲਈ ਆਰ.ਓ. ਜਗਦੀਪ ਸਹਿਗਲ ਐਸ.ਡੀ.ਐਮ. ਲੁਧਿਆਣਾ (ਪੱਛਮੀ) ਦਫ਼ਤਰ ਐਸ.ਡੀ.ਐਮ. ਲੁਧਿਆਣਾ (ਪੱਛਮੀ) ਕੋਰਟ ਰੂਮ ਜਿਲ੍ਹਾ ਪ੍ਰਸ਼ਾਸ਼ਨਿਕ ਕੰਪਲੈਕਸ ਲੁਧਿਆਣਾ, 69-ਰਾਏਕੋਟ ਲਈ ਆਰ.ਓ. ਗੁਰਬੀਰ ਸਿੰਘ ਕੋਹਲੀ ਐਸ.ਡੀ.ਐਮ. ਰਾਏਕੋਟ ਦਫ਼ਤਰ ਐਸ.ਡੀ.ਐਮ. ਰਾਏਕੋਟ ਕੋਰਟ ਰੂਮ ਵਿਖੇ ਅਤੇ 70-ਜਗਰਾਉਂ ਹਲਕੇ ਲਈ ਨਾਮਜ਼ਦਗੀਆਂ ਰਿਟਰਨਿੰਗ ਅਫ਼ਸਰ ਵਿਕਾਸ ਹੀਰਾ ਐਸ.ਡੀ.ਐਮ. ਜਗਰਾਉਂ ਦਫ਼ਤਰ ਐਸ.ਡੀ.ਐਮ. ਜਗਰਾਉਂ ਕੋਰਟ ਰੂਮ ਵਿਖੇ ਭਰੀਆਂ ਜਾ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11:00 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3:00 ਵਜੇ ਤੱਕ ਹੋਵੇਗਾ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਭਰਨ ਵੇਲੇ ਉਮੀਦਵਾਰ ਦੇ ਨਾਲ ਸਿਰਫ ਦੋ ਵਿਅਕਤੀ ਨਾਲ ਅੰਦਰ ਰਿਟਰਨਿੰਗ ਅਫ਼ਸਰ ਕੋਲ ਜਾ ਸਕਦੇ ਹਨ। ਇਸ ਤੋਂ ਇਲਾਵਾ 100 ਮੀਟਰ ਦੇ ਦਾਇਰੇ ਦੇ ਬਾਹਰ ਸਿਰਫ ਦੋ ਵਾਹਨ ਹੀ ਰੱਖੇ ਜਾ ਸਕਦੇ ਹਨ।
ਸੁਵਿਧਾ ਪੋਰਟਲ ਨੂੰ ਆਨਲਾਈਨ ਨਾਮਜ਼ਦਗੀ ਤੇ ਮਨਜ਼ੂਰੀ ਆਦਿ ਲਈ ਰਾਜਸੀ ਪਾਰਟੀਆਂੇਉਮੀਦਵਾਰਾਂ ਲਈ ਬਹੁਤ ਹੀ ਢੁਕਵਾਂ ਮੰਚ ਕਰਾਰ ਦਿੰਦਿਆਂ ਉਨ੍ਹਾਂ ਦੱਸਿਆ ਕਿ https://suvidha.eci.gov.in/ ‘ਤੇ ਜਾ ਕੇ ਉਮੀਦਵਾਰ ਆਪਣਾ ਅਕਾਊਂਟ ਬਣਾ ਕੇ ਨਾਮਜ਼ਦਗੀ ਨਾਲ ਸਬੰਧਤ ਪ੍ਰਕਿਰਿਆ ਨੂੰ ਸੁਖਾਲਾ ਬਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਆਨਲਾਈਨ ਭਰਨ ਤੋਂ ਇਲਾਵਾ ਜ਼ਮਾਨਤੀ ਰਾਸ਼ੀ ਜਮ੍ਹਾਂ ਕਰਵਾਉਣ ਅਤੇ ਰਿਟਰਨਿੰਗ ਅਫ਼ਸਰ ਅੱਗੇ ਪੇਸ਼ ਹੋਣ ਲਈ ਅਗਾਊੂਂ ਸਮਾਂ ਲੈਣ ਵਿੱਚ ਇਹ ਆਨਲਾਈਨ ਪੋਰਟਲ ਬੜਾ ਸਹਾਇਕ ਸਿੱਧ ਹੋਵੇਗਾ।
ਉਨ੍ਹਾਂ ਦੱਸਿਆ ਕਿ ਇੱਕ ਵਾਰ ਆਨਲਾਈਨ ਨਾਮਜ਼ਦਗੀ ਫ਼ਾਰਮ ਭਰਨ ਉਪਰੰਤ, ਉਮੀਦਵਾਰ ਇਸ ਦਾ ਪ੍ਰਿੰਟ ਲੈ ਕੇ, ਉਸ ਨੂੰ ਤਸਦੀਕ ਕਰਵਾ ਕੇ ਅਤੇ ਲੋੜੀਂਦੇ ਦਸਤਾਵੇਜ਼ ਨਾਲ ਲਗਾ ਕੇ, ਇਸ ਨੂੰ ਰਿਟਰਨਿੰਗ ਅਫ਼ਸਰ ਅੱਗੇ ਜਾ ਕੇ ਨਿੱਜੀ ਤੌਰ ੋਤੇ ਪੇਸ਼ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਤੋਂ ਇਲਾਵਾ ਨਾਮਜ਼ਦਗੀ ਦੀ ਆਫ਼ਲਾਈਨ ਪ੍ਰਕਿਰਿਆ ਵੀ ਮੌਜੂਦ ਹੈ ਪਰੰਤੂ ਆਨਲਾਈਨ ਫ਼ਾਰਮ ਭਰਨ ਨਾਲ ਗ਼ਲਤੀਆਂ ਦੀ ਗੁੰਜਾਇਸ਼ ਬਹੁਤ ਹੀ ਘੱਟ ਜਾਵੇਗੀ।
ਉਹਨਾਂ ਸਮੂਹ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਸਮੁੱਚੀ ਚੋਣ ਪ੍ਰਕਿਰਿਆ ਵਿੱਚ ਸਹਿਯੋਗ ਕਰਨ।

Spread the love