ਜ਼ਿਲ੍ਹਾ ਮੈਜਿਸਟ੍ਰੇਟ ਨੇ ਕੋਵਿਡ ਦੇ ਮੱਦੇਨਜ਼ਰ ਲਗਾਈਆਂ ਪਾਬੰਦੀਆਂ ਵਿਚ 30 ਅਕਤੂਬਰ  2021 ਤੱਕ ਕੀਤਾ ਵਾਧਾ

BABITA KALAIR
18 ਸਾਲ ਦੀ ਉਮਰ ਪੂਰੀ ਕਰਨ ਵਾਲੇ ਵੋਟ ਬਣਾਉਣ ਤੋਂ ਵਾਂਝੇ ਨੋਜਵਾਨਾਂ ਲਈ 31 ਜਨਵਰੀ ਤੱਕ ਵੋਟਾਂ ਬਣਾਉਣ ਦਾ ਮੌਕਾ

Sorry, this news is not available in your requested language. Please see here.

ਫਾਜ਼ਿਲਕਾ, 19 ਅਕਤੂਬਰ  2021
ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀਮਤੀ ਬਬੀਤਾ ਕਲੇਰ ਆਈ.ਏ.ਐਸ. ਨੇ ਕੋਵਿਡ ਕਾਰਨ ਜਿ਼ਲ੍ਹੇ ਵਿਚ ਲਾਗੂ ਪਾਬੰਦੀਆਂ ਨੂੰ 30 ਅਕਤੂਬਰ  2021 ਤੱਕ ਵਧਾ  ਦਿੱਤਾ ਹੈ। ਉਨ੍ਹਾਂ ਵੱਲੋਂ ਜਾਰੀ ਹੁਕਮਾਂ ਅਨੁਸਾਰ ਪੰਜਾਬ ਵਿਚ ਆਉਣ ਵਾਲੇ ਲੋਕਾਂ ਨੂੰ ਆਪਣੇ ਪੂਰੀ ਤਰ੍ਹਾਂ  ਵੈਕਸੀਨੇਟਡ ਹੋਣ ਦਾ ਸਰਟੀਫਿਕੇਟ ਦੇਣਾ ਪਵੇਗਾ ਜਾਂ ਉਨ੍ਹਾਂ ਨੂੰ ਆਰਟੀਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਦੇਣੀ ਪਵੇਗੀ। ਜੇਕਰ ਕੋਈ ਇਸ ਤੋਂ ਬਿਨ੍ਹਾਂ  ਪੰਜਾਬ  ਵਿਚ ਆਵੇਗਾ ਤਾਂ ਉਸਦਾ ਲਾਜ਼ਮੀ ਤੌਰ ਤੇ ਰੈਪਿਡ ਟੈਸਟ ਕੀਤਾ ਜਾਵੇਗਾ। ਇਸੇ ਤਰਾਂ ਹਵਾਈ ਯਾਤਰਾ ਕਰਕੇ ਆਉਣ ਵਾਲਿਆਂ ਲਈ ਵੀ ਆਰਟੀਪੀਸੀਆਰ ਨੈਗੇਟਿਵ ਰਿਪੋਰਟ ਜਾਂ ਵੈਕਸੀਨੇਸ਼ਨ ਸਰਟੀਫਕੇਟ ਦੇਣਾ ਲਾਜ਼ਮੀ ਕੀਤਾ ਗਿਆ ਹੈ।

ਹੋਰ ਪੜ੍ਹੋ :-ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਨੈਸ਼ਨਲ ਅਚੀਵਮੈਂਟ ਸਰਵੇਖਣ ਸਿਖਲਾਈ ਸੈਮੀਨਾਰ ਸ਼ੁਰੂ

ਇਸ ਤਰ੍ਹਾਂ  ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਅੰਦਰੂਨੀ ਥਾਂਵਾਂ ਤੇ 400 ਅਤੇ ਖੁੱਲੀਆਂ ਥਾਵਾਂ ਤੇ 600 ਤੋਂ ਜਿਆਦਾ ਲੋਕਾਂ ਦੇ ਇੱਕਠ ਕਰਨ ਤੇ ਰੋਕ ਲਾਗੂ ਰਹੇਗੀ।ਇਹ ਇਕੱਠ ਵੀ ਇਸ ਸ਼ਰਤ ਤੇ ਕੀਤਾ ਜਾ ਸਕੇਗਾ ਕਿ ਸਬੰਧਤ ਥਾਂ ਦੀ ਸਮੱਰਥਾ ਤੋਂ 50 ਫੀਸਦੀ ਤੋਂ ਵੱਧ ਇੱਕਠ ਨਾ ਹੋਵੇ। ਅਜਿਹੇ ਸਮਾਗਮਾਂ ਵਿਚ ਕਲਾਕਾਰਾਂ ਦੀ ਪੇਸ਼ਕਾਰੀ ਦੀ ਆਗਿਆ ਹੋਵੇਗੀ ਪਰ ਉਨ੍ਹਾਂ ਵੱਲੋਂ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨੀ ਲਾਜਮੀ ਹੋਵੇਗੀ। ਬਾਰ, ਸੀਨੇਮਾ ਹਾਲ, ਰੈਸਟੋਰੈਂਟ, ਸਪਾਅ, ਸਵਿਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਜਿੰਮ, ਮਾਲ, ਮਿਉਜੀਅਮ, ਚਿੜੀਆਂ ਘਰ ਆਦਿ ਨੂੰ 2 ਤਿਹਾਈ ਫੀਸਦੀ ਦੀ ਸਮੱਰਥਾ ਨਾਲ ਖੋਲਣ ਦੀ ਆਗਿਆ ਹੋਵੇਗੀ ਅਤੇ ਇੰਨ੍ਹਾਂ ਦਾ ਸਟਾਫ ਪੂਰੀ ਤਰਾਂ ਵੈਕਸੀਨੇਟਡ ਹੋਵੇ। ਸਵੀਮਿੰਗ ਪੂਲ, ਸਪੋਰਟ ਅਤੇ ਜਿੰਮ ਸੁਵਿਧਾਵਾਂ ਦੀ ਵਰਤੋਂ ਕਰਨ ਵਾਲੇ ਸਾਰੇ ਲੋਕ 18 ਸਾਲ ਤੋਂ ਵੱਡੀ ਉਮਰ ਦੇ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਨੇ ਵੈਕਸੀਨ ਦੀ ਘੱਟੋ ਘੱਟ ਇਕ ਡੋਜ਼ ਜਰੂਰ ਲੈ ਲਈ ਹੋਵੇ। ਇੰਨ੍ਹਾਂ ਥਾਂਵਾਂ ਤੇ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰਨੀ ਯਕੀਨੀ ਬਣਾਉਣੀ ਹੈ।
ਕਾਲਜ, ਕੋਚਿੰਗ ਸੈਂਟਰ ਅਤੇ ਉਚੇਰੀ ਸਿੱਖਿਆ ਵਾਲੇ ਸਾਰੇ ਸੰਸਥਾਨ ਖੋਲਣ ਦੀ ਆਗਿਆ ਹੋਵੇਗੀ ਪਰ ਪੂਰੀ ਤਰ੍ਹਾਂ  ਵੈਕਸੀਨੇਟਡ ਜਾਂ ਕੋਵਿਡ ਤੋਂ ਪੂਰੀ ਤਰਾਂ ਠੀਕ ਹੋ ਚੁੱਕੇ ਅਧਿਆਪਕ, ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੂੰ ਹੀ ਹਾਜਰ ਹੋਣ ਦੀ ਆਗਿਆ ਹੋਵੇਗੀ। ਵਿਦਿਆਰਥੀਆਂ ਨੂੰ ਆਨਲਾਈਨ ਪੜਾਈ ਦਾ ਬਦਲ ਉਪਲਬੱਧ ਰਹਿਣਾ ਚਾਹੀਦਾ ਹੈ।
ਸਕੂਲ ਇਸ ਸ਼ਰਤ ਤੇ ਖੋਲਣ ਦੀ ਆਗਿਆ ਦਿੱਤੀ ਗਈ ਹੈ ਕਿ ਪੂਰੀ ਤਰਾਂ ਵੈਕਸੀਨੇਟਡ ਜਾਂ ਪੂਰੀ ਤਰਾਂ ਕੋਵਿਡ ਤੋਂ ਠੀਕ ਹੋ ਚੁੱਕੇ ਅਧਿਆਪਕ ਅਤੇ ਨਾਨ ਟੀਚਿੰਗ ਸਟਾਫ ਹੀ ਸਕੂਲ ਆ ਸਕਣਗੇ। ਵਿਦਿਆਰਥੀਆਂ ਨੂੰ ਆਨਲਾਈਨ ਪੜਾਈ ਦਾ ਬਦਲ ਉਪਲਬੱਧ ਰਹਿਣਾ ਚਾਹੀਦਾ ਹੈ।ਜੇਕਰ ਕਿਸੇ ਸ਼ਹਿਰ ਵਿਚ ਪਾਜਿਟਿਵੀ ਦਰ 0.2 ਫੀਸਦੀ ਤੋਂ ਵਧਣ ਲੱਗੇ ਤਾਂ ਚੌਥੀ ਤੱਕ ਦੀਆਂ ਪ੍ਰਾਈਮਰੀ ਕਲਾਸਾਂ ਨੂੰ ਬੰਦ ਕਰ ਦੇਣਾ ਹੋਵੇਗਾ ਜਿੰਨੀ ਦੇਰ ਕਿ ਸਥਿਤੀ ਵਿਚ ਸੁਧਾਰ ਨਾ ਹੋ ਜਾਵੇ।ਸਕੂਲਾਂ ਕਾਲਜਾਂ, ਕੋਚਿੰਗ ਸੈਂਟਰਾਂ ਦੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਨੂੰ ਵੈਕਸੀਨੇਸ਼ਨ ਲਗਾਉਣ ਲਈ ਵਿਸੇਸ਼ ਪਹਿਲ ਕੀਤੀ ਜਾਵੇਗੀ। ਇਸ ਤੋਂ ਬਿਨ੍ਹਾਂ ਬਾਕੀ ਸਾਰੇ ਵਿਭਾਗ ਵੀ ਨਿਯਮਾਂ ਦੀ ਪਾਲਣਾ ਕਰਦੇ ਰਹਿਣਗੇ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਮੂਹ ਸਰਕਾਰੀ ਕਰਮਚਾਰੀ ਅਗਲੇ ਪੰਦਰਾਂ ਦਿਨਾਂ ਦੇ ਵਿੱਚ ਵਿੱਚ ਆਪਣਾ ਕੋਵਿਡ ਦਾ ਟੀਕਾਕਰਣ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਰਮਚਾਰੀ ਟੀਕਾਕਰਨ ਨਹੀਂ ਕਰਵਾਉਂਦਾ ਤਾਂ ਉਸ ਨੂੰ ਇਸ ਦਾ ਮੈਡੀਕਲ ਕਾਰਨ ਦੱਸਣਾ ਪਵੇਗਾ।
ਇੰਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਤੇ ਸਖ਼ਤ ਕਾਰਵਾਈ ਹੋਵੇਗੀ। ਜਿ਼ਲ੍ਹਾ ਮੈਜਿਸਟ੍ਰੇਟ ਨੇ ਲੋਕਾਂ ਨੂੰ ਇੰਨ੍ਹਾਂ ਹਦਾਇਤਾਂ ਦੇ ਨਾਲ ਨਾਲ ਮਾਸਕ ਲਗਾਉਣ, ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕਰਨ, ਵਾਰ ਵਾਰ ਹੱਥ ਧੋਣ ਅਤੇ ਭੀੜ ਵਾਲੀਆਂ ਥਾਂਵਾਂ ਤੇ ਨਾ ਜਾਣ ਦੀ ਅਪੀਲ ਵੀ ਕੀਤੀ ਹੈ।
Spread the love