ਅੰਮ੍ਰਿਤਸਰ 3 ਨਵੰਬਰ 2021
ਰਕਾ” ਉੱਤਰੀ ਭਾਰਤ ਦਾ ਇੱਕ ਪ੍ਰਮੁੱਖ ਸਹਿਕਾਰੀ ਅਦਾਰਾ ਹੈ, ਜੋ ਤਕਰੀਬਨ 55 ਸਾਲਾਂ ਤੋਂ ਇਸ ਖਿੱਤੇ ਦੇ ਖਪਤਕਾਰਾਂ ਨੂੰ ਵਧੀਆ ਕੁਆਲਟੀ ਦੇ ਦੁੱਧ ਪਦਾਰਥ ਮੁੱਹਈਆ ਕਰਵਾ ਰਿਹਾ ਹੈ।ਵੇਰਕਾ ਬ੍ਰਾਂਡ ਦੇ ਦੁੱਧ ਪਦਾਰਥ ਪੰਜਾਬ ਅਤੇ ਇਸ ਦੇ ਆਸ ਪਾਸ ਦੇ ਰਾਜਾਂ ਵਿੱਚ ਬਹੁਤ ਮਕਬੂਲ ਹਨ ਅਤੇ ਵੇਰਕਾ ਘਿਉ ਪੂਰੇ ਦੇਸ਼ ਅਤੇ ਵਿਦੇਸ਼ਾ ਵਿੱਚ ਵੀ ਖਪਤਕਾਰਾ ਵੱਲੋਂ ਸਲਾਹਿਆ ਜਾਂਦਾ ਹੈ।ਵੇਰਕਾ ਵੱਲੋਂ ਪਹਿਲਾ ਵੀ ਕਈ ਕਿਸਮਾਂ ਦੇ ਦੁੱਧ ਅਤੇ ਦੁੱਧ ਪਦਾਰਥ ਲਾਂਚ ਕੀਤੇ ਗਏ।ਇਸ ਤੋਂ ਇਲਾਵਾ ਵੇਰਕਾ ਵੱਲੋਂ ਤਿਉਹਾਰਾ ਦੇ ਮੋਕੇ ਖਪਤਕਾਰਾ ਲਈ ਮਠਿਆਈ ਅਤੇ ਵੇਰਕਾ ਦੁੱਧ ਉਤਪਾਦਾਂ ਦੇ ਗਿਫਟ ਪੈਕ ਮੁਹੱਈਆਂ ਕਰਵਾਏ ਜਾਂਦੇ ਹਨ।
ਹੋਰ ਪੜ੍ਹੋ :-ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਦੀ ਵਧਾਈ
ਮਿਤੀ 31.10.2021 ਤੋਂ ਲੈ ਕੇ ਮਿਤੀ 02.11.2021 ਤੱਕ ਆਰਮੀ ਕੈਂਟ, ਪੈਥਰ ਸਟੇਡੀਅਮ ਵਿਖੇ ਆਰਮੀ ਦੁਆਰਾ ਦੀਵਾਲੀ ਮੇਲਾ ਮਨਾਇਆ ਗਿਆ। ਇਸ ਮੇਲੇ ਵਿੱਚ ਵੇਰਕਾ ਦੁਆਰਾ ਤਿਆਰ ਮਿਲਕ ਕੇਕ, ਖੀਰ ਪੀੳ, ਆਈਸਕ੍ਰੀਮ ਅਤੇ ਮਿਠਾਈਆਂ ਦਾ ਸਟਾਲ ਲਗਾਇਆ ਗਿਆ।ਸਟਾਲ ਵਿੱਚ ਵੇਰਕਾ ਆਈਸਕ੍ਰੀਮ ਦੇ ਵੱਖਰੇ-ਵੱਖਰੇ ਵੈਰੀਐਂਟ ਜਿਵੇਕਿ ਸਟਰਾਅ ਬੇਰੀ, ਚੋਕਲੇਟ ਕੋਨ, ਕਾਜੂ ਅੰਜੀਰ, ਅਫਗਾਨ ਡਰਾਈ ਫਰੂਟ, ਵਨੀਲਾ ਆਈਸਕਰੀਮ ਆਦਿ ਲਗਾਈ ਗਈ।ਇਸ ਤੋਂ ਇਲਾਵਾ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਵੇਰਕਾ ਵੱਲੋ ਤਿਆਰ ਵੱਖ-ਵੱਖ ਕਿਸਮ ਦੀਆਂ ਮਿਠਾਈਆਂ ਜਿਵੇਕਿ, ਮਾਂਹ ਦਾਲ ਪਿੰਨੀ, ਸੋਨ ਪਾਪੜੀ, ਕਾਜੂ ਪੰਜੀਰੀ, ਕਾਜੂ ਪਿੰਨੀ, ਕਾਜੂ ਬਰਫੀ, ਮੋਤੀਚੂਰ ਲੱਡੂ, ਢੋਡਾ, ਨਵਰਤਨ ਲੱਡੂ, ਦੇਸੀ ਪੇਡੂ ਬਰਫੀ ਬਰਾਉਨ ਪੇੜਾ, ਕਰੀਮੀ ਬਰਫੀ ਅਤੇ ਹੋਰ ਮਿਠਾਈ ਦੇ ਵੱਖਰੇੇ ਵੱਖਰੇ ਵੇਰੀਐਂਟ ਸਟਾਲ ਵਿੱਚ ਲਗਾਏ ਗਏ। ਆਰਮੀ ਦੇ ਅਫਸਰਾ ਵੱਲੋਂ ਅਤੇ ਕੈਂਟ ਵਿੱਚ ਰਹਿੰਦੇ ਉਹਨਾ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਵੇਰਕਾ ਦੀ ਬਣੀ ਆਈਸਕ੍ਰੀਮ ਅਤੇ ਮਿਠਾਈਆਂ ਨੂੰ ਖੂਬ ਪਸੰਦ ਕੀਤਾ ਗਿਆ।ਕਮਾਡਿੰਗ ਅਫਸਰ ਸ੍ਰੀ ਅਮਿਤ ਅਗਰਵਾਲ ਜੀ ਵੱਲੋਂ ਇਸ ਮੋਕੇ ਤੇ ਵੇਰਕਾ ਵੱਲੋਂ ਆਰਮੀ ਕੈਂਟ ਵਿੱਚ ਚੱਲ ਰਹੇ ਮੇਲੇ ਵਿੱਚ ਸਟਾਲ ਲਗਾਏ ਜਾਣ ਲਈ ਧੰਨਵਾਦ ਕੀਤਾ ਅਤੇ ਵੇਰਕਾ ਦੀਆਂ ਬਣੀਆਂ ਮਿਠਾਈਆਂ, ਆਈਸਕ੍ਰੀਮ ਅਤੇ ਵੇਰਕਾ ਦੇ ਬਣੇ ਹੋਰ ਦੁੱਧ ਪਦਾਰਥਾਂ ਦੀ ਪ੍ਰਸੰਸ਼ਾ ਕੀਤੀ।
ਇਸ ਮੌਕੇ ਤੇ ਬੋਲਦਿਆਂ ਸ. ਗੁਰਦੇਵ ਸਿੰਘ, ਜਨਰਲ ਮੈਨੇਜਰ, ਵੇਰਕਾ ਅੰਮ੍ਰਿਤਸਰ ਡੇਅਰੀ ਵਲੋ ਦੱਸਿਆ ਗਿਆ ਕਿ ਮਿਲਕ ਪਲਾਂਟ ਵੇਰਕਾ ਇੱਕ ਸਹਿਕਾਰੀ ਅਦਾਰਾ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਤੇ ਮਾਣ ਹੈ ਕਿ ਵੇਰਕਾ ਸ਼ੁਰੂ ਤੋ ਹੀ ਭਾਰਤੀ ਸੈਨਾ ਨੂੰ ਦੁੱਧ ਅਤੇ ਦੁੱਧ ਪਦਾਰਥਾਂ ਦੀ ਸਪਲਾਈ ਕਰਦਾ ਆ ਰਿਹਾ ਹੈ।ਉਹਨਾ ਕਿਹਾ ਕਿ ਵੇਰਕਾ ਹਮੇਸ਼ਾ ਆਪਣੇ ਖਪਤਕਾਰਾਂ ਨੂੰ ਵਧੀਆਂ ਕੁਆਲਟੀ ਦੇ ਦੁੱਧ ਅਤੇ ਦੁੱਧ ਪਦਾਰਥ ਮੁਹੱਈਆਂ ਕਰਵਾਉਣ ਲਈ ਵਚਨਬੰਧ ਹੈ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸ.ਪ੍ਰੀਤਪਾਲ ਸਿੰਘ ਸਿਵੀਆ, ਮੈਨੇਜਰ ਮਾਰਕੀਟਿੰਗ, ਸ੍ਰੀ ਸਤਿੰਦਰ ਪ੍ਰਸ਼ਾਦ, ਮੈਨੇਜਰ ਕੁਆਲਟੀ ਐਸੋਰੈਂਸ, ਸ੍ਰੀ ਵਿਜੇ ਕੁਮਾਰ ਗੁਪਤਾ, ਇੰਚਾਰਜ ਪ੍ਰੋਡਕਸ਼ਨ, ਸ੍ਰੀ ਮੁਕੇਸ਼ ਅਸਰਾਨੀ ਡਿਪਟੀ ਮੈਨੇਜਰ ਮਾਰਕੀਟਿੰਗ ਆਦਿ ਮੋਜੂਦ ਸਨ।
ਕੈਪਸ਼ਨ– ਆਰਮੀ ਕੈਂਟ, ਪੈਥਰ ਸਟੇਡੀਅਮ ਵਿਖੇ ਆਰਮੀ ਦੁਆਰਾ ਦੀਵਾਲੀ ਮੇਲੇ ਦੀਆਂ ਤਸਵੀਰਾਂ