ਡੀ.ਬੀ.ਈ.ਈ ਵਿਖੇ ਡਾਕਟਰਜ਼ ਡੇਅ ਮਨਾਇਆ ਗਿਆ

Sorry, this news is not available in your requested language. Please see here.

– ਮੈਡੀਸਨ, ਨਿਊਰੋਲੋਜੀ ਤੇ ਡਾਇਬਟੀਸ ਦੇ ਮਾਹਰ ਡਾ. ਸੰਜੇ ਭੱਲਾਂ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ

ਲੁਧਿਆਣਾ, 01 ਜੁਲਾਈ (000) – ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਵਿਖੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਦੀ ਅਗਵਾਈ ਹੇਠ ਡਾਕਟਰਜ਼ ਡੇਅ ਮਨਾਇਆ ਗਿਆ ਜਿਸ ਵਿੱਚ ਡਾ. ਸੰਜੈ ਭੱਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜੋ ਕਿ ਮੈਡੀਸਨ, ਨਿਊਰੋਲੋਜੀ ਅਤੇ ਡਾਇਬਟੀਸ ਦੇ ਮਾਹਰ ਹਨ।
ਇਸ ਸਮਾਗਮ ਦੌਰਾਨ ਉਨ੍ਹਾਂ ਨੇ  ਡਾਕਟਰਸ ਡੇਅ ਸੈਲੀਬਰੇਟ ਕਰਨ ਦਾ ਮਹੱਤਵ ਸਮਝਾਇਆ ਅਤੇ ਸਿਹਤਮੰਦ ਰਹਿਣ ਲਈ ਬਹੁਮੁੱਲੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਚੰਗੇ ਖਾਣ ਪੀਣ, ਕਸਰਤ  ਅਤੇ ਮੈਡੀਟੈਸ਼ਨ ਕਰਨ ਨਾਲ ਹੀ ਆਪਣੀ ਸਿਹਤ ਦਾ ਖਿਆਲ ਰੱਖਿਆ ਜਾ ਸਕਦਾ ਹੈ।
ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਤੇ ਹਾਜ਼ਰੀਨ ਉਮੀਦਵਾਰਾਂ ਨਾਲ ਵੀ ਗੱਲਬਾਤ ਕੀਤੀ ਜਿਸ ਦਾ ਲਾਇਵ ਟੈਲੀਕਾਸਟ ਜਿਲ੍ਹਾ ਰੋਜ਼ਗਾਰ ਦਫਤਰ, ਲੁਧਿਆਣਾ ਦੇ ਫੇਸਬੁੱਕ ਪੇਜ਼ ਕੀਤਾ ਗਿਆ।ਉਨ੍ਹਾਂ ਉਮੀਦਵਾਰਾ ਨੂੰ NEET ਪ੍ਰੀਖਿਆ ਤੋਂ ਬਾਅਦ MBBS, BDS, BAMS, BHMS, BSMS, BASS, BUT, BPT, BMLT, BVET ਕੋਰਸ ਕਰਨ ਲਈ ਪ੍ਰੇਰਿਤ ਕੀਤਾ।
ਮਿਸ ਸੁਖਮਨ ਮਾਨ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਵੱਲੋਂ ਵੀ ਇਸ ਮੌਕੇ ਵਿਚਾਰ ਵਟਾਂਦਰੇ ਕੀਤੇ ਗਏ।
ਸੈਸ਼ਨ ਤੋਂ ਬਾਅਦ ਡਾਕਟਰ ਸੰਜੈ ਭੱਲਾ ਨੇ ਫੇਸਬੁੱਕ ਪੇਜ਼ ‘ਤੇ ਜ਼ੋ ਆਨਲਾਇਨ ਸਵਾਲ ਆਏ ੳਨ੍ਹਾਂ ਦਾ ਵੀ ਜਵਾਬ ਦਿੱਤਾ। ਉਨ੍ਹਾਂ ਦੀ ਟੀਮ ਵਲੋਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਮੁਫ਼ਤ ਚੈੱਕਅਪ ਕੈਂਪ ਵੀ ਆਯੋਜਿਤ ਕੀਤਾ ਗਿਆ ਜਿਸ ਵਿੱਚ ਵੱਧ ਚੜ੍ਹ ਕੇ ਲੋਕਾਂ ਨੇ ਭਾਗ ਲਿਆ।

 

Spread the love