ਐਸ.ਏ.ਐਸ. ਨਗਰ 24 ਨਵੰਬਰ 2021
ਨਵਜੋਤ ਸਿੰਘ ਮਾਹਲ, ਸੀਨੀਅਰ ਕਪਤਾਨ ਪੁਲਿਸ, ਜਿਲਾ ਐਸ.ਏ.ਐਸ.ਨਗਰ ਵੱਲੋਂ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਹੈ ਕਿ ਨਸ਼ੀਲੇ ਪਦਾਰਥਾਂ ਦੀ ਧੰਦਾ ਕਰਨ ਵਾਲਿਆ ਵਿਰੁੱਧ ਆਰੰਭ ਕੀਤੀ ਗਈ ਮੁਹਿੰਮ ਤਹਿਤ ਥਾਣਾ ਬਲੌਗੀ ਦੀ ਪੁਲਿਸ ਵੱਲੋਂ 01 ਦੋਸੀ ਨੂੰ 42 ਗ੍ਰਾਮ ਨਸੀਲੇ ਪਦਾਰਥ (ਚਿੱਟਾ) ਦੇ ਗਿ੍ਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਹੋਰ ਪੜ੍ਹੋ :-ਕੇਜਰੀਵਾਲ ਮਾਡਲ ਤੋਂ ਪ੍ਰਭਾਵਿਤ ਹੋ ਕੇ ਬਸਪਾ ਆਗੂ ਸੋਢੀ ਵਿਕਰਮ ਸਿੰਘ ਹੋਏ ‘ਆਪ’ ’ਚ ਸ਼ਾਮਲ
ਐਸ.ਐਸ.ਪੀ. ਵੱਲੋਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸ੍ਰੀ ਮਨਪ੍ਰੀਤ ਸਿੰਘ, ਕਪਤਾਨ ਪੁਲਿਸ (ਦਿਹਾਤੀ) ਐਸ.ਏ.ਐਸ.ਨਗਰ, ਸ੍ਰੀ ਗੁਰਚਰਨ ਸਿੰਘ, ਉਪ ਕਪਤਾਨ ਪੁਲਿਸ, ਸਰਕਲ ਖਰੜ-1 ਦੀਆਂ ਹਦਾਇਤਾਂ ਮੁਤਾਬਿਕ ਇੰਸਪੈਕਟਰ ਰਾਜਪਾਲ ਸਿੰਘ ਮੁੱਖ ਅਫਸਰ ਥਾਣਾ ਬਲੌਗੀ ਦੀ ਨਿਗਰਾਨੀ ਹੇਠ ਮਿਤੀ 23.11.2021 ਨੂੰ ਏ.ਟੀ.ਐਸ. ਬਿਲਡਿੰਗ ਮੋਹਾਲੀ-ਖਰੜ ਰੋਡ ਬਲੌਗੀ ਵਿਖੇ ਸ:ਥ: ਦਿਲਬਾਗ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਨਾਕਾ-ਬੰਦੀ ਕਰਕੇ ਕੀਤੀ ਜਾ ਰਹੀ ਚੈਕਿੰਗ ਦੌਰਾਨ ਸਲਮਾਨ ਖਾਨ ਪੁੱਤਰ ਸ਼ਮਸ਼ਾਦ ਖਾਨ ਵਾਸੀ ਖਰੜ ਪਾਸੋਂ 42 ਗ੍ਰਾਮ ਨਸ਼ੀਲਾ ਪਦਾਰਥ ਚਿੱਟਾ ਬ੍ਰਾਮਦ ਹੋਣ ਪਰ ਦੋਸੀ ਵਿਰੁੱਧ ਮੁਕੱਦਮਾ ਨੰਬਰ 170 ਮਿਤੀ 23.11.2021 ਅ/ਧ 21,22,61,85 ਐਨ.ਡੀ.ਪੀ.ਐਸ.ਐਕਟ ਥਾਣਾ ਬਲੌਗੀ ਵਿਖੇ ਦਰਜ ਰਜਿਰਸਟਰ ਕਰਵਾ ਕੇ ਦੋਸੀ ਨੂੰ ਗਿ੍ਰਫਤਾਰ ਕੀਤਾ ਗਿਆ।
ਗਿ੍ਫਤਾਰ ਕੀਤੇ ਗਏ ਦੋਸ਼ੀ ਸਲਮਾਨ ਖਾਨ ਨੂੰ ਅੱਜ ਮਾਨਯੋਗ ਅਦਾਲਤ ਵਿਖੇ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਦੋਸੀ ਪਾਸੋਂ ਪੁੱਛਗਿਛ ਕੀਤੀ ਜਾਵੇਗੀ ਕਿ ਇਹ ਉਕੱਤ ਨਸਾ ਕਿਥੋਂ ਲੈ ਕੇ ਆਉਂਦਾ ਸੀ ਅਤੇ ਅੱਗੇ ਕਿਥੇ-ਕਿਥੇ ਸਪਲਾਈ ਕਰਦਾ ਸੀ। ਮੁਕੱਦਮਾ ਦੀ ਤਫਤੀਸ ਜਾਰੀ ਹੈ।