ਲਾਰਵੇ ਚੈਕਿੰਗ ਦੌਰਾਨ 88 ਘਰਾਂ ਦਾ ਸਰਵੇ ਕਰ 150 ਦੇ ਕਰੀਬ ਕੰਟੇਨਰ ਕੀਤੇ ਚੈਕ

ਲਾਰਵੇ ਚੈਕਿੰਗ ਦੌਰਾਨ 88 ਘਰਾਂ ਦਾ ਸਰਵੇ ਕਰ 150 ਦੇ ਕਰੀਬ ਕੰਟੇਨਰ ਕੀਤੇ ਚੈਕ
ਲਾਰਵੇ ਚੈਕਿੰਗ ਦੌਰਾਨ 88 ਘਰਾਂ ਦਾ ਸਰਵੇ ਕਰ 150 ਦੇ ਕਰੀਬ ਕੰਟੇਨਰ ਕੀਤੇ ਚੈਕ

Sorry, this news is not available in your requested language. Please see here.

2 ਕੰਟੇਨਰਾਂ ਵਿੱਚੋਂ ਡੇਂਗੂ ਮੱਛਰ ਦਾ ਲਾਰਵਾ ਪ੍ਰਾਪਤ ਹੋਣ ਤੇ ਲਾਰਵੇ ਨੂੰ ਕੀਤਾ ਗਿਆ ਨਸ਼ਟ
ਡੇਰਾਬੱਸੀ, 13 ਅਪ੍ਰੈਲ 2022
ਡਾ. ਸੰਗੀਤਾ ਜੈਨ ਸੀਨੀਅਰ ਮੈਡੀਕਲ ਅਫਸਰ ਸਬ ਡਵੀਜਨਲ ਹਸਪਤਾਲ ਡੇਰਾਬੱਸੀ ਦੇ ਦਿਸਾ ਨਿਰਦੇਸਾ ਅਨੁਸਾਰ ਡੇਂਗੂ ਦੇ ਖਾਤਮੇ ਲਈ ਚਲਾਈ ਮੁਹਿੰਮ ਨੂੰ ਪ੍ਰਭਾਵਸਾਲੀ ਬਣਾਓੁਣ ਦੇ ਉਦੇਸ ਨਾਲ ਪਿਛਲੇ ਸਾਲ ਦੇ ਡੇਂਗੂ ਪ੍ਰਭਾਵਿਤ ਏਰੀਏ ਵਿੱਚ ਫੀਵਰ ਤੇ ਕੰਟੇਨਰ ਸਰਵੇ ਕਰਨ ਲਈ ਟੀਮਾਂ ਨੂੰ ਡੇਰਾਬੱਸੀ ਦੇ ਚੌਧਰੀਆਂ ਮੁਹੱਲੇ ਭੇਜਿਆ ਗਿਆ।

ਹੋਰ ਪੜ੍ਹੋ :-ਮੰਤਰੀ ਮੰਡਲ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਵੱਖ-ਵੱਖ ਸ਼੍ਰੇਣੀਆਂ ਦੀਆਂ 145 ਅਸਾਮੀਆਂ ਭਰਨ ਦੀ ਪ੍ਰਵਾਨਗੀ ਦਿੱਤੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੰਗੀਤਾ ਜੈਨ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਇਸ ਏਰੀਏ ਵਿੱਚ ਟੀਮ ਨੇ 88 ਘਰਾਂ ਦਾ ਸਰਵੇ ਕੀਤਾ ਜਿਸ ਵਿੱਚ 150 ਦੇ ਕਰੀਬ ਕੰਟੇਨਰ ਚੈਕ ਕੀਤੇ ਗਏ ਜਿਨਾਂ ਵਿੱਚੋਂ 2 ਕੰਟੇਨਰਾਂ ਵਿੱਚੋਂ ਡੇਂਗੂ ਮੱਛਰ ਦਾ ਲਾਰਵਾ ਪਾਇਆ ਗਿਆ ਜੋ ਕਿ ਚਿੰਤਾ ਦਾ ਵਿਸ਼ਾ ਹੈ। ਟੀਮ ਵੱਲੋਂ ਮੌਕੇ `ਤੇ ਹੀ ਲਾਰਵੇ ਨੂੰ ਨਸ਼ਟ ਕੀਤਾ ਗਿਆ ਅਤੇ ਲੋਕਾਂ ਨੂੰ ਹਦਾਇਤ ਕੀਤੀ ਕਿ ਉਹ ਸਿਹਤ ਵਿਭਾਗ ਨਾਲ ਸਹਿਯੋਗ ਕਰਨ ਅਤੇ ਡੇਂਗੂ ਤੋਂ ਬਚਣ ਲਈ ਉਨਾਂ ਨੂੰ ਦੱਸੇ ਜਾ ਰਹੇ ਬਚਾਓ ਦੇ ਤਰੀਕਿਆਂ ਨੂੰ ਅਪਣਾਉਣ। ਡਾ ਸੰਗੀਤਾ ਜੈਨ ਨੇ ਦੱਸਿਆ ਕਿ ਸਿਹਤ ਵਿਭਾਗ ਡੇਂਗੂ ਦੇ ਪ੍ਰਕੋਪ ਨੂੰ ਰੋਕਣ ਲਈ ਢੁੱਕਵੇਂ ਕਦਮ ਚੁੱਕ ਰਿਹਾ ਹੈ, ਜਿਸ ਤਹਿਤ ਬਲਾਕ ਦੇ ਵੱਖ-ਵੱਖ ਸਰਕਾਰੀ ਦਫਤਰਾਂ ਸਮੇਤ ਸ਼ਹਿਰੀ ਤੇ ਪੇਂਡੂ ਇਲਾਕਿਆਂ ਵਿਚ ਡੇਂਗੂ ਰੋਕੂ ਸਰਵੇ ਕੀਤਾ ਜਾ ਰਿਹਾ ਹੈ।
ਸਿਹਤ ਵਿਭਾਗ ਦੀਆਂ ਟੀਮ ਵੱਲੋਂ ਘਰਾਂ ਵਿਚ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕਰਨ ਦੇ ਨਾਲ-ਨਾਲ ਲੋਕਾਂ ਨੂੰ ਸਾਵਧਾਨੀਆਂ ਵਰਤਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਮੱਛਰ ਪੈਦਾ ਹੋਣ ਵਾਲੀਆਂ ਥਾਵਾਂ ਜਿਵੇਂ ਖਾਲੀ ਭਾਂਡੇ, ਗਮਲੇ, ਟਾਇਰ, ਕੂਲਰ ਆਦਿ ਵਿੱਚ ਪਾਣੀ ਜਮ੍ਹਾਂ ਹੋਣ ਤੋਂ ਰੋਕਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਇਕ ਹਫ਼ਤੇ `ਚ ਇਕ ਆਂਡੇ ਤੋਂ ਪੂਰਾ ਜਵਾਨ ਮੱਛਰ ਬਣ ਕੇ ਤਿਆਰ ਹੋ ਜਾਂਦਾ ਹੈ। ਇਕ ਚੱਮਚ ਪਾਣੀ `ਚ ਵੀ ਇਹ ਮੱਛਰ ਪੈਦਾ ਹੋ ਜਾਂਦਾ ਹੈ। ਇਹ ਮੱਛਰ ਜ਼ਿਆਦਾਤਰ ਸਵੇਰ ਤੇ ਸ਼ਾਮ ਨੂੰ ਕੱਟਦਾ ਹੈ।
ਇਸ ਲਈ ਸਵੇਰ ਅਤੇ ਸ਼ਾਮ ਵੇਲੇ ਖ਼ਾਸ ਤੌਰ ਤੇ ਪੂਰੀਆਂ ਬਾਹਾਂ ਦੇ ਕੱਪੜੇ ਪਾਏ ਜਾਣ ਤਾਂ ਜੋ ਸਰੀਰ ਦਾ ਕੋਈ ਵੀ ਅੰਗ ਨੰਗਾ ਨਾ ਰਹੇ ਜਿਸ ਤੇ ਮੱਛਰ ਲੜ ਸਕੇ।ਰਾਤ ਨੂੰ ਸੌਣ ਵੇਲੇ ਮੱਛਰਦਾਨੀ ਅਤੇ ਮੱਛਰ ਰੋਕੂ ਕਰੀਮਾਂ ਤੇ ਯੰਤਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ।  ਇਸ ਮੌਕੇ ਰਜਿੰਦਰ ਸਿੰਘ ਹੈਲਥ ਇੰਸਪੈਕਟਰ ਵਲੋਂ ਅਪੀਲ ਕਰਦਿਆ ਕਿਹਾ ਗਿਆ ਕਿ ਕੋਈ ਵੀ ਬੁਖਾਰ ਦੀ ਦਵਾਈ ਆਪਣੇ ਆਪ ਨਾ ਖਾਧੀ ਜਾਵੇ। ਇਸ ਸਮੇਂ ਐਸਪਰੀਨ ਅਤੇ ਪੈਨ ਕਿਲਰ ਦਵਾਈਆਂ ਬੁਖਾਰ ਵਿੱਚ ਨਾ ਵਰਤੀਆ ਜਾਣ। ਇਸ ਮੌਕੇ ਸਿਹਤ ਕਰਮਚਾਰੀ ਰਜਿੰਦਰ ਸਿੰਘ ਅਤੇ ਮਨਜਿੰਦਰ ਸਿੰਘ ਵੀ ਮੌਜੂਦ ਸਨ।
Spread the love