ਜੂਮ ਮੀਟਿੰਗ ਰਾਂਹੀ ਜਾਂਚ ਟੀਮਾਂ ਨੂੰ ਨਿਰਪੱਖਤਾ ਨਾਲ ਕੰਮ ਕਰਨ ਦੇ ਦਿੱਤੇ ਨਿਰਦੇਸ਼
ਫਿਰੋਜਪੁਰ 13 ਅਪ੍ਰੈਲ 2022
ਸਿੱਖਿਆ ਵਿਭਾਗ ਪੰਜਾਬ ਵੱਲੋਂ ਅਣ ਏਡਿਡ ਨਿੱਜੀ ਸਕੂਲਾਂ ਵਿੱਚ ਫੀਸ ਨਿਰਧਾਰਤ ਕਰਨ, ਕਿਤਾਬਾਂ ਅਤੇ ਵਰਦੀਆ ਦੀ ਵਿਕਰੀ ਸਬੰਧੀ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਸਕੂਲਾਂ ਦੀ ਜਾਂਚ ਲਈ ਬਣਾਈਆਂ ਟੀਮਾਂ ਦੀ ਅੱਜ ਵਿਸ਼ੇਸ਼ ਜੂਮ ਮੀਟਿੰਗ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਚਮਕੌਰ ਸਿੰਘ ਵੱਲੋਂ ਕੀਤੀ ਗਈ । ਜਿਸ ਵਿਚ 11 ਬਲਾਕ ਨੋਡਲ ਅਫਸਰਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਿਤਾਬਾਂ ਅਤੇ ਵਰਦੀਆਂ ਦੀ ਵਿਕਰੀ ਕਿਸੇ ਵੀ ਸਕੂਲ ਵੱਲੋਂ ਸਕੂਲ ਕੈਂਪਸ ਵਿੱਚ ਜਾਂ ਕਿਸੇ ਵਿਸ਼ੇਸ਼ ਦੁਕਾਨ ਤੇ ਨਹੀਂ ਕੀਤੀ ਜਾਵੇਗੀ ।
ਹੋਰ ਪੜ੍ਹੋ :-“ਅਜ਼ਾਦੀ ਦਾ ਅੰਮ੍ਰਿਤ ਮਹੋਤਸਵ” ਸਬੰਧੀ ਵਿਦਿਅਕ ਮੁਕਾਬਲੇ ਉਤਸ਼ਾਹ ਨਾਲ ਕਰਵਾਏ ।
ਸਕੂਲਾਂ ਵੱਲੋਂ ਫ਼ੀਸ ਵਧਾਉਣ ਸਬੰਧੀ ਵਿਭਾਗੀ ਨਿਯਮਾਂ ਦੀ ਇੰਨ ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਅਤੇ ਕੁਤਾਹੀ ਕਰਨ ਵਾਲੇ ਸਕੂਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ।
ਚਮਕੌਰ ਸਿੰਘ ਨੇ ਟੀਮਾਂ ਦੇ ਇੰਚਾਰਜਾਂ ਨੂੰ ਕਿਹਾ ਕਿ ਸਕੂਲਾਂ ਦੀ ਜਾਂਚ ਨਿਰਪੱਖਤਾ ਅਤੇ ਸੰਜੀਦਗੀ ਨਾਲ ਕੀਤੀ ਜਾਵੇ । ਚੈੱਕ ਕੀਤਾ ਜਾਵੇ ਕਿ ਸਕੂਲਾਂ ਵੱਲੋਂ ਫੀਸਾਂ ,ਕਿਤਾਬਾਂ ਅਤੇ ਵਰਦੀਆਂ ਸਬੰਧੀ ਸਮੁੱਚੀ ਜਾਣਕਾਰੀ ਨੋਟਿਸ ਬੋਰਡ ਤੇ ਦਿਖਾਈ ਜਾਵੇ ਤਾਂ ਜੋ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।
ਇਸ ਜੂਮ ਮੀਟਿੰਗ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋਡ਼ਾ, ਡੀ ਐੱਸ ਐੱਮ ਰਕੇਸ਼ ਸ਼ਰਮਾ, ਡਾ ਸਤਿੰਦਰ ਸਿੰਘ ,ਕਰਨ ਸਿੰਘ,ਕਰਮਜੀਤ ਸਿੰਘ
ਰਜਿੰਦਰ ਕੁਮਾਰ,ਰਜੇਸ਼ ਮਹਿਤਾ, ਸੁਨੀਤਾ ਰਾਨੀ,ਰੁਪਿੰਦਰ ਕੌਰ,ਪਰਵਿੰਦਰ ਕੁਮਾਰ ਅਤੇ ਪ੍ਰੇਮ ਸਿੰਘ ਸਮੁਹ ਪ੍ਰਿੰਸੀਪਲ ,ਗੁਰਵਿੰਦਰ ਸਿੰਘ , ਉਮੇਸ਼ ਕੁਮਾਰ ਅਤੇ ਰਜੀਵ ਜਿੰਦਲ ਸਮੁਹ ਡੀ. ਐਮ. ਵਿਸ਼ੇਸ਼ ਤੋਰ ਤੇ ਹਾਜਰ ਸਨ।