ਮਿਤੀ 01.01.2022 ਦੀ ਯੋਗਤਾ ਮਿਤੀ ਦੇ ਆਧਾਰ ਤੇ ਫੋਟੋ ਵੋਟਰ ਸੂਚੀ ਦੀ ਕੀਤੀ ਗਈ ਮੁੱਢਲੀ ਪ੍ਰਕਾਸ਼ਨਾ

RUHI DUG
ਮਿਤੀ 01.01.2022 ਦੀ ਯੋਗਤਾ ਮਿਤੀ ਦੇ ਆਧਾਰ ਤੇ ਫੋਟੋ ਵੋਟਰ ਸੂਚੀ ਦੀ ਕੀਤੀ ਗਈ ਮੁੱਢਲੀ ਪ੍ਰਕਾਸ਼ਨਾ

Sorry, this news is not available in your requested language. Please see here.

ਮਿਤੀ 01.11.2021 ਤੋਂ ਮਿਤੀ 30.11.2021 ਤੱਕ ਲਏ ਜਾਣਗੇ ਆਮ ਜਨਤਾ ਪਾਸੋਂ ਦਾਅਵੇ ਅਤੇ ਇਤਰਾਜ
ਸਪੈਸਲ ਕੈਪਅਨ ਦੀ ਮਿਤੀ 06.11.2021, ਮਿਤੀ 07.11.2021, ਮਿਤੀ 20.11.2021 ਅਤੇ ਮਿਤੀ 21.11.2021 ਨੂੰ ਬੀ.ਐਲ.ਓਜ਼. ਪੋਲਿੰਗ ਸਟੇਸਨਾ ਤੇ ਬੈਠ ਕੇ ਪ੍ਰਾਪਤ ਕਰਨਗੇ ਦਾਅਵੇ ਅਤੇ ਇਤਰਾਜ-ਵਧੀਕ ਡਿਪਟੀ ਕਮਿਸਨਰ

ਅੰਮ੍ਰਿਤਸਰ, 2 ਨਵੰਬਰ 2021

ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਮਿਤੀ 01.11.2021 ਨੂੰ ਯੋਗਤਾ ਮਿਤੀ 01.01.2022 ਦੇ ਆਧਾਰ ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ 2022 ਦੀ ਜਿਲ੍ਹੇ ਵਿੱਚ ਪੈਂਦੇ ਚੋਣ ਹਲਕਿਆ ਦੀ ਮੁੱਢਲੀ ਪ੍ਰਕਾਸਨਾ ਕੀਤੀ ਗਈ। ਜਿਸ ਦੌਰਾਨ ਸ੍ਰੀਮਤੀ ਰੂਹੀ ਦੁੱਗਵਧੀਕ ਜਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ)ਅੰਮ੍ਰਿਤਸਰ  ਵੱਲੋਂ ਜਿਲ੍ਹੇ ਵਿੱਚ ਪੈਂਦੇ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ/ਸਕੱਤਰਾ ਨਾਲ  ਮੀਟਿੰਗ ਕੀਤੀ ਗਈ।

ਹੋਰ ਪੜ੍ਹੋ :-ਸਿਵਲ ਸਰਜਨ ਵੱਲੋਂ ਲੋਕਾਂ ਨੂੰ ਗ੍ਰੀਨ ਦਿਵਾਲੀ ਮਨਾਉਣ ਦੀ ਅਪੀਲ

ਮੀਟਿੰਗ ਵਿੱਚ ਹਾਜਰ  ਨੁਮਾਇੰਦਿਆਂ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਵੋਟਰ ਸੂਚੀ ਪ੍ਰੋਗਰਾਮ ਤੋਂ ਜਾਣੁ ਕਰਵਾਇਆ ਗਿਆਜਿਸ ਅਨੁਸਾਰ ਆਮ ਜਨਤਾ ਪਾਸੋਂ ਦਾਅਵੇ ਅਤੇ ਇਤਰਾਜ ਮਿਤੀ 01.11.2021 ਤੋੋਂ ਮਿਤੀ 30.11.2021 ਤੱਕ ਲਏ ਜਾਣਗੇ। ਕੋਈ ਵੀ ਨਾਗਰਿਕ ਜਿਸ ਦੀ ਉਮਰ ਮਿਤੀ 01.01.2022 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਬਤੌਰ ਵੋਟਰ ਰਜਿਸਟਰਡ ਨਹੀਂ ਹੈਆਪਣੀ ਵੋਟ ਬਨਾਉਣ ਲਈ ਫਾਰਮ 6 ਵਿੱਚ ਆਪਣਾ ਦਾਅਵਾ ਪੇਸ਼ ਕਰ ਸਕਦਾ ਹੈ। ਇਸ ਤੋਂ ਇਲਾਵਾ ਵੋਟ ਕਟਵਾਉਣ ਲਈ ਫਾਰਮ 7, ਵੋਟ ਦੇ ਵੇਰਵਿਆ ਵਿੱਚ ਕਿਸੇ ਤਰ੍ਹਾਂ ਦੀ ਦਰੁੱਸਤੀ ਲਈ ਫਾਰਮ 8 ਅਤੇ ਇੱਕ ਹੀ ਵਿਧਾਨ ਸਭਾ ਚੋਣ ਹਲਕੇ ਤੋਂ ਇੱਕ ਬੂਥ ਤੋਂ ਦੂਜੇ ਬੂਥ ਵਿੱਚ ਵੋਟ ਸਿਫਟ ਕਰਨ ਲਈ ਫਾਰਮ 8-ਏ ਪੁਰ ਕਰ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਆਮ ਜਨਤਾ ਦੀ ਸਹੂਲਤ ਲਈ ਮਿਤੀ 06.11.2021, ਮਿਤੀ 07.11.2021, ਮਿਤੀ 20.11.2021 ਅਤੇ ਮਿਤੀ 21.11.2021 ਨੂੰ ਸਪੈਲ ਕੰਪੈਅਨ ਦੀਆ ਮਿਤੀਆ ਨਿਰਧਾਰਤ ਕੀਤੀਆ ਗਈਆ ਹਨਜਿਸ ਦੌਰਾਨ ਬੀ.ਐਲ.ਓਜ਼. ਆਪਣੇ-ਆਪਣੇ ਪੋਲਿੰਗ ਸਟੇਸਨ ਤੇ ਬੈਠ ਕੇ ਆਮ ਜਨਤਾ ਪਾਸੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ। ਇਸ ਮੌਕੇ ਸਮੂਹ ਰਾਜਨੀਤਿਕ ਪਾਰਟੀਆ ਨੂੰ ਡਰਾਫਟ ਵੋਟਰ ਸੂਚੀ ਦੀ ਇੱਕ ਇੱਕ ਹਾਰਡ ਕਾਪੀ ਅਤੇ ਇੱਕ-ਇੱਕ ਬਿਨ੍ਹਾਂ ਫੋਟੋ ਵਾਲੀ ਵੋਟਰ ਸੂਚੀ ਦੀ ਡੀ.ਵੀ.ਡੀ. ਸਪਲਾਈ ਕੀਤੀ ਗਈ। ਇਸ ਮੌਕੇ ਰਾਜਨੀਤਿਕ ਪਾਰਟੀਆ ਵਿੱਚੋਂ ਸ਼੍ਰੀ ਰਾਜੀਵ ਬਾਵਾਇੰਡੀਅਨ ਨੈਸ਼ਨਲ ਕਾਂਗਰਸ ਸ਼ਹਿਰੀਸ਼੍ਰੀ ਹਰਗੁਰਿੰਦਰ ਸਿੰਘਇੰਡੀਅਨ ਨੈਸ਼ਨਲ ਕਾਂਗਰਸ ਦਿਹਾਤੀਸ਼੍ਰੀ ਗੁਰਬਖਸ਼ ਸਿੰਘ ਮਹੇਬਹੁਜਨ ਸਮਾਜ ਪਾਰਟੀ ਸ਼ਹਿਰੀਸ਼੍ਰੀ ਸਵਿੰਦਰ ਸਿੰਘ ਕਮਿਉਨਿਸਟ ਪਾਰਟੀ (ਸੀ.ਪੀ.ਆਈ.ਐਮ.) ਸ਼੍ਰੀ ਸਤਪਾਲ ਡੋਗਰਾਭਾਰਤੀ ਜਨਤਾ ਪਾਰਟੀਸ਼ਹਿਰੀ ਹਾਜਰ ਹੋਏ ਅਤੇ ਇਸ ਤੋਂ ਇਲਾਵਾ ਸ਼੍ਰੀ ਰਾਜਿੰਦਰ ਸਿੰਘਚੋਣ ਤਹਿਸੀਲਦਾਰਚੋਣ ਕਾਨੂੰਗੋ ਸ਼੍ਰੀ ਅਰਮਿੰਦਰਪਾਲ ਸਿੰਘਸ਼੍ਰੀ ਸੋਰਭ ਖੋਸਲਸ਼੍ਰੀ ਬਲਰਾਜ ਸਿੰਘ ਅਤੇ ਹੋਰ ਹਾਜਰ ਰਹੇ।