ਚੇਅਰਮੈਨ ਲੱਕੀ ਦੇ ਯਤਨਾਂ ਸਦਕਾ ਬਟਾਲਾ ਰੋਡ ਵਾਸੀਆਂ ਨੂੰ ਬਿਜਲੀ ਦੀਆਂ ਹਾਈਟੈਨਸ਼ਨ ਤਾਰਾਂ ਤੋਂ ਮਿਲੇਗੀ ਰਾਹਤ

ਚੇਅਰਮੈਨ ਲੱਕੀ ਦੇ ਯਤਨਾਂ ਸਦਕਾ ਬਟਾਲਾ ਰੋਡ ਵਾਸੀਆਂ ਨੂੰ ਬਿਜਲੀ ਦੀਆਂ ਹਾਈਟੈਨਸ਼ਨ ਤਾਰਾਂ ਤੋਂ ਮਿਲੇਗੀ ਰਾਹਤ
ਚੇਅਰਮੈਨ ਲੱਕੀ ਦੇ ਯਤਨਾਂ ਸਦਕਾ ਬਟਾਲਾ ਰੋਡ ਵਾਸੀਆਂ ਨੂੰ ਬਿਜਲੀ ਦੀਆਂ ਹਾਈਟੈਨਸ਼ਨ ਤਾਰਾਂ ਤੋਂ ਮਿਲੇਗੀ ਰਾਹਤ

Sorry, this news is not available in your requested language. Please see here.

ਬਿਜਲੀ ਬੋਰਡ ਨੂੰ ਸੌਂਪਿਆ 13 ਲੱਖ ਰੁਪਏ ਦਾ ਚੈਕ

ਅੰਮ੍ਰਿਤਸਰ7 ਜਨਵਰੀ 2022

ਪਿਛਲੇ ਕਾਫੀ ਸਾਲਾਂ ਤੋਂ ਬਟਾਲਾ ਰੋਡ ਦੀਆਂ ਕਲੋਨੀਆਂ ਚਾਂਦ ਐਵੀਨਿਊਗਲੀ ਬਾਂਕੇ ਬਿਹਾਰੀ ਅਤੇ ਵਿਸ਼ਾਲ ਵਿਹਾਰ ਕਲੋਨੀ ਵਾਸੀਆਂ ਨੁੂੰ ਉਨ੍ਹਾਂ ਦੀਆਂ ਘਰਾਂ ਦੀਆਂ ਛੱਤਾਂ ਉਪਰ ਦੀ ਲੰਘਣ ਵਾਲੀਆਂ ਬਿਜਲੀ ਦੀਆਂ ਹਾਈਟੈਨਸ਼ਨ ਤਾਰਾਂ ਤੋਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਸੀ ਅਤੇ ਕਈ ਕੀਮਤੀ ਜਾਨਾਂ ਵੀ ਚਲੀਆਂ ਗਈਆਂ ਸਨ। ਇਸ ਸਬੰਧੀ ਉਪਰਾਲਾ ਕਰਦੇ ਹੋਏ ਚੇਅਰਮੈਨ ਯੋਜਨਾ ਬੋਰਡ ਸ੍ਰ ਰਾਜ ਕੰਵਲਪ੍ਰੀਤ ਸਿੰਘ ਲੱਕੀ ਦੇ ਯਤਨਾਂ ਸਦਕਾ ਇਨ੍ਹਾਂ ਕਲੋਨੀ ਵਾਸੀਆਂ ਨੂੰ ਰਾਹਤ ਮਿਲੇਗੀ।

ਹੋਰ ਪੜ੍ਹੋ :-ਆਲੂ ਦੀ ਫ਼ਸਲ ਨੂੰ ਨੁਕਸਾਨ ਤੋਂ ਬਚਾਉਣ ਲਈ ਖੇਤਾਂ ’ਚ ਖੜ੍ਹਾ ਵਾਧੂ ਪਾਣੀ ਤੁਰੰਤ ਬਾਹਰ ਕੱਢਿਆ ਜਾਵੇ- ਡਿਪਟੀ ਡਾਇਰੈਕਟਰ ਬਾਗਬਾਨੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ ਲੱਕੀ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਸਾਰਾ ਮਸਲਾ ਵਿੱਤ ਮੰਤਰੀ ਪੰਜਾਬ ਸ੍ਰ ਮਨਪ੍ਰੀਤ ਸਿੰਘ ਬਾਦਲ ਦੇ ਧਿਆਨ ਵਿੱਚ ਲਿਆਂਦਾ ਸੀ ਜਿੰਨਾਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ 13 ਲੱਖ ਰੁਪਏ ਦੀ ਰਾਸ਼ੀ ਨੂੰ ਮਨਜੂਰ ਕਰ ਦਿੱਤਾ ਸੀ ਜਿਸ ਦਾ ਕਿ ਚੈਕ ਅੱਜ ਐਸ:ਡੀ:ਓ ਰਾਕੇਸ਼ ਸ਼ਰਮਾ ਬਿਜਲੀ ਵਿਭਾਗ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਬਿਜਲੀ ਵਿਭਾਗ ਵੱਲੋਂ ਜਲਦ ਹੀ ਲੋਕਾਂ ਦੀਆਂ ਘਰਾਂ ਤੋਂ ਲੰਘਣ ਵਾਲੀਆਂ 11 ਕੇ:ਵੀ ਬਿਜਲੀ ਦੀਆਂ ਹਾਈਟੈਨਸ਼ਨ ਤਾਰਾਂ ਨੂੰ ਹਟਾਇਆ ਜਾਵੇਗਾ। ਇਸ ਮੌਕੇ ਇਲਾਕਾ ਵਾਸੀਆਂ ਵੱਲੋਂ ਸ੍ਰ ਲੱਕੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਇਕ ਸੁਰ ਵਿੱਚ ਕਿਹਾ ਗਿਆ ਕਿ ਅਸੀਂ ਇਨ੍ਹਾਂ ਬਿਜਲੀ ਦੀਆਂ ਤਾਰਾਂ ਤੋਂ ਕਾਫੀ ਪ੍ਰੇਸ਼ਾਨ ਸੀ ਅਤੇ ਸਾਡੇ ਘਰ ਦੇ ਬੱਚੇ ਵੀ ਛੱਤ ਉਪਰ ਨਹੀਂ ਜਾ ਸਕਦੇ ਪਰ ਹੁਣ ਇਹ ਤਾਰਾਂ ਹਟਣ ਨਾਲ ਕਾਫੀ ਰਾਹਤ ਮਿਲੇਗੀ।

ਇਸ ਮੌਕੇ ਉਪ ਅੰਕੜਾ ਸਹਾਇਕ ਸ੍ਰ ਚਰਨਦੀਪ ਸਿੰਘਸ੍ਰੀ ਅਸ਼ਵਨੀ ਕੁਮਾਰਸ੍ਰੀ ਰਵਿੰਦਰ ਕੁਮਾਰ ਸ਼ਰਮਾਸ੍ਰੀ ਰਾਜੀਵ ਭਾਟੀਆਸ੍ਰੀ ਸੁਭਾਸ਼ ਸਹਿਗਲਸ੍ਰੀ ਸਮੀਰ ਸਹਿਗਲ ਅਤੇ ਸ੍ਰੀ ਪ੍ਰਿੰਸ ਵਰਮਾ ਹਾਜਰ ਸਨ।

ਚੇਅਰਮੈਨ ਯੋਜਨਾ ਬੋਰਡ ਸ੍ਰ ਰਾਜ ਕੰਵਲਪ੍ਰੀਤ ਸਿੰਘ ਲੱਕੀ ਬਿਜਲੀ ਵਿਭਾਗ ਦੇ ਐਸ:ਡੀ:ਓ ਰਾਕੇਸ਼ ਸ਼ਰਮਾ  ਨੂੰ 13 ਲੱਖ ਰੁਪਏ ਦਾ ਚੈਕ ਦਿੰਦੇ ਹੋਏ।