ਅੰਮ੍ਰਿਤਸਰ 24 ਮਾਰਚ 2022
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵੱਲੋਂ ਸਕਿੱਲਜ਼ ਆਫ ਮਲਟੀਮੀਡੀਆ ਵਿਸ਼ੇ ਉੱਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਸ੍ਰੀ ਰਾਹੁਲ ਅੱਬਾ (ਅਸਿਸਟੈਂਟ ਪ੍ਰੋਫੈਸਰ,ਸਕੂਲ ਆਫ਼ ਡਿਜ਼ਾਇਨ ਐਂਡ ਮਲਟੀਮੀਡੀਆ,ਐੱਲ ਪੀ.ਯੂ) ਵੱਲੋਂ ਮੁੱਖ ਤੌਰ ਤੇ ਭਾਗ ਲਿਆ ਗਿਆ ਅਤੇ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਮਲਟੀਮੀਡੀਆ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਖੇਤਰ ਵਿੱਚ ਕੈਰੀਅਰ ਦੀਆਂ ਸੰਭਾਵਨਾਵਾਂ ਬਾਰੇ ਜਾਣੂ ਕਰਾਇਆ ਗਿਆ।ਇਸ ਸੈਮੀਨਾਰ ਵਿੱਚ ਰਿਆਨ ਪਬਲਿਕ ਸਕੂਲ ਅਤੇ ਜਗਤ ਜ਼ੋਤੀ ਸੀਨੀਅਰ ਸੰਕੈਡਰੀ ਸਕੂਲ ਦੇ ਲਗਭਗ 63 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ।
ਹੋਰ ਪੜ੍ਹੋ :-ਪੰਜਾਬ ਤੋਂ ਰਾਜ ਸਭਾ ਲਈ 5 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ
ਇਸ ਤੋਂ ਇਲਾਵਾ ਰੋਜ਼ਗਾਰ ਬਿਊਰੋ ਵੱਲੋਂ ਸਕਿਊਰਟੀ ਗਾਰਡ ਦੀ ਭਰਤੀ ਲਈ ਰੋਜ਼ਗਾਰ ਕੈਂਪ ਲਗਾਇਆ ਗਿਆ,ਇਸ ਕੈਂਪ ਵਿੱਚ ਰੈਕਸ਼ਾ ਸਕਿਊਰਟੀ ਵੱਲੋਂ ਉਮੀਦਵਾਰਾਂ ਦੀ ਸਕਿਊਰਟੀ ਗਾਰਡ ਦੀ ਅਸਾਮੀ ਲਈ ਇੰਟਰਵਿਊ ਕਰਕੇ ਚੋਣ ਕੀਤੀ ਗਈ।ਇਸ ਕੈਂਪ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਲਗਭਗ 40 ਉਮੀਦਵਾਰਾਂ ਵੱਲੋਂ ਭਾਗ ਲਿਆ ਗਿਆ ਅਤੇ 30 ਉਮੀਦਵਾਰਾਂ ਨੂੰ ਕੰਪਨੀ ਵੱਲੋਂ ਸਾਰਟਲਿਸਟ ਕੀਤਾ ਗਿਆ।ਰੋਜ਼ਗਾਰ ਬਿਊਰੋ ਵੱਲੋਂ ਇਸ ਤਰ੍ਹਾਂ ਦੇ ਸੈਮੀਨਾਰ ਅਤੇ ਪਲੇਸਮੈਂਟ ਕੈਂਪ ਹਰ ਹਫ਼ਤੇ ਲਗਾਏ ਜਾਣਗੇ ਤਾਂ ਜੋ ਜ਼ਿਲ੍ਹੇ ਦੇ ਵੱਧ ਤੋਂ ਵੱਧ ਨੌਜ਼ਵਾਨਾਂ ਨੂੰ ਕੈਰੀਅਰ ਸੰਭਾਵਨਾਵਾਂ ਬਾਰੇ ਜਾਣੂ ਕਰਵਾਇਆ ਜਾ ਸਕੇ ਅਤੇ ਪਲੇਸਮੈਂਟ ਕੈਂਪਾਂ ਰਾਹੀ ਵੱਧ ਤੋਂ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ।