ਰੋਜ਼ਗਾਰ ਬਿਓਰੋ ਵੱਲੋਂ ਅਧਿਆਪਕ ਪਲੇਸਮੈਂਟ ਮੁਹਿੰਮ ਅੱਜ

ZILA ROZGAR
ਸ਼ਹਿਰੀ ਨੌਜਵਾਨਾਂ ਲਈ ਮੁਫ਼ਤ ਰੋਜ਼ਗਾਰ ਕਿੱਤਾ ਮੁਖੀ ਹੁਨਰ ਸਿਖਲਾਈ ਕੋਰਸ ਦੀ ਸ਼ੁਰੂਆਤ: ਏ.ਡੀ.ਸੀ.(ਜ)

Sorry, this news is not available in your requested language. Please see here.

ਬਰਨਾਲਾ, 27 ਸਤੰਬਰ 2021

ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਅਤੇ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਐਸਬੀਐਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕੋਠੇ ਸੁਰਜੀਤਪੁਰਾ ਬਰਨਾਲਾ ਵਿਖੇ ਪੀਜੀਟੀ, ਟੀਜੀਟੀ (ਵਿਗਿਆਨ ਅਤੇ ਗਣਿਤ), ਪੀਜੀਟੀ (ਇਤਿਹਾਸ, ਅੰਗੇਰਜ਼ੀ), ਪੀਆਰਟੀ (ਪ੍ਰਾਇਮਰੀ ਕਲਾਸਾਂ) ਦੀ ਪਲੇਸਮੈਂਟ ਮੁਹਿੰਮ ਭਲਕੇ 28 ਸਤੰਬਰ ਨੂੰ ਉਲੀਕੀ ਗਈ ਹੈ।

ਹੋਰ ਪੜ੍ਹੋ :-ਖਜ਼ਾਨਾ ਵਿਭਾਗ ਵਿੱਚ ਕੰਮ ਕਰਦੇ ਕਰਮਚਾਰੀਆਂ ਦੀਆਂ ਅਹਿਮ ਵਿਭਾਗੀ ਮੰਗਾਂ ਪੂਰੀਆ ਨਾ ਹੋਣ ਤੇ ਸੰਘਰਸ਼ ਦੀ ਚੇਤਵਾਨੀ

ਜ਼ਿਲਾ ਰੋਜ਼ਗਾਰ ਉਤਪਤੀ ਅਫਸਰ ਗੁਰਤੇਜ ਸਿੰਘ ਨੇ ਦੱਸਿਆ ਕਿ ਪੀਜੀਟੀ (ਹਿਸਟਰੀ) ਦੀ ਅਸਾਮੀ ਲਈ ਯੋਗਤਾ ਐਮਏ ਹਿਸਟਰੀ, ਬੀਐੱਡ ਤੇ ਤਜਰਬਾ, ਪੀਜੀਟੀ (ਅੰਗੇਰਜ਼ੀ)  ਦੀ ਅਸਾਮੀ ਲਈ ਯੋਗਤਾ ਐਮਏ ਅੰਗਰੇਜ਼ੀ, ਬੀਐੱਡ ਤੇ ਤਜਰਬਾ ਹੋਣਾ ਚਾਹੀਦਾ ਹੈ।
ਟੀਜੀਟੀ ਸਾਇੰਸ ਦੀ ਅਸਾਮੀ ਲਈ ਬੀ.ਐਸਸੀ, ਬੀਐੱਡ ਜਾਂ ਐਮਐਸਸੀ, ਬੀਐਡ (ਮੈਡੀਕਲ ਜਾਂ ਨਾਨ ਮੈਡੀਕਲ) ਤਜਰਬੇ ਨਾਲ ਅਤੇ ਟੀਜੀਟੀ (ਮੈਥ) ਦੀ ਅਸਾਮੀ ਲਈ ਯੋਗਤਾ ਐਮਐਸਸੀ ਮੈਥ, ਬੀਐੱਡ ਤੇ ਤਜਰਬਾ ਹੋਣਾ ਚਾਹੀਦਾ ਹੈ। ਪੀਆਰਟੀ ਦੀ ਅਸਾਮੀ ਲਈ ਯੋਗਤਾ ਬੀਏ, ਬੀਐਡ, ਈਟੀਟੀ, ਐਨਟੀਟੀ (ਜਾਂ ਹੋਰ) ਹੋਵੇ, ਇਸ ਵਾਸਤੇ ਸਿਰਫ ਮਹਿਲਾ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਚਾਹਵਾਨ ਉਮੀਦਵਾਰ ਐਸ.ਬੀ.ਐਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕੋਠੇ ਸੁਰਜੀਤਪੁਰਾ, ਬਰਨਾਲਾ ਵਿਖੇ ਮਿਤੀ 28 ਸਤੰਬਰ 2021 (ਦਿਨ ਮੰਗਲਵਾਰ) ਨੂੰ ਸਵੇਰੇ 10 ਵਜੇ ਪਹੁੰਚ ਕੇ ਇੰਟਰਵਿਊ ਦੇ ਸਕਦੇ ਹਨ। ਇਸ ਵਾਸਤੇ ਜ਼ਰੂਰੀ ਦਸਤਾਵੇਜ਼ ਨਾਲ ਲਿਆਂਦੇ ਜਾਣ। ਟੀ.ਏ./ਡੀ.ਏ. ਮਿਲਣ ਯੋਗ ਨਹੀਂ ਹੋਵੇਗਾ।

Spread the love