ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਤੇ ਮੈਂਬਰ ਦਲਿਤ ਸਮੁਦਾਇ ਨਾਲ ਸਬੰਧਿਤ ਸ਼ਿਕਾਇਤਾ ਦਾ ਨਿਪਟਾਰਾ ਕਰਨ ਲਈ ਪਹੁੰਚੇ ਫ਼ਿਰੋਜ਼ਪੁਰਜ਼ਿਲ੍ਹੇ ਦੀਆਂ 4 ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈ ਕੇ ਸਬੰਧਿਤ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤਾ ਨਿਪਟਾ ਕੇ ਰਿਪੋਰਟ ਭੇਜਣ ਲਈ ਕਿਹਾ
ਫ਼ਿਰੋਜ਼ਪੁਰ 24 ਅਗਸਤ 2021 ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਚੰਡੀਗੜ੍ਹ ਤੋਂ ਸੀਨੀਅਰ ਵਾਈਸ ਚੇਅਰਮੈਨ ਸ੍ਰੀ. ਦੀਪਕ ਕੁਮਾਰ ਮੰਗਲਵਾਰ ਨੂੰ ਦਲਿਤ ਸਮੁਦਾਇ ਨਾਲ ਸਬੰਧਿਤ ਸ਼ਿਕਾਇਤਾ ਦਾ ਨਿਪਟਾਰਾ ਕਰਨ ਲਈ ਫ਼ਿਰੋਜ਼ਪੁਰ ਪਹੁੰਚੇ। ਇਸ ਦੌਰਾਨ ਉਨ੍ਹਾਂ ਵੱਖ-ਵੱਖ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਲੋਕਾਂ ਵੱਲੋਂ ਪ੍ਰਾਪਤ ਹੋਈਆ ਸ਼ਿਕਾਇਤਾਂ ਦਾ ਹੱਲ ਕਰਨ ਲਈ ਵਿਚਾਰ ਚਰਚਾ ਕਰਨ ਲਈ ਸਬੰਧਿਤ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸ੍ਰੀ. ਰਾਜ ਕੁਮਾਰ ਹੰਸ ਤੇ ਸ੍ਰੀਮਤੀ ਪਰਮਜੀਤ ਕੌਰ ਵੀ ਮੌਜੂਦ ਸਨ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਦੀਆਂ 4 ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਥੇ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਹਿਲੀ ਸ਼ਿਕਾਇਤ ਪਿੰਡ ਬੱਧਨੀ ਜੈਮਨ ਸਿੰਘ ਥਾਣਾ ਕੁੱਲਗੜ੍ਹੀ ਦੇ ਵਾਸੀ ਮਹਿੰਦਰਪਾਲ ਤੋਂ ਪ੍ਰਾਪਤ ਹੋਈ ਸੀ ਜਿਸ ਅਨੁਸਾਰ ਮਹਿੰਦਰਪਾਲ ਅਤੇ ਵੀਰਪਾਲ ਕੌਰ ਨੇ ਆਪਸੀ ਸਹਿਮਤੀ ਤੇ ਰਜ਼ਾਮੰਦੀ ਨਾਲ ਸ਼ਾਦੀ ਕੀਤੀ। ਉਨ੍ਹਾਂ ਆਰੋਪ ਲਗਾਇਆ ਕਿ ਇਸੇ ਦਿਨ ਕਰੀਬ 2 ਵਜੇ ਲੜਕੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਸ਼ਾਦੀ ਤੋਂ ਖੁਸ਼ ਨਾ ਹੋ ਕੇ ਪੈਟਰੋਲ ਨਾਲ ਸ਼ਿਕਾਇਤਕਰਤਾ ਦੇ ਘਰ ਨੂੰ ਅੱਗ ਲਗਾ ਦਿੱਤੀ ਜਿਸ ਕਰਕੇ ਘਰ ਦਾ ਘਰੇਲੂ ਸਮਾਨ ਸੜ ਗਿਆ। ਜਿਸਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਸਬੰਧਿਤ ਪੁਲਿਸ ਅਧਿਕਾਰੀ ਨੂੰ ਕਿਹਾ ਕਿ ਸਬੰਧਿਤ ਦੋਸ਼ੀਆਨਾਂ ਤੇ ਐੱਸਸੀ, ਐੱਸਟੀ ਐਕਟ ਲਗਾਓ ਤੇ ਰਿਪੋਰਟ 23 ਸਤੰਬਰ 2021 ਵੀਰਵਾਰ ਐੱਸ.ਸੀ. ਕਮਸ਼ਿਨ ਦੀ ਮੇਲ ਤੇ ਭੇਜ ਦਿਓ।
ਇਸੇ ਤਰ੍ਹਾਂ ਦੂਜੀ ਸ਼ਿਕਾਇਤ ਗਗਨਦੀਪ ਕੌਰ ਪਿੰਡ ਮਾਣਾ ਸਿੰਘ ਵਾਲਾ ਫਿਰੋਜ਼ਪੁਰ ਦੀ ਹੈ ਤੇ ਉਹ ਪਿੰਡ ਦੇ ਕੁਝ ਘਰਾਂ ਵਿੱਚ ਕੰਮ ਕਰਦੀ ਹੈ। ਉਸ ਨੇ ਆਰਪੋ ਲਗਾਇਆ ਹੈ ਕਿ ਉਸਦਾ ਪਤੀ ਸੁਖਪਾਲ ਸਿੰਘ ਪਿੰਡ ਦੇ ਜਿੰਮੀਦਾਰ ਦੇ ਨਾਲ ਕੰਮ ਕਰਦਾ ਸੀ ਜਿਸ ਨੇ ਜਿੰਮੀਦਾਰ ਦੇ 40 ਹਜ਼ਾਰ ਰੁਪਏ ਹਾੜੀ ਸਾਉਣੀ ਦੇਣੇ ਸਨ। ਸੁਖਪਾਲ ਸਿੰਘ ਪਿੰਡੋਂ ਬਾਹਰ ਰਾਏ ਕੋਟਲਾ (ਬਾਘਾਪੁਰਾਣਾ) ਮਜ਼ਦੂਰੀ ਕਰਕੇ ਕਰਜ਼ਾ ਉਤਾਰਨ ਦਾ ਯਤਨ ਕਰ ਰਿਹਾ ਸੀ ਤੇ ਜਿੰਮੀਦਾਰ ਨੇ ਬਾਘਾਪੁਰਾਣਾ ਪਹੁੰਚ ਕੇ ਉਸਨੂੰ ਗਾਲੀ ਗਲੋਚ ਕੀਤੀ ਤੇ ਗਗਨਦੀਪ ਕੌਰ ਜਿਸ ਘਰ ਕੰਮ ਕਰ ਰਹੀ ਸੀ ਉਸ ਘਰ 4-5 ਵਿਅਕਤੀਆਂ ਨਾਲ ਜਾ ਕੇ ਉਸ ਨੂੰ ਜਾਤੀ ਦੀਆਂ ਗਾਲ੍ਹਾਂ ਕੱਢੀਆਂ ਤੇ ਉਸਦੀ ਬੇਟੀ ਦੀ ਵੀ ਮਾਰਕੁਟਾਈ ਕੀਤੀ। ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਬਿਆਨ ਦਰਜ ਕਰਕੇ ਇਨਵੈਸਟੀਗੇਸ਼ਨ ਕਰਕੇ ਦੋਸ਼ੀਆਂ ਉੱਪਰ ਐੱਸਸੀ, ਐੱਸਟੀ ਐਕਟ ਲਗਾ ਕੇ ਰਿਪੋਰਟ 29 ਅਗਸਤ 2021 ਤੱਕ ਭੇਜਣ ਲਈ ਕਿਹਾ।
ਤੀਜੀ ਸ਼ਿਕਾਇਤ ਲਖਵਿੰਦਰਪਾਲ ਵਾਸੀ ਨਿਊ ਏਕਤਾ ਨਗਰ, ਅਲੀ ਕੇ ਰੋਡ ਫਿਰੋਜ਼ਪੁਰ ਦੀ ਹੈ। ਉਸ ਨੇ ਆਰੋਪ ਲਗਾਇਆ ਹੈ ਕਿ ਉਹ ਆਪਣੇ ਬੇਟੇ ਹੋਣ ਦੀ ਖੁਸ਼ੀ ਵਿੱਚ ਉਹ ਘਰੇਲੂ ਸਮਾਨ ਲੈਣ ਲਈ ਕਾਰ ਰਾਹੀਂ ਬਜ਼ਾਰ ਗਿਆ ਤੇ ਆਰੋਪੀ ਨੇ ਆਪਣਾ ਮੋਟਰ ਸਾਈਕਲ ਮੇਰੀ ਕਾਰ ਅੱਗੇ ਮੋਟਰਸਾਈਕਲ ਲਗਾ ਕੇ ਕਾਰ ਰੋਕੀ ਤੇ ਮੈਨੂੰ ਬਾਹਰ ਕੱਢ ਕੇ ਚਪੇੜਾਂ ਮਾਰੀਆਂ ਅਤੇ ਮੈਨੂੰ ਫਿਰੋਜ਼ਪੁਰ ਸਿਟੀ ਥਾਣੇ ਲਿਆ ਕੇ ਕਾਫੀ ਗਾਲੀ ਗਲੋਚ ਵੀ ਕੀਤੀ ਗਈ ਤੇ ਸੱਟਾਂ ਮਾਰੀਆਂ ਗਈਆਂ। ਜਿਸ ਤੋਂ ਬਾਅਦ ਮੈਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ ਤਾਂ ਡਾਕਟਰ ਵੱਲੋਂ ਮੇਰੀ ਐਮ.ਐੱਲ.ਆਰ. ਕੱਟੀ ਗਈ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਿਤ ਡੀਐੱਸਪੀ ਨੂੰ ਖੁਦ ਇੰਨਵੈਸਟੀਗੇਸ਼ਨ ਕਰਕੇ ਰਿਪੋਰਟ 9 ਸਤੰਬਰ 2021 ਤੱਕ ਭੇਜਣ ਲਈ ਕਿਹਾ।
ਚੌਥੀ ਸ਼ਿਕਾਇਤ ਰਾਹੁਲ ਵਾਸੀ ਗੋਲ ਬਾਗ ਸੋਕੜ ਨਹਿਰ, ਫਿਰੋਜ਼ਪੁਰ ਅਨੁਸਾਰ ਪਿੰਡ ਦੇ ਵਿਅਕਤੀ ਵੱਲੋਂ ਉਸ ਨੂੰ ਸੱਟਾਂ ਮਾਰੀਆਂ ਗਈਆਂ ਤੇ ਇਸ ਖਿਲਾਫ ਐੱਫਆਈਆਰ ਥਾਣਾ ਸਿਟੀ ਧਾਰਾ 323,324 ਆਈ.ਪੀ.ਸੀ. ਦਰਜ ਹੈ ਤੇ ਸੱਟਾਂ ਅੰਡਰ ਐਕਸਰੇ ਅਧੀਨ ਹਨ ਤੇ ਨਤੀਜਾ ਆਉਣਾ ਬਾਕੀ ਹੈ। ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਸਬੰਧਿਤ ਪੁਲਿਸ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ। ਇਸ ਤੋਂ ਬਾਅਦ ਅਨੁਸੂਚਿਤ ਜਾਤੀ ਨਾਲ ਸਬੰਧਿਤ ਵਰਗ ਦੀਆਂ ਕੁਝ ਨਵੀਆਂ ਸ਼ਿਕਾਇਤਾਂ ਵੀ ਆਈਆਂ ਜਿਸ ਨੂੰ ਗੰਭੀਰਤਾ ਨਾਲ ਸੁਣਦਿਆਂ ਉਨ੍ਹਾਂ ਸਬੰਧਿਤ ਪੁਲਿਸ ਮੁਲਾਜ਼ਮਾਂ ਨੂੰ ਸ਼ਿਕਾਇਤਾਂ ਦੇ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਐੱਸ.ਡੀ.ਐੱਮ. ਫਿਰੋਜ਼ਪੁਰ ਅਮਰਿੰਦਰ ਸਿੰਘ ਮੱਲ੍ਹੀ, ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਬਰਿੰਦਰਿ ਸਿੰਘ ਅਤੇ ਤਹਿਸੀਲ ਸਮਾਜਿਕ ਨਿਆ ਤੇ ਅਧਿਕਾਰਤਾ ਅਫਸਰ ਸੁਖਜੀਤ ਸਿੰਘ ਵੀ ਹਾਜ਼ਰ ਸਨ।