ਕੈਬਨਿਟ ਮੰਤਰੀ ਈ.ਟੀ.ਓ ਕਰਨਗੇ ਕੈਂਪ ਦਾ ਉਦਘਾਟਨ
ਅੰਮ੍ਰਿਤਸਰ 27 ਜਨਵਰੀ 2024
ਅਲਿਮਕੋ ਵਲੋਂ ਜਿਲ੍ਹਾ ਪ੍ਰਸਾਸ਼ਨ ਦੀ ਸਹਾਇਤਾ ਨਾਲ ਦਿਵਿਆਂਗਜਨਾਂ ਅਤੇ ਬਜ਼ੁਰਗ ਨਾਗਰਿਕਾਂ ਦੀ ਭਲਾਈ ਲਈ ਮੈਡੀਕਲ ਅਸੈਸਮੈਂਟ ਕੈਂਪ ਪਿਛਲੇ ਸਾਲ ਵੱਖ-ਵੱਖ ਥਾਵਾਂ ਤੇ ਲਗਾਏ ਗਏ ਸਨ। ਉਸ ਸਮੇਂ ਦੌਰਾਨ ਜਿਨਾਂ ਦਿਵਿਆਂਗਜਨਾਂ ਦੀ ਮੈਡੀਕਲ ਅਸੈਸਮੈਂਟ ਕੀਤੀ ਗਈ ਸੀ ਨੂੰ ਹੁਣ ਸਹਾਇਕ ਉਪਕਰਨਾਂ ਦੀ ਵੰਡ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ 29 ਜਨਵਰੀ ਨੂੰ ਰਘੂਨਾਥ ਡਲੀਆਨਾ ਮੰਦਿਰ ਜੰਡਿਆਲਾ ਗੁਰੂ ਅਤੇ ਮਾਤਾ ਗੰਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਦੇ ਮੈਡੀਕਲ ਅਸੈਸਮੈਂਟ ਕੈਂਪ ਧਾਰਕਾਂ ਦਾ ਕੈਂਪ 29 ਜਨਵਰੀ, 2024 ਦਿਨ ਸੋਮਵਾਰ ਨੂੰ ਸਟਾਰ ਇੰਟਰਨੈਸ਼ਨਲ ਪੈਲੇਸ, ਜੰਡਿਆਲਾ ਗੁਰੂ, ਤਰਨ ਤਾਰਨ ਬਾਏਪਾਸ ਰੋਡ ਵਿਖੇ ਲੱਗੇਗਾ। ਇਸ ਮੌਕੇ ਕੈਂਪ ਦਾ ਉਦਘਾਟਨ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ.ਟੀ.ਓ ਕਰਨਗੇ I
ਉਨਾਂ ਦਿਵਿਆਂਗਜਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨਾਂ ਕੈਂਪਾਂ ਵਿੱਚ ਜ਼ਰੂਰ ਪੁੱਜਣ ਅਤੇ ਆਪੋ ਆਪਣੇ ਸਹਾਇਕ ਉਪਰਕਨ ਪ੍ਰਾਪਤ ਕਰਨ