ਅੱਜ ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੀਨ ਦਿਆਲ ਪੰਚਾਇਤ ਸ਼ਸਕਤੀਕਰਨ ਵਿਕਾਸ ਵਜੋਂ ਸਨਮਾਨਿਤ

Sorry, this news is not available in your requested language. Please see here.

ਜ਼ਿਲ੍ਹਾ ਪ੍ਰੀਸਦ ਗੁਰਦਾਸਪੁਰ ਵਲੋਂ ਪਿੰਡਾਂ ਅੰਦਰ ਸਰਬਪੱਖੀ ਵਿਕਾਸ ਕਾਰਜ ਕਰਵਾਏ ਗਏ-ਚੇਅਰਮੈਨ ਬਾਜਵਾ

ਗੁਰਦਾਸਪੁਰ, 24 ਅਪ੍ਰੈਲ (  ) ਅੱਜ ਕੌਮੀ ਪੰਚਾਇਤੀ ਰਾਜ ਦਿਵਸ ’ਤੇ ਪੰਚਾਇਤੀ ਰਾਜ ਸੰਸਥਾਵਾਂ ਵਲੋਂ ਉਨਾਂ ਦੇ ਬਿਹਤਰ ਕੰਮ ਵਾਸਤੇ ਸਨਮਾਨਤ ਕੀਤਾ ਗਿਆ। ਭਾਰਤ ਸਰਕਾਰ ਵਲੋਂ ਕੋਵਿਡ ਮਹਾਂਮਾਰੀ ਕਾਰਨ ਇਹ ਸਮਾਗਮ ਵਰਚੁਅਲ ਕਰਵਾਇਆ ਗਿਆ, ਜਿਸ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਪੰਚਾਇਤ ਮੰਤਰੀ ਵਲੋਂ ਸੰਬੋਧਨ ਕਰਕੇ ਬਿਹਤਰੀਨ ਕੰਮ ਕਰਨ ਵਾਲੀ ਪੰਚਾਇਥੀ ਸੰਸਥਾਵਾਂ ਨੂੰ ਸਨਮਾਨਤ ਕੀਤਾ ਗਿਆ।

ਗੁਰਦਾਸਪੁਰ ਵਿਖੇ ਵਰਚੁਅਲ ਸਮਾਗਮ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਤ ਐਨ.ਆਈ.ਸੀ ਦੇ ਦਫਤਰ ਵਿਖੇ ਕਰਵਾਇਆ ਗਿਆ। ਜਿਸ ਵਿਚ ਜਿਲਾ ਪ੍ਰੀਸ਼ਦ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ, ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬੁੱਧੀਰਾਜ ਸਿੰਘ ਸੈਕਰਟਰੀ ਜਿਲਾ ਪ੍ਰੀਸਦ ਅਤੇ ਪਿੰਡ ਛੀਨਾ ਰੇਤ ਵਾਲੇ ਦੇ ਸਰਪੰਚ ਪੰਥਦੀਪ ਸਿੰਘ ਮੋਜੂਦ ਸਨ।

ਸਮਾਗਮ ਦੌਰਾਨ ਪੰਜਾਬ ਵਿਚੋਂ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਨੂੰ ਦੀਨ ਦਿਆਲ ਪੰਚਾਇਤ ਸ਼ਸਕਤੀਕਰਨ ਵਿਕਾਸ ਲਈ ਚੁਣਿਆ ਗਿਆ ਸੀ, ਜਿਸ ਵਿਚ ਸਰਟੀਫਿਕੇਟ, ਟ੍ਰਾਫੀ ਤੇ 50 ਲੱਖ ਰੁਪਏ ਦਾ ਇਨਾਮ ਸ਼ਾਮਲ ਹੈ। ਇਸ ਤੋਂ ਇਲਾਵਾ ਜ਼ਿਲੇ ਦੀ ਗ੍ਰਾਮ ਪੰਚਾਇਤ ਛੀਨਾ ਰੇਤ ਵਾਲਾ ਨੂੰ ਜੀਪੀਡੀਪੀ ਵਿਚ ਬਿਹਤਰੀਨ ਰਿਕਾਰਡ ਬਣਾਉਣ ਵਾਸਤੇ 5 ਲੱਖ ਰੁਪਏ ਤੇ ਸਰਟੀਫਿਕੇਚ ਤੇ ਟ੍ਰਾਫੀ ਦਿੱਤੀ ਗਈ। ਇਸ ਮੌਕੇ ਜ਼ਿਲਾ ਪ੍ਰੀਸ਼ਦ ਵਲੋਂ ਇਨਾਮ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਰਵੀਨੰਦਨ ਸਿੰਘ ਬਾਜਵਾ ਵਲੋਂ ਅਤੇ ਪੰਚਾਇਤ ਛੀਨਾ ਰੇਤ ਵਾਲਾ ਵਲੋ ਇਨਾਮ ਪੰਥਦੀਪ ਸਿੰਘ ਸਰਪੰਚ ਵਲੋਂ ਪ੍ਰਾਪਤ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਬਾਜਵਾ ਨੇ ਕਿਹਾ ਜਿਲਾ ਗੁਰਦਾਸਪੁਰ ਲਈ ਮਾਣ ਵਾਲੀ ਗੱਲ ਹੈ ਕਿ ਸੂਬੇ ਭਰ ਵਿਚੋਂ ਜ਼ਿਲਾ ਪ੍ਰੀਸਦ ਗੁਰਦਾਸਪੁਰ ਦੀ ਬਿਹਤਰੀਨ ਕੰਮ ਕਰਕੇ ਚੋਣ ਹੋਈ ਹੈ, ਜੋ ਕਿ ਮਾਣ ਵਾਲੀ ਗੱਲ ਹੈ। ਉਨਾਂ ਦੱਸਿਆ ਕਿ ਜਿਲਾ ਪ੍ਰੀਸਦ ਗੁਰਦਾਸਪੁਰ ਵਲੋਂ ਪਿੰਡਾਂ ਅੰਦਰ ਸਰਬਪੱਖੀ ਵਿਕਾਸ ਕਾਰਜ ਕਰਵਾਏ ਗਏ ਗਨ ਕੋਵਿਡ ਮਹਾਂਮਾਰੀ ਦੌਰਾਨ ਜਿਥੇ ਵਿਕਾਸ ਕਾਰਜ ਕਰਵਾਏ ਗਏ ਉਥੇ ਲੋੜਵੰਦ ਲੋਕਾਂ ਦੀ ਵੱਧਚੜ੍ਹ ੇਕ ਮਦਦ ਕੀਤੀ ਗਈ।

Spread the love