ਇਲੈਕਟ੍ਰਾਨਿਕ ਵੋਟਰ ਫੋਟੋ ਸ਼ਨਾਖ਼ਤੀ ਕਾਰਡ ਡਾਊਨਲੋਡ ਕਰਨ ਲਈ ਕੈਂਪ 14 ਨੂੰ

NEWS MAKHANI

Sorry, this news is not available in your requested language. Please see here.

ਐਸ.ਏ.ਐਸ. ਨਗਰ, 13 ਅਗਸਤ 2021
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਮ ਜਨਤਾ ਇਲੈਕਟ੍ਰਾਨਿਕ ਵੋਟਰ ਫੋਟੋ ਸ਼ਨਾਖ਼ਤੀ ਕਾਰਡ (ਈ-ਐਪਿਕ) ਡਾਊਨਲੋਡ ਕਰਨ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਵਿੱਚ ਮਿਤੀ 14 ਅਗਸਤ 2021 ਨੂੰ ਸਵੇਰੇ 11 ਤੋਂ ਦੁਪਹਿਰ 12 ਵਜੇ ਤੱਕ ਵੋਟਰ ਸੂਚੀ ਦੀ ਸਰਸਰੀ ਸੁਧਾਈ 2021 ਤੋਂ ਬਾਅਦ ਬਣੀਆਂ ਵੋਟਾਂ ਦੇ ਈ-ਐਪਿਕ ਡਾਊਨਲੋਡ ਕਰਨ ਸਬੰਧੀ ਰੀਅਲ ਟਾਈਮ ਫੀਲਡ ਟੈਸਟਿੰਗ ਕੀਤੀ ਜਾਣੀ ਹੈ। ਇਹ ਈ-ਐਪਿਕ ਸਿਰਫ਼ ਯੂਨੀਕ ਮੋਬਾਈਲ ਨੰਬਰ ਨਾਲ ਜੁੜੇ ਹੋਏ ਵੋਟਰਾਂ ਦੇ ਹੀ ਡਾਊਨਲੋਡ ਹੋਣਗੇ। ਇਸ ਟੈਸਟਿੰਗ ਨੂੰ ਸਫ਼ਲ ਬਣਾਉਣ ਲਈ ਬੀ.ਐਲ.ਓਜ਼ ਮਿਤੀ 14 ਅਗਸਤ 2021 ਨੂੰ ਸਵੇਰੇ 11 ਤੋਂ 12 ਤੱਕ ਘਰ-ਘਰ ਜਾ ਕੇ ਜਾਂ ਆਪਣੇ ਪੋਲਿੰਗ ਸਟੇਸ਼ਨ ਉਤੇ ਕੈਂਪ ਲਾ ਕੇ ਯੂਨੀਕ ਮੋਬਾਈਲ ਨੰਬਰ ਵਾਲੇ ਵੋਟਰਾਂ ਦੇ ਈ-ਐਪਿਕ ਡਾਊਨਲੋਡ ਕਰਵਾਉਣਗੇ। ਸਮੂਹ ਵੋਟਰਾਂ ਨੂੰ ਬੇਨਤੀ ਹੈ ਕਿ ਇਸ ਮੁਹਿਮ ਵਿੱਚ ਵੱਧ ਤੋਂ ਵੱਧ ਸ਼ਾਮਿਲ ਹੋਣ। ਇਸ ਸਬੰਧੀ ਵੋਟਰ ਬੀ.ਐਲ.ਓਜ਼ ਦੀ ਮਦਦ ਲੈ ਕੇ ਆਪਣਾ ਈ-ਐਪਿਕ ਡਾਊਨਲੋਡ ਕਰ ਸਕਦੇ ਹਨ। ਵੋਟਰ ਆਪਣਾ ਈ-ਐਪਿਕ ਆਪ ਵੀ ਡਾਊਨਲੋਡ ਕਰ ਸਕਦੇ ਹਨ। ਈ-ਐਪਿਕ ਡਾਊਨਲੋਡ ਕਰਨ ਲਈ NVSP.in ਉਤੇ ਲਾਗ ਇਨ ਕਰੋ ਜਾਂ Voter Helpler App ਡਾਊਨਲੋਡ ਕਰੋ ਜੀ।

Spread the love