ਉਦਯੋਗਿਕ ਖੇਤਰ ਵਿਖੇ ਵੱਖ-ਵੱਖ ਯੂਨਿਅਨਾਂ ਦੇ ਡਰਾਇਵਰਾਂ ਨੂੰ ਗੱਡੀਆਂ ਸਹੀ ਪਾਰਕ ਕਰਨ ਦੀ ਕੀਤੀ ਹਦਾਇਤ

Sorry, this news is not available in your requested language. Please see here.

ਪੁਲਿਸ ਵਿਭਾਗ ਦੇ ਐਜੂਕੇਸ਼ਨ ਸੈੱਲ ਵੱਲੋਂ ਚਲਾਈ ਵਿਸੇਸ ਮੁਹਿੰਮ
ਐਸ.ਏ.ਐਸ ਨਗਰ, 21 ਜੂਨ 2021
ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਕਪਤਾਨ (ਟਰੈਫਿਕ) ਸ. ਗੁਰਜੋਤ ਸਿੰਘ ਕਲੇਰ ਅਤੇ ਉਪ ਪੁਲਿਸ ਕਪਤਾਨ ਗੁਰਇਕਬਾਲ ਸਿੰਘ ਦੀ ਅਗਵਾਈ ਹੇਠ ਮਿਤੀ 21 ਜੂਨ ਤੋਂ 26 ਜੂਨ ਤੱਕ ਇਕ ਹਫਤੇ ਦੀ ਵਿਸ਼ੇਸ਼ ਮੁਹਿੰਮ ਸੜਕ ਤੇ ਗਲਤ ਪਾਸੇ ਵਾਹਨ ਨਾ ਖੜੇ ਕਰਨ ਤਹਿਤ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ.ਐਸ.ਆਈ ਜਨਕ ਰਾਜ,ਮਹਿਲਾ ਸਿਪਾਹੀ ਹਰਜੀਤ ਕੌਰ ਵੱਲੋਂ ਉਦਯੋਗਿਕ ਖੇਤਰ ਫੇਜ਼-7 ਅਤੇ ਫੇਜ਼-8 ਵਿਖੇ ਵੱਖ-ਵੱਖ ਕੈਟਰ ਯੂਨੀਅਨ, ਜੀਪ ਯੂਨੀਅਨ, ਟਿੱਪਰ ਯੂਨੀਅਨ ਅਤੇ ਆਟੋ ਯੂਨੀਅਨ ਵਿਖੇ ਜਾ ਕੇ ਡਰਾਇਵਰਾਂ ਨੂੰ ਆਪਣੇ ਵਾਹਨ ਸੜਕ ਤੇ ਖੜੇ ਕਰਨ ਦੀ ਬਜਾਏ ਵਾਹਨਾਂ ਦੀ ਸਹੀ ਪਾਰਕਿੰਗ ਕਰਨ ਦੀ ਹਦਾਇਤ ਕੀਤੀ ਤਾਂ ਜੋ ਸੜਕੀ ਹਾਦਸਿਆਂ ਨੂੰ ਘਟਾਇਆ ਜਾ ਸਕੇ। ਇਸ ਦੇ ਨਾਲ ਉਹਨਾਂ ਨੂੰ ਟਰੈਫਿਕ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਟਰੈਫਿਕ ਨਿਯਮ ਵੱਧ ਰਹੇ ਜੁਰਮਾਨਿਆਂ ਬਾਰੇ,ਪਰੈਸਰ ਹਾਰਨ ਦੀ ਵਰਤੋਂ ਨਾ ਕਰਨ ਬਾਰੇ, ਅੰਡਰ ਏਜ ਬੱਚਿਆਂ ਨੂੰ ਕੋਈ ਵੀ ਵਾਹਨ ਨਾ ਚਲਾਉਣ ਬਾਰੇ, ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋਂ ਕਰਨ ਬਾਰੇ ਅਤੇ ਵਾਹਨਾਂ ਦੇ ਸਾਰੇ ਕਾਗਜ਼ਾਤ ਪੂਰੇ ਰੱਖਣ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ (ਮਾਸਕ ਪਾਉ ਕਰੋਨਾ ਭਜਾਉ) ਕਰੋਨਾ ਮਹਾਮਾਰੀ ਬਾਰੇ ਜਾਗਰੂਕ ਕੀਤਾ ਗਿਆ।