ਪੰਜਾਬ ਗਾਊ ਸੇਵਾ ਕਮਿਸਨ ਗਊ ਮਾਤਾ ਦੀ ਸੇਵਾ ਸੰਭਾਲਣ ਲਈ ਲਾਕਡਾਉਨ ਵਿੱਚ ਹਰ ਕੋਸ਼ਿਸ਼ ਕਰਦਾ ਰਹੇਗਾ: ਸਚਿਨ ਸਰਮਾ

Sorry, this news is not available in your requested language. Please see here.

ਪਠਾਨਕੋਟ: 10 ਮਈ 2021– (             )-  ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਫਿਰ ਵੀ, ਪੰਜਾਬ ਗਊਸੇਵਾ ਕਮਿਸਨ ਦੇ ਚੇਅਰਮੈਨ ਸਚਿਨ ਸਰਮਾ, ਕਰੋਨਾ ਵਾਇਰਸ ਦੇ ਮਹਾਂਮਾਰੀ ਕਾਰਨ, ਲਾਕਡਾਉਨ ਵਿੱਚਗਾਊ ਮਾਤਾ ਨੂੰ ਗਸਾਲਾਵਾਂ ਜਾਂ ਬੇਸਹਾਰਾ ਗਾਊਆਂ ਨੂੰ ਹਰੇ ਚਾਰੇ ਦੀ ਕੋਈ ਸਮੱਸਿਆ ਆਦਿ ਨੂੰ  ਸ੍ਰੀ ਸਚਿਨ ਸਰਮਾ ਚੇਅਰਮੈਨ ਪੰਜਾਬ ਗਾਊਂ ਸੇਵਾ ਕਮਿਸਨਨਾਲ ਸੰਪਰਕ ਕੀਤਾ ਜਾਂਦਾ ਹੈ ਜਾਂ ਉਨ੍ਹਾਂ ਦੇ ਧਿਆਨ ਵਿੱਚ ਅਜਿਹੇ ਮਾਮਲੇ ਲਿਆਂਦੇ ਜਾਂਦੇ ਹਨ ਤਾਂਉਨ੍ਹਾਂ ਵੱਲੋਂ ਮੋਕੇ ਤੇ ਹੀ ਕਾਰਵਾਈ ਸੁਰੂ ਕਰ ਦਿੱਤੀ ਜਾਂਦੀ ਹੈ, ਪਿਛਲੇ ਦਿਨ ਸ੍ਰੀ ਸਚਿਨ ਸਰਮਾਚੇਅਰਮੈਨ ਪੰਜਾਬ ਗਾਊਂ ਸੇਵਾ ਕਮਿਸਨ ਪੰਜਾਬ ਜਿਲ੍ਹਾ ਪਠਾਨਕੋਟ ਦੇ ਵਿਸ਼ੇਸ ਦੋਰੇ ਤੇ ਸਨ ਅਤੇਐਤਵਾਰ ਦੈ ਦਿਨ ਉਨ੍ਹਾਂ ਵੱਲੋਂ ਜਿਲ੍ਹਾ ਪਠਾਨਕੋਟ ਅਧੀਨ ਵੱਖ ਵੱਖ ਗਾਊਸਾਲਾਵਾਂ ਦਾ ਦੋਰਾ ਕੀਤਾਗਿਆ।

ਇਸਮੋਕੇ ਤੇ ਸ੍ਰੀ ਸਚਿਨ ਸਰਮਾ ਚੇਅਰਮੈਨ ਪੰਜਾਬ ਗਾਊਂ ਸੇਵਾ ਕਮਿਸਨ ਪੰਜਾਬ ਨੇ ਕਿਹਾ ਕਿ ਪਿਛਲੇਸਾਲ, ਜਿਸ ਤਰ੍ਹਾਂ ਅਸੀਂ ਸਾਰਿਆਂ ਨੇ ਇਸ ਘਾਤਕ ਬਿਮਾਰੀ ਦੇ ਪ੍ਰਭਾਵ ਨੂੰ ਸਾਰੇ ਵਿਸਵ ਵਿਚ ਦੇਖਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਇਸ ਕਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਤਾਂ ਹੀ ਜਿੱਤ ਸਕਦੇ ਹਾਂ ਜਦੋਂ ਅਸੀਂਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਦੁਆਰਾ ਦਿੱਤੀਆਂ ਜਾਰਹੀਆਂ ਹਦਾਇਤਾਂ ਦੀ ਪਾਲਣਾ ਕਰਾਗੇ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਤਾਲਾਬੰਦੀ ਵਿੱਚ ਵੀ ਗੌਧਨ ਲਈਰਾਜ ਵਿੱਚ ਹਰਿਆਲੀ ਦੀ ਵੱਡੀ ਘਾਟ ਸੀ, ਜਿਸ ਵੱਲ ਧਿਆਨ ਦੇਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਨੂੰਜਾਣੂ ਕਰਾਇਆ ਗਿਆ ਅਤੇ ਉਨ੍ਹਾਂ ਨੇ ਰਾਜ ਦੇ ਸਾਰੇ ਜਿਲ੍ਹਿਆਂ ਨੂੰ ਤੁਰੰਤ ਪ੍ਰਭਾਵ ਨਾਲ ਹਦਾਇਤਾਂਜਾਰੀ ਕੀਤੀਆਂ ਗਈਆਂ ਸਨ।

ਸਰਮਾ ਨੇ ਕਿਹਾ ਕਿਜਦੋਂ ਵੀ ਉਨ੍ਹਾਂ ਨੂੰ ਰਾਜ ਵਿੱਚ ਗੋਧਨ ਦੀ ਸਮੱਸਿਆ ਬਾਰੇ ਪਤਾ ਚਲਦਾ ਹੈ, ਉਹ ਹੱਲ ਕੀਤੇ ਬਿਨਾਂਦੇਰ ਦਿਸਾ ਨਿਰਦੇਸ ਜਾਰੀ ਕਰਦੇ ਹਨ ਅਤੇ ਹੋਰ ਸਮੱਸਿਆ ਹੋਣ ਦੀ ਸੂਰਤ ਵਿਚ ਉਹ ਖੁਦ ਉਥੇ ਜਾਂਦੇਹਨ ਅਤੇ ਇਸ ਨੂੰ ਸਥਾਈ ਰੂਪ ਵਿਚ ਹੱਲ ਕਰਨ ਦੀ ਕੋਸਸਿ ਕਰਦੇ ਹਨ। ਗਾਊ ਮਾਤਾ ਸਾਰੇ ਧਰਮਾਂ ਲਈਆਸਥਾ ਦਾ ਵਿਸਾ ਹੈ, ਜਿਵੇਂ ਕਿ ਮਨੁੱਖਾਂ ਨੂੰ ਬਿਹਤਰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨਾ ਸਾਡਾ ਫਰਜਬਣਦਾ ਹੈ।  ਇਸ ਮੌਕੇ ਤੇਸਰਵਸ੍ਰੀ ਵੀ.ਕੇ.ਸਿੰਘ, ਬਲਦੇਵ ਮਹਾਜਨ, ਮਨੋਜ ਬੰਗਾਲੀ, ਲਵ ਕੁਮਾਰ, ਜੇ ਐਮ ਸਕੂਲ, ਮਾਮੂਨ ਜਿਲ੍ਹਾ,ਪਠਾਨਕੋਟ ਦੇ ਨੇੜੇ, ਕਾਮਧੇਨੂੰ ਆਦਰਸ ਗਾਊ ਸਾਲਾ ਵਿਗਿਆਨ ਕੇਂਦਰ ਤੋਂ ਗੋਪਾਲ ਗਾਊਸਾਲਾਪਠਾਨਕੋਟ ਨੂੰ ਵਿਜੇ ਪਾਸੀ, ਪ੍ਰੇਮ ਗਰਗ, ਕਪਿਲਾ ਚੈਰੀਟੇਬਲ ਗਾਊਸਾਲਾ ਪਠਾਨਕੋਟ ਤੋਂ ਨਰੇਸ, ਸਾਮਕੁਮਾਰ, ਸਤੀਸ ਕੁਮਾਰ ਚੌਹਾਨ ਅਤੇ ਸੁਰਿੰਦਰ ਸਰਮਾ, ਗੋਪਾਲ ਗੌਲੋਕ ਧਾਮ ਚੈਰੀਟੇਬਲ ਟਰੱਸਟ ਬੂੰਗਲਪਿੰਡ ਅਤੇ ਹੋਰ ਹਾਜ਼ਰ ਸਨ।

Spread the love