ਕਿਸਾਨ ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਝੋੋਨੇ ਦੀ ਸਿੱਧੀ ਬਿਜਾਈ ਕਰਨ: ਮੁੱਖ ਖੇਤੀਬਾੜੀ ਅਫਸਰ *ਪਿੰਡ ਰੂੜੇਕੇ ਅਤੇ ਕਾਹਨੇਕੇ ਵਿਖੇ ਨੁੱਕੜ ਮੀਟਿੰਗਾਂ

Sorry, this news is not available in your requested language. Please see here.

ਰੂੜੇਕੇ ਕਲਾਂ/ਬਰਨਾਲਾ, 25 ਮਈ, 2021:
ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੀ ਬੱਚਤ ਕਰਨ ਤੇ ਧਰਤੀ ਦੀ ਸਿਹਤ ਦੀ ਸੰਭਾਲ ਲਈ ਝੋੋਨੋੋ ਦੀ ਬਿਜਾਈ ਨਵੀਆਂ ਤਕਨੀਕਾਂ ਜਿਵੇਂ ਝੋੋਨੇ ਦੀ ਸਿੱਧੀ ਬਿਜਾਈ ਤੇ ਹੋੋਰ ਫਸਲਾਂ ਜਿਵੇਂ ਮੱਕੀ, ਨਰਮੇ ਹੇਠ ਰਕਬਾ ਵਧਾਉਣ ਲਈ ਨੁੱਕੜ ਮੀਟਿੰਗਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ।
ਇਸੇ ਲੜੀ ਤਹਿਤ ਅੱਜ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ ਨੇ ਪਿੰਡ ਰੂੜੇਕੇ ਕਲਾਂ ਤੇ ਕਾਹਨੇਕੇ ਦਾ ਦੌੌਰਾ ਕੀਤਾ ਤੇ ਕਿਸਾਨਾਂ ਨੂੰ ਝੋੋਨੋ ਦੀ ਸਿੱਧੀ ਬਿਜਾਈ ਕਰਨ, ਨਰਮੇ ਤੇ ਮੱਕੀ ਹੇਠ ਰਕਬਾ ਵਧਾਉਣ ਲਈ ਪ੍ਰੇਰਿਤ ਕੀਤਾ। ਡਾ. ਕੈਂਥ ਨੇ ਕਿਹਾ ਕਿ ਧਰਤੀ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਕਾਫੀ ਥੱਲੇ ਜਾ ਰਿਹਾ ਹੈ।  ਇਸ ਲਈ ਕਿਸਾਨ ਝੋੋਨੇ ਦੀ ਸਿੱਧੀ ਬਿਜਾਈ ਕਰਨ। ਇਸ ਨਾਲ ਜਿੱਥੇ ਲੇਬਰ ਦੀ ਸਮੱਸਿਆ ਹੱਲ ਹੁੰਦੀ ਹੈ, ਉਥੇ ਝਾੜ ’ਤੇ ਵੀ ਕੋੋਈ ਫਰਕ ਨਹੀਂ ਪੈਂਦਾ। ਉਨਾਂ ਕਿਹਾ ਕਿ ਇਸ ਸਮੇਂ ਫਸਲ ਦੀ ਕਟਾਈ ਤੋੋਂ ਬਾਅਦ ਖੇਤ ਖਾਲੀ ਹਨ, ਇਸ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਮਿੱਟੀ ਟੈਸਟ ਕਰਵਾ ਲੈਣੀ ਚਾਹੀਦੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋੋਂ ਝੋੋਨੇ ਦੀ ਲਵਾਈ ਦਾ ਸਮਾਂ 10-06-2021 ਤੋਂ ਨਿਸ਼ਚਿਤ ਕੀਤਾ ਗਿਆ ਹੈ।
ਇਸ ਮੌਕੇ ਡਾ. ਅਮਿੰ੍ਰਤਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਬਰਨਾਲਾ, ਮੱਖਣ ਲਾਲ, ਗੁਰਮੀਤ ਸਿੰਘ,  ਸਰਪੰਚ ਕੁਲਵੀਰ ਸਿੰਘ ਧੂਰਕੋੋਟ, ਹਰਨਾਮ ਸਿੰਘ ਕਾਹਨੇਕੇ, ਵਾਤਾਵਰਣ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ, ਜੋੋਰਾ ਸਿੰਘ, ਮਹਿੰਦਰ ਸਿੰਘ ਮਿੰਦਾ ਸਾਬਕਾ ਸਰਪੰਚ ਕਾਹਨੇਕੇ ਤੇ ਹੋਰ ਪਤਵੰਤੇ ਹਾਜ਼ਰ ਸਨ।

Spread the love