ਅੰਮ੍ਰਿਤਸਰ 20 ਜੂਨ 2021
ਅੰਮ੍ਰਿਤਸਰ ਇਕ ਧਾਰਮਿਕ ਅਤੇ ਇਤਿਹਾਸਿਕ ਸ਼ਹਿਰ ਹੈ ਜਿਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਲੋਕ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਨਾ ਮੰਦਿਰ ਅਤੇ ਸ੍ਰੀ ਰਾਮਤੀਰਥ ਵਿਖੇ ਮੱਥਾ ਟੇਕਣ ਲਈ ਆਉਂਦੇ ਹਨ। ਅਸੀਂ ਬਹੁਤ ਹੀ ਖੁਸ਼ਕਿਸਮਤ ਹਾਂ ਕਿ ਸਾਨੂੰ ਇਸ ਪਵਿੱਤਰ ਸ਼ਹਿਰ ਦਾ ਸੇਵਾ ਕਰਨ ਦਾ ਮੌਕੇ ਮਿਲਿਆ ਹੈ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਅੱਜ ਸ੍ਰੀ ਦੁਰਗਿਆਨਾ ਮੰਦਿਰ ਵਿਖੇ ਨਵੇਂ ਬਣੇ ਲੰਗਰ ਹਾਲ ਦਾ ਉਦਘਾਟਨ ਕਰਨ ਸਮੇਂ ਕੀਤਾ। ਸ੍ਰੀ ਸੋਨੀ ਨੇ ਕਿਹਾ ਕਿ ਇਸ ਦੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ ਅਤੇ ਉਨਾਂ ਦੀ ਸੇਵਾ ਲਈ ਨਵੇਂ ਲੰਗਰ ਹਾਲ ਦਾ ਨਿਰਮਾਣ ਕੀਤਾ ਗਿਆ ਹੈ। ਜਿਥੇ 24 ਘੰਟੇ ਸੰਗਤਾਂ ਲਈ ਲੰਗਰ ਵਰਤੇਗਾ। ਸ੍ਰੀ ਸੋਨੀ ਨੇ ਦੁਰਗਿਆਨਾ ਕਮੇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨਾਂ ਦਾ ਇਹ ਉਪਰਾਲਾ ਬਹੁਤ ਹੀ ਸਰਾਹਨ ਯੋਗ ਹੈ। ਉਨਾਂ ਕਿਹਾ ਕਿ ਇਹ ਬਹੁਤ ਹੀ ਸੇਵਾ ਦਾ ਕੰਮ ਹੈ ਜੋ ਕਿ ਦੁਰਗਿਆਨਾ ਕਮੇਟੀ ਵਲੋਂ ਕੀਤਾ ਗਿਆ ਹੈ। ਉਨਾਂ ਸ੍ਰੀ ਦੁਰਗਿਆਨਾ ਕਮੇਟੀ ਦੇ ਮੈਂਬਰਾਂ ਨੂੰ ਦਿਲੋਂ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਮੂਹ ਸ਼ਹਿਰ ਉਨਾਂ ਦੇ ਇਸ ਕੰਮ ਲਈ ਰਿਣੀ ਰਹੇਗਾ। ਇਸ ਮੌਕੇ ਸ੍ਰੀ ਦੁਰਗਿਆਨਾ ਕਮੇਟੀ ਵਲੋਂ ਸ੍ਰੀ ਸੋਨੀ ਨੂੰ ਸਰੋਪਾ ਦੇ ਕੇ ਸਨਮਾਨਤ ਵੀ ਕੀਤਾ ਗਿਆ। ਸ੍ਰੀ ਸੋਨੀ ਵਲੋਂ ਲੰਗਰ ਹਾਲ ਦਾ ਮੁਆਇਨਾ ਵੀ ਕੀਤਾ ਗਿਆ।
ਇਸ ਮੌਕੇ ਵਿਧਾਇਕ ਸ੍ਰੀ ਸੁਨੀਲ ਦੱਤੀ, ਪ੍ਰਧਾਨ ਸ਼ੀ ਰਮੇਸ਼ ਸ਼ਰਮਾ, ਸ੍ਰੀ ਅਰੁਣ ਖੰਨਾ ਜਨਰਲ ਸੈਕਟਰੀ, ਇੰਜੀ: ਰਮੇਸ਼ ਸ਼ਰਮਾ ਫਾਇਨਾਂਸ ਸਕੱਤਰ, ਸ੍ਰੀ ਰਾਜਕੁਮਾਰ ਵਧਵਾ ਮੈਨੇਜਰ, ਸ੍ਰੀ ਜੁਗਲ ਮਹਾਜਨ, ਸ੍ਰੀ ਰਮਨ ਖੰਨਾ, ਸ੍ਰੀ ਪਿਆਰੇਲਾਲ ਸੇਠ, ਸ੍ਰੀ ਅਸ਼ਵਨੀ ਪੱਪੂ, ਸ੍ਰੀ ਵਿੱਕੀ ਦੱਤਾ, ਸ੍ਰੀ ਪ੍ਰਦੀਪ ਸ਼ਰਮਾ, ਸ੍ਰੀ ਪਰਮਜੀਤ ਸਿੰਘ ਚੋਪੜਾ, ਸ੍ਰੀ ਸੋਨੂੰ ਦੱਤੀ ਤੋਂ ਇਲਾਵਾ ਦੁਰਗਿਆਨਾ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਸ੍ਰੀ ਦੁਰਗਿਆਨਾ ਮੰਦਿਰ ਵਿਖੇ ਨਵੇਂ ਬਣੇ ਲੰਗਰ ਹਾਲ ਦਾ ਉਦਘਾਟਨ ਕਰਦੇ ਹੋਏ। ਨਾਲ ਹਨ ਵਿਧਾਇਕ ਸ੍ਰੀ ਸੁਨੀਲ ਦੱਤੀ