ਕੋਰੋਨਾ ਕਾਲ ਦੌਰਾਨ ਸਫਾਈ ਸੇਵਕ ਅਤੇ ਸਿਵਰਮੈੱਨਾਂ ਨੂੰ ਫਰੰਟਲਾਈਨ ਯੋਧੇ ਮੰਨਿਆ ਜਾਵੇ ਅਤੇ ਫਰੰਟਲਾਈ ਵਰਕਰਾਂ ਵਾਲੇ ਲਾਭ ਦਿੱਤੇ ਜਾਣ- ਸਫਾਈ ਕਰਮਚਾਰੀ ਕਮਿਸ਼ਨ

Sorry, this news is not available in your requested language. Please see here.

ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਨੇ ਮੁੱਖ ਮੰਤਰੀ ਪੰਜਾਬ ਦੇ ਓ.ਐੱਸ.ਡੀ ਨਾਲ ਕੀਤੀ ਮੁਲਾਕਾਤ
ਪੰਜਾਬ ਦੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਤੋਂ ਕਰਵਾਇਆ ਜਾਣੂ
ਮੁਹੱਲਾ ਸੁਧਾਰ ਕਮੇਟੀ ਦੇ ਸਫਾਈ ਕਰਮਚਾਰੀਆਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਕਰਨ ਦੀ ਰੱਖੀ ਮੰਗ
ਐਸ.ਏ.ਐਸ. ਨਗਰ 30 ਜੂਨ 32021
ਕੋਰੋਨਾ ਕਾਲ ਦੌਰਾਨ ਸਫਾਈ ਸੇਵਕ ਅਤੇ ਸਿਵਰਮੈੱਨਾਂ ਨੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਇਸ ਲਈ ਇਨ੍ਹਾਂ ਨੂੰ ਫਰੰਟਲਾਈਨ ਯੋਧੇ ਮੰਨਿਆ ਜਾਣਾ ਚਾਹੀਦਾ ਹੈ ਅਤੇ ਜੋ ਲਾਭ ਫਰੰਟਲਾਈ ਵਰਕਆਂ ਨੂੰ ਦਿੱਤੇ ਜਾਣੇ ਚਾਹੀਦੇ ਹਨ, ਉਹ ਲਾਭ ਇਨ੍ਹਾਂ ਕਾਮਿਆਂ ਨੂੰ ਦਿੱਤੇ ਜਾਣ। ਇਹ ਮੰਗ ਸ੍ਰੀ ਗੇਜਾ ਰਾਮ ਵਾਲਮੀਕਿ ਚੇਅਰਮੈਨ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰੀ ਨਿਵਾਸ ਤੇ ਉਨ੍ਹਾਂ ਦੇ ਓ.ਐੱਸ.ਡੀ ਸੰਦੀਪ ਬਰਾੜ ਨਾਲ ਮੁਲਾਕਾਤ ਦੌਰਾਨ ਰੱਖੀ।
ਚੇਅਰਮੈਨ ਨੇ ਪੰਜਾਬ ਦੇ ਸਫਾਈ ਕਰਮਚਾਰੀਆਂ/ ਸੀਵਰਮੈਨਾਂ ਦੇ ਹਾਲਾਤਾਂ ਅਤੇ ਮੰਗਾਂ ਤੋਂ ਜਾਣੂ ਕਰਵਾਉਂਦੀਆਂ ਕਿਹਾ ਕਿ ਜੋ ਠੇਕੇਦਾਰ ਪ੍ਰਣਾਲੀ ਨੂੰ ਜੜੋ ਖਤਮ ਕਰਨ ਵਾਸਤੇ 18.03.2017 ਨੂੰ ਪੰਜਾਬ ਮੰਤਰੀ ਮੰਡਲ ਦੇ ਫੈਸਲਾ ਕੀਤਾ ਜੋ ਕਿ ਬਰਾਬਰ ਤਨਖਾਹ ਬਰਾਬਰ ਕੰਮ ਕਰਨ ਦੇ ਆਧਾਰ ਨਾਲ ਸਫਾਈ ਸਿਵਨਮੈੱਨਾਂ ਨੂੰ ਦਿੱਤੀ ਜਾਣ ਵਾਲੀ ਤਨਖਾਹ ਦੇ ਸਬੰਧ ਵਿੱਚ ਹੈ, ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਮੁਹੱਲਾ ਸੁਧਾਰ ਕਮੇਟੀਆਂ ਵਿੱਚ ਜੋ ਸਫਾਈ ਕਰਮਚਾਰੀ ਡੀ.ਸੀ ਰੇਟ ਤੇ ਨਿਯੁਕਤ ਕੀਤੇ ਗਏ ਹਨ, ਉਨਾ ਨੂੰ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਜਾਵੇ। ਡਿਊਟੀ ਦੌਰਾਨ ਜੇਕਰ ਕਿਸੇ ਸਫਾਈ ਕਰਮਚਾਰੀ ਦੀ ਮੌਤ ਹੁੰਦਾ ਹੈ ਤਾਂ ਉਸਦੇ ਪਰਿਵਾਰ ਦੇ ਮੈਂਬਰ ਨੂੰ ਬਿਨਾਂ ਕਿਸੇ ਸ਼ਰਤ ਤੇ ਤਰਸ ਤੇ ਆਧਾਰ ਤੇ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ।
ਸਫਾਈ ਸੇਵਕ ਦਰਜਾ ਚਾਰ ਕਰਮਚਾਰੀ ਨੂੰ 200 ਯੂਨਿਟ ਬਿਜਲੀ ਮਾਫ ਕੀਤੀ ਜਾਵੇ ਅਤੇ ਗੈਸ ਅਲਾਉਂਸ 1500 ਰੁਪਏ, ਡਸਟ ਅਲਾਉਂਸ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ।
ਸਿਵਰੇਜ ਮੈਨ ਅਤੇ ਸਫਾਈ ਸੇਵਕਾਂ ਨੂੰ ਤਨਖਾਹ ਪੰਜਾਬ ਸਰਕਾਰ ਦੇ ਖਜਾਨੇ ਵਿੱਚੋਂ ਦਿੱਤੀ ਜਾਵੇ ਅਤੇ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਵਾਸਤੇ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ 23.06.2021 ਨੂੰ ਜਾਰੀ ਨੋਟਿਸ ਵਿੱਚ ਜੋ ਸ਼ਰਤ ਉਮਰ ਸੀਮਾ ਦੀ ਹੱਦ ਨੂੰ ਲੈ ਕੇ ਦਰਸਾਈ ਗਈ ਹੈ, ਉਸ ਉਮਰ ਸੀਮਾ ਨੂੰ ਰੱਦ ਕੀਤਾ ਜਾਵੇ, ਕਿਉਂਕਿ ਬਹੁਤ ਸਾਰੇ ਸਫਾਈ ਸੇਵਕਾਂ ਦੀ ਕੱਚੇ ਤੌਰ ਤੇ ਸੇਵਾ ਨਿਭਾਉਂਦੇ ਹੀ ਉਮਰ ਸੀਮਾ ਤੋਂ ਜਿਆਦਾ ਹੋ ਗਈ ਹੈ, ਇਸ ਲਈ ਇਸ ਉਮਰ ਸੀਮਾ ਨੂੰ ਰੱਦ ਕੀਤਾ ਜਾਵੇ ਜਾਂ ਜਿਨ੍ਹਾਂ ਕਰਮਚਾਰੀਆਂ ਦੀ ਉਮਰ ਸੀਮਾ ਤੋਂ ਜਿਆਦਾ ਹੋ ਗਈ ਹੈ, ਉਨ੍ਹਾਂ ਕਰਮਚਾਰੀਆਂ ਦੇ ਪਰਿਵਾਰ ਦੇ ਮੈਂਬਰ ਨੂੰ ਉਸ ਕਰਮਚਾਰੀ ਦੀ ਜਗ੍ਹਾਂ ਨੌਕਰੀ ਦਿੱਤੀ ਜਾਵੇ।
ਓ ਐਸ ਡੀ ਸੰਦੀਪ ਬਰਾੜ ਵੱਲੋਂ ਕਮਿਸ਼ਨ ਦੇ ਚੇਅਰਮੈਨ ਵਲੋਂ ਰੱਖੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਗਿਆ। ਸ਼੍ਰੀ ਬਰਾਡ਼ ਨੇ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਇਸ ਬਾਰੇ ਮੁੱਖ ਮੰਤਰੀ ਪੰਜਾਬ ਨਾਲ ਕਮਿਸ਼ਨ ਦੇ ਨੁਮਾਇੰਦਿਆਂ ਦੀ ਜਲਦ ਹੀ ਮੁਲਾਕਾਤ ਕਰਵਾਈ ਜਾਵੇਗੀ।
ਇਸ ਮੌਕੇ ਸਫਾਈ ਕਰਮਚਾਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਰਾਮ ਸਿੰਘ ਸਰਦੁਲਗੜ੍ਹ, ਸੰਜੇ ਸੋਨੀ, ਰਾਹੁਲ ਆਦਿਆ ਐਡਵੋਕੇਟ, ਰੋਹਿਤ ਵਾਲੀਆ ਵੀ ਹਾਜਰ ਸਨ।

Spread the love