ਕੋਵਿਡ-19 ਤੇ ਬਲੈਕ ਫੰਗਸ ਦੀਆਂ ਦਵਾਈਆਂ ਤੇ ਟੀਕਿਆਂ ਦੀ ਵੰਡ ਅਤੇ ਕੀਮਤ ਸਬੰਧੀ ਹਦਾਇਤਾਂ ਜਾਰੀ

DC Patiala Amit Kumar

Sorry, this news is not available in your requested language. Please see here.

ਪਟਿਆਲਾ, 10 ਜੂਨ 2021
ਕੋਵਿਡ-19 ਤੇ ਬਲੈਕ ਫੰਗਸ ਦੇ ਮਰੀਜ਼ਾਂ ਦੇ ਇਲਾਜ ਸਮੇਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਟੀਕੇ ਦੀ ਵੰਡ ਅਤੇ ਕੀਮਤ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਰਕਾਰ ਵੱਲੋਂ ਵੱਖ-ਵੱਖ ਸਿਹਤ ਸੰਭਾਲ ਕੇਂਦਰਾਂ, ਜਿਨ੍ਹਾਂ ‘ਚ ਸਰਕਾਰੀ ਤੇ ਪ੍ਰਾਈਵੇਟ ਕੋਵਿਡ ਕੇਅਰ ਸੈਂਟਰਾਂ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਦੇ ਅੰਦਰ ਕੈਮਿਸਟਾਂ ਦੀਆਂ ਦੁਕਾਨਾਂ ‘ਚ ਲਿਪੋਸੋਮਲ ਐਮਫੋਟੇਰੀਸਿਨ-ਬੀ 50 ਐਮ.ਜੀ, ਪੋਸਾਕੋਨਾਜ਼ੋਲ ਟੈਬਲਟ 100 ਐਮ.ਜੀ ਅਤੇ ਇਟਰਾਕੋਨਾਜ਼ੋਲ ਕੈਪਸੂਲ 200 ਐਮ.ਜੀ. ਦੀ ਸਪਲਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸਕੱਤਰ ਸਿਹਤ-ਕਮ-ਕਮਿਸ਼ਨਰ, ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਸ੍ਰੀ ਕੁਮਾਰ ਰਾਹੁਲ ਵੱਲੋਂ ਜਾਰੀ ਹੁਕਮਾਂ ਦੇ ਹਵਾਲੇ ਨਾਲ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਸਿਵਲ ਸਰਜਨ ਪਟਿਆਲਾ ਨੂੰ ਇਨ੍ਹਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਲਿਪੋਸੋਮਲ ਐਮਫੋਟੇਰੀਸਿਨ ਬੀ ਟੀਕਾ, ਪੋਸਾਕੋਨਾਜ਼ੋਲ ਟੈਬਲਟ 100 ਐਮ.ਜੀ ਅਤੇ ਇਟਰਾਕੋਨਾਜ਼ੋਲ ਕੈਪਸੂਲ 200 ਐਮ.ਜੀ. ਦੀ ਸਪਲਾਈ, ਜਿਸ ਕੀਮਤ ‘ਤੇ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਮੁਹੱਈਆ ਕਰਵਾਈ ਜਾਵੇਗੀ, ਪ੍ਰਾਈਵੇਟ ਕੋਵਿਡ ਕੇਅਰ ਸੈਂਟਰਾਂ/ਇਨ੍ਹਾਂ ਕੇਂਦਰਾਂ ‘ਚ ਸਥਿਤ ਦਵਾਈਆਂ ਦੀਆਂ ਦੁਕਾਨਾਂ ਵਿਖੇ ਵੀ ਉਹੋ ਕੀਮਤ ਹੋਵੇਗੀ। ਇਸ ਤਰ੍ਹਾਂ ਐਬੀਸਮ 50 ਇੰਜ, ਮੇਲਾਨ ਕੰਪਨੀ ਵੱਲੋਂ ਨਿਰਮਿਤ ਇਸ ਲਿਪੋਸੋਮਲ ਐਮਫੋਟੇਰੀਸਿਨ ਬੀ, 50 ਐਮ.ਜੀ. ਦੇ ਟੀਕੇ ਦੀ ਕੀਮਤ 5950 ਰੁਪਏ, ਪੋਸਾਵਨ, ਐਮ.ਐਸ.ਐਨ ਕੰਪਨੀ ਵੱਲੋਂ ਨਿਰਮਿਤ ਪੋਸਾਕੋਨਾਜ਼ੋਲ ਟੈਬਲਟ 100 ਐਮ.ਜੀ 437.50 (ਪ੍ਰਤੀ ਟੈਬਲਟ) ਅਤੇ ਇੰਟਰਾਜ਼ੋਲ, ਲੁਪਿਨ ਕੰਪਨੀ ਵੱਲੋਂ ਨਿਰਮਿਤ ਇਟਰਾਕੋਨਾਜ਼ੋਲ ਕੈਪਸੂਨ 200 ਐਮ.ਜੀ. 141 ਰੁਪਏ (10 ਕੈਪਸੂਲ) ਹੋਵੇਗੀ ਅਤੇ 12 ਫੀਸਦੀ ਜੀ.ਐਸ.ਟੀ. ਵੱਖਰਾ ਤੈਅ ਕੀਤਾ ਗਿਆ ਹੈ।
ਇਨ੍ਹਾਂ ਹੁਕਮਾਂ ‘ਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਾਈਵੇਟ ਕੋਵਿਡ ਕੇਅਰ ਸੈਂਟਰਾਂ/ਇੱਥੇ ਸਥਿਤ ਦਵਾਈਆਂ ਦੀਆਂ ਦੁਕਾਨਾਂ ‘ਚ ਸਪਲਾਈ ਹੋਣ ਵਾਲੇ ਟੀਕੇ ਦੀ ਨਿਰਧਾਰਤ ਕੀਮਤ ਦੀ ਅਦਾਇਗੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਖੋਲ੍ਹੇ ਗਏ ਵੱਖਰੇ ਬੈਂਕ ਖਾਤੇ ਐਚ.ਡੀ.ਐਫ.ਸੀ. ਬ੍ਰਾਂਚ ਸੈਕਟਰ 17, ਚੰਡੀਗੜ੍ਹ ਦੇ ਖਾਤਾ ਨੰਬਰ 50100077800624, ਆਈ.ਐਫ.ਐਸ.ਸੀ. ਕੋਡ ਐਚ.ਡੀ.ਐਫ.ਸੀ.0000213 ‘ਚ ਪਾਈ ਜਾਵੇਗੀ।

Spread the love