ਗੁਰਦਾਸਪੁਰ, 14 ਜੁਲਾਈ 2021 ਪਰਸ਼ੋਤਮ ਸਿੰਘ ਜ਼ਿਲ੍ਹਾ ਰੋਜ਼ਗਾਰ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ‘ ਘਰ-ਘਰ ਰੋਜ਼ਾਗਰ’ ਤਹਿਤ 15 ਜੁਲਾਈ ਨੂੰ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ, ਕਮਰਾਂ ਨੰਬਰ 217-18 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਪਲੇਸਮੈਂਟ ਲਗਾਇਆ ਜਾ ਰਿਹਾ ਹੈ। ਪਲੇਸਮੈਂਟ ਕੈਂਪ ਵਿਚ ਕੰਪਨੀ ਪੁਖਰਾਜ ਹਰਬਲ ਨੂੰ ਸੇਲਜ਼ ਐਗਜੈਕਟਿਵ ਅਤੇ ਅਸਿਸਟੈਂਟ ਮੈਨਜੇਰ ਚਾਹੀਦੇ ਹਨ। ਇਸਦੀ ਯੋਗਤਾ 10ਵੀਂ ਤੋਂ ਬੀ.ਏ ਪਾਸ ਹੈ। ਇੰਟਰਵਿਊ ਉਪਰੰਤ ਚੁਣੇ ਗਏ ਪ੍ਰਾਰਥੀਆਂ ਨੂੰ ਮੌਕੇ ਤੇ ਹੀ ਆਫਰ ਲੈਟਰ ਵੰਡੇ ਜਾਣਗੇ। ਚਾਹਵਾਨ ਪ੍ਰਾਰਥੀ ਕੱਲ੍ਹ 15 ਜੁਲਾਈ ਨੂੰ ਸਵੇਰੇ 10 ਵਜੇ ਜਿਲਾ ਰੋਜ਼ਗਾਰ ਤੇ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ, ਕਮਰਾ ਨੰਬਰ 217-18 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਪਹੁੰਚਣ।
ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰਾਂ 16 ਜੁਲਾਈ ਨੂੰ ਵੀ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ, ਕਮਰਾ ਨੰਬਰ 217-18 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਪਲੇਸਮੈਂਟ ਲੱਗੇਗਾ। ਕੰਪਨੀ 179L5 ਨੂੰ ਸੇਲਜ਼ ਐਗਜੈਕਟਿਵ ਅਤੇ ਅਸਿਸਟੈਂਟ ਮੈਨਜੇਰ ਚਾਹੀਦੇ ਹਨ। ਇਸ ਦੀ ਯੋਗਤਾ ਵੀ 10 ਤੋਂ ਬੀ.ਏ ਪਾਸ ਹੈ। ਇੰਟਰਵਿਊ ਉਪਰੰਤ ਚੁਣੇ ਗਏ ਪ੍ਰਾਰਥੀਆਂ ਨੂੰ ਮੌਕੇ ਤੇ ਹੀ ਆਫਰ ਲੈਟਰ ਵੰਡੇ ਜਾਣਗੇ।