“ਖੇਡਾਂ ਵਤਨ ਪੰਜਾਬ ਦੀਆਂ” ਖੇਡ ਸੱਭਿਆਚਾਰ ਸੁਰਜੀਤ ਕਰਨ ਦਾ ਉਪਰਾਲਾ
ਹਰਜੋਤ ਕੌਰ ਪੀ. ਸੀ. ਐਸ. ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ ਦੇ ਮੁਕਾਬਲਿਆਂ ਦੀ ਕਾਰਵਾਈ ਸ਼ੁਰੂਆਤ
ਖਿਡਾਰੀਆਂ ਦੀ ਕੀਤੀ ਹੌਸਲਾ ਅਫਜ਼ਾਈ
ਰੂਪਨਗਰ, 13 ਸਤੰਬਰ
ਪੰਜਾਬ ਸਰਕਾਰ ਵਲੋਂ ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਦਿਨ ਰਾਤ ਇਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ, ਜਿਸ ਦੀ ਲੜੀ ਤਹਿਤ ਪੰਜਾਬ ਖੇਡ ਮੇਲਾ 2022 ” ਖੇਡਾਂ ਵਤਨ ਪੰਜਾਬ ਦੀਆਂ”
ਕਰਵਾਇਆ ਜਾ ਰਿਹਾ ਹੈ। ਪੰਜਾਬ ਦੇ ਖੇਡ ਸੱਭਿਆਚਾਰ ਨੂੰ ਸੁਰਜੀਤ ਕਰਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਜੋਤ ਕੌਰ, ਪੀ ਸੀ ਐਸ, ਨੇ ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਜੇ ਦਿਨ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤੀ।
ਇਸ ਮੌਕੇ ਉਹਨਾਂ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਤੇ ਕਿਹਾ ਕਿ ਪੰਜਾਬ ਖੇਡਾਂ ਵਿਚ ਪਹਿਲੇ ਨੰਬਰ ਉੱਤੇ ਸੀ ਤੇ ਮੁੜ ਇਸ ਨੂੰ ਪਹਿਲੇ ਨੰਬਰ ਉੱਤੇ ਲੈਕੇ ਆਉਣਾ ਹੈ। ਖੇਡਾਂ ਨਾਲ ਪੰਜਾਬ ਨੂੰ ਲੱਗੀਆਂ ਵੱਖੋ ਵੱਖ ਅਲਾਮਤਾਂ ਵੀ ਖਤਮ ਹੋਣਗੀਆਂ। ਉਹਨਾਂ ਕਿਹਾ ਕਿ ਪਹਿਲਾਂ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਤੇ ਹੁਣ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ।
ਅੱਜ ਕਰਵਾਏ ਖੇਡ ਮੁਕਾਬਲਿਆਂ ਤਹਿਤ ਫੁਟਬਾਲ ਖੇਡ ਵਿੱਚ ਲੜਕੀਆਂ ਦੇ ਅੰਡਰ -14 ਵਰਗ ਵਿੱਚ ਪਹਿਲਾ ਸਥਾਨ ਰੋਪੜ (ਏ) ਨੇ ਰੋਪੜ (ਬੀ) ਨੂੰ 2-0 ਨਾਲ ਹਰਾ ਕੇ ਹਾਸਿਲ ਕੀਤਾ। ਇਸੇ ਤਰ੍ਹਾਂ ਤੀਜੇ ਅਤੇ ਚੋਥੇ ਸਥਾਨ ਲਈ ਮੋਰਿੰਡਾ ਨੇ ਅਨੰਦਪੁਰ ਸਾਹਿਬ ਦੀ ਟੀਮ ਨੂੰ 1-0 ਨਾਲ ਹਰਾ ਕੇ ਕ੍ਰਮਵਾਰ ਸਥਾਨ ਹਾਸਿਲ ਕੀਤੇ।
ਇਸੇ ਤਰ੍ਹਾਂ ਖੇਡ ਫੁਟਬਾਲ ਦੇ ਹੀ ਲੜਕਿਆਂ ਦੇ ਅੰਡਰ -14 ਵਰਗ ਵਿੱਚ ਪਹਿਲੇ ਸੈਮੀਫਾਈਨਲ ਮੈਚ ਵਿੱਚ ਰੋਪੜ (ਬੀ) ਟੀਮ ਨੇ ਨੂਰਪੁਰ ਬੇਦੀ (ਏ) ਦੀ ਟੀਮ ਨੂੰ 2-1 ਨਾਲ ਹਰਾਇਆ ਅਤੇ ਦੂਜੇ ਸੈਮੀਫਾਈਨਲ ਮੈਚ ਵਿੱਚ ਅਨੰਦਪੁਰ ਸਾਹਿਬ (ਏ) ਟੀਮ ਨੇ ਰੋਪੜ (ਏ) ਟੀਮ ਨੂੰ 2-0 ਨਾਲ ਹਰਾਇਆ।
ਐਥਲੈਟਿਕਸ ਤਹਿਤ ਅੰਡਰ -14 ਵਰਗ ਵਿੱਚ ਲੰਬੀ ਛਾਲ ਦੇ ਮੁਕਾਬਲਿਆਂ ਵਿੱਚ ਸ੍ਰੀ ਚਮਕੌਰ ਸਾਹਿਬ ਦੇ ਯੁਵਰਾਜ ਸਿੰਘ ਨੇ ਪਹਿਲਾ ਸਥਾਨ, ਸ੍ਰੀ ਅਨੰਦਪੁਰ ਸਾਹਿਬ ਦੇ ਸੋਨੂੰ ਨੇ ਦੂਜਾ ਅਤੇ ਮੋਰਿੰਡਾ ਦੇ ਅਜੀਤ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ।
ਡਿਸਕਸ ਥਰੋਅ ਦੇ ਮੁਕਾਬਲਿਆਂ ਵਿੱਚ ਗੁਰਜਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ ਨੇ ਪਹਿਲਾ ਸਥਾਨ, ਸ਼ਿਵਾਲਿਆ ਸੈਣੀ ਨੂਰਪੁਰ ਬੇਦੀ ਨੇ ਦੂਜਾ ਸਥਾਨ ਅਤੇ ਮਿਆਂਕ, ਸ੍ਰੀ ਅਨੰਦਪੁਰ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਵਾਲੀਬਾਲ ਖੇਡ ਵਿਚ ਲੜਕਿਆਂ ਦੇ ਅੰਡਰ -14 ਵਰਗ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਰੋਪੜ (ਏ) ਨੇ, ਦੂਜਾ ਸਥਾਨ ਗਾਰਡਨ ਵੈਲੀ ਸਕੂਲ ਮੋਰਿੰਡਾ ਨੇ, ਤੀਜਾ ਸਥਾਨ ਹੋਲੀ ਫੈਮਿਲੀ ਸਕੂਲ ਰੂਪਨਗਰ ਨੇ ਅਤੇ ਚੌਥਾ ਸਥਾਨ ਕੋੋਚਿੰਗ ਸੈਂਟਰ(1) ਨੇ ਹਾਸਲ ਕੀਤਾ।
ਇਸੇ ਖੇਡ ਵਿੱਚ ਲੜਕੀਆਂ ਦੇ ਅੰਡਰ -14 ਵਰਗ ਵਿੱਚ ਪਹਿਲਾ ਸਥਾਨ ਹੋਲੀ ਫੈਮਿਲੀ ਸਕੂਲ (ਬੀ) ਟੀਮ ਨੇ, ਦੂਜਾ ਸਥਾਨ ਸ਼ਿਵਾਲਿਕ ਪਬਲਿਕ ਸਕੂਲ (ਏ) ਟੀਮ ਨੇ, ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਰੋਪੜ (ਏ) ਨੇ ਅਤੇ ਚੋਥਾ ਸਥਾਨ ਸ਼ਿਵਾਲਿਕ ਸਕੂਲ ਦੀ ਟੀਮ ਨੇ ਹਾਸਿਲ ਕੀਤਾ।
ਬਾਸਟਬਾਲ ਖੇਡ ਦੇ ਮੁਕਾਬਲਿਆਂ ਵਿੱਚ ਲੜਕਿਆਂ ਵਿੱਚ ਨੂਰਪੁਰ ਬੇਦੀ (ਏ) ਦੀ ਟੀਮ ਨੇ ਪਹਿਲਾ, ਸ਼੍ਰੀ ਅਨੰਦਪੁਰ ਸਾਹਿਬ ਦੀ ਟੀਮ ਨੇ ਦੂਜਾ, ਰੋਪੜ (ਏ) ਦੀ ਟੀਮ ਨੇ ਤੀਜਾ ਅਤੇ ਸ਼੍ਰੀ ਚਮਕੌਰ ਸਾਹਿਬ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ।
ਇਸੇ ਖੇਡ ਵਿੱਚ ਲੜਕੀਆਂ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸ਼੍ਰੀ ਚਮਕੌਰ ਸਾਹਿਬ ਦੀ ਟੀਮ ਨੇ, ਦੂਜਾ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਦੀ ਟੀਮ ਨੇ, ਤੀਜਾ ਸਥਾਨ ਰੋਪੜ (ਬੀ) ਟੀਮ ਅਤੇ ਚੌਥਾ ਸਥਾਨ ਰੋਪੜ (ਏ) ਦੀ ਟੀਮ ਨੇ ਪ੍ਰਾਪਤ ਕੀਤਾ।
ਖੋ-ਖੋ ਖੇਡ ਵਿੱਚ ਲੜਕਿਆਂ ਦੇ ਖੇਡ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਮੋਰਿੰਡਾ (ਏ) ਦੀ ਟੀਮ ਨੇ, ਦੂਜਾ ਸਥਾਨ ਸ਼੍ਰੀ ਅਨੰਦਪੁਰ ਸਾਹਿਬ (ਏ) ਟੀਮ ਨੇ ਅਤੇ ਤੀਸਰਾ ਸਥਾਨ ਨੂਰਪੁਰ ਬੇਦੀ (ਬੀ) ਟੀਮ ਨੇ ਹਾਸਿਲ ਕੀਤਾ।
ਇਸੇ ਖੇਡ ਤਹਿਤ ਲੜਕੀਆਂ ਦੇ ਖੇਡ ਮੁਕਾਬਲਿਆਂ ਵਿਚ ਪਹਿਲਾ ਸਥਾਨ ਸ਼੍ਰੀ ਅਨੰਦਪੁਰ ਸਾਹਿਬ (ਏ) ਨੇ, ਦੂਜਾ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਦੀ ਟੀਮ ਨੇ ਅਤੇ ਤੀਜਾ ਸਥਾਨ ਨੂਰਪੁਰ ਬੇਦੀ (ਬੀ) ਟੀਮ ਨੇ ਹਾਸਿਲ ਕੀਤਾ।
ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਸ਼੍ਰੀ ਰੁਪੇਸ਼ ਕੁਮਾਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।