ਗੁਰਦਾਸਪੁਰ ਪੁਲਿਸ ਵੱਲੋ ਪਿੰਡ ਫੱਜੂਪੁਰ ( ਧਾਰੀਵਾਲ ) ਵਿੱਚ ਹੋਏ ਦੋਹਰੇ ਕਤਲ ਕਾਂਡ ਦੀ ਗੁੱਥੀ ਸੁਲਝਾਈ –ਦੋਸੀ ਗ੍ਰਿਫਤਾਰ

Sorry, this news is not available in your requested language. Please see here.

ਗੁਰਦਾਸਪੁਰ 1 ਜੁਲਾਈ 2021 ਅੱਜ ਨਾਨਕ ਸਿੰਘ ਸੀਨੀਅਰ ਕਪਤਾਨ ਪੁਲੀਸ ਗੁਰਦਾਸਪੁਰ ਨੇ ਪ੍ਰੈਸ ਕਾਨਫਰੰਸ ਰਾਹੀ ਦੱਸਿਆ ਕਿ ਮਿਤੀ 25-6-2021 ਨੂੰ ਥਾਣਾ ਧਾਰੀਵਾਲ ਦੇ ਨਜਦੀਕ ਪੈਦੇ ਪਿੰਡ ਫੱਜੂਪੁਰ ਦੇ ਸ਼ਮਸਾਨਘਾਟ ਦੇ ਸਾਹਮਣੇ ਝੋਨੇ ਦੇ ਖੇਤ ਵਿੱਚੋ 2 ਵਿਅਕਤੀਆਂ ਸਾਮ ਲਾਲ ਪੁੱਤਰ ਲਛਮਨ ਦਾਸ ਅਤੇ ਸਟੀਫਨ ਮਸੀਹ ਪੁੱਤਰ ਚਮਨ ਮਸੀਹ ਦੀਆ ਲਾਸਾਂ ਮਿਲੀਆਂ ਸਨ । ਜਿੰਨਾਂ ਦਾ ਅਣ-ਪਛਾਤੇ ਵਿਅਕਤੀਆਂ ਨੇ ਸਿਰ ਤੇ ਮੂੰਹ ਤੇ ਸੱਟਾਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ । ਜਿਸ ਦੇ ਸਬੰਧ ਵਿੱਚ ਮੁਦੱਈ ਤਰਲੋਕ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਲੇਹਲ ਦੇ ਬਿਆਨ ਤੇ ਮੁਕੱਦਮਾਂ ਨੰਬਰ 73 ਮਿਤੀ 25 -6 2021 ਜੁਰਮ 302 ,34 ਭ.ਦ ਥਾਣਾ ਧਾਰੀਵਾਲ ਦਰਜ ਰਜਿਸਟਰ ਕੀਤਾ ਗਿਆ ਸੀ । ਇਸ ਮੁਕੱਦਮੇ ਦੇ ਦੋਸ਼ੀ ਦਾ ਤੁਰੰਤ ਸੁਰਾਗ ਲਗਾਉਣ ਅਤੇ ਗ੍ਰਿਫਤਾਰ ਕਰਨ ਲਈ ਸ੍ਰੀ ਹਰਵਿੰਦਰ ਸਿੰਘ ਸੰਧੂ ਪੀ. ਪੀ. ਐਸ. ਕਪਤਾਨ ਪੁਲਿਸ ਇੰਨਵੈਸ਼ਟੀਗੇਸ਼ਨ ਗੁਰਦਾਸਪੁਰ ਦੀ ਨਿਗਰਾਨੀ ਹੇਠਾਂ ਵਿਸੇਸ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਸ੍ਰੀ ਕੁਲਵਿੰਦਰ ਸਿੰਘ ਪੀ.ਪੀ. ਐਸ ਉਪ ਕਪਤਾਨ ਪੁਲਿਸ , ਦਿਹਾਤੀ ਗੁਰਦਾਸਪੁਰ , ਸ੍ਰੀ ਰਜੇਸ਼ ਕੱਕੜ , ਪੀ.ਪੀ. ਐਸ ਉਪ ਕਪਤਾਨ ਪੁਲਿਸ , ਇੰਨਵੈਸ਼ਟੀਗੇਸ਼ਨ ਗੁਰਦਾਸਪੁਰ , ਇੰਚਾਰਜ ਸੀ. ਆਈ. ਏ. ਵਿਸ਼ਵ ਨਾਥ , ਸਬ ਇੰਸਪੈਕਟਰ ਅਮਨਦੀਪ ਸਿੰਘ ਮੁੱਖ ਅਫਸਰ ਥਾਣਾ ਧਾਰੀਵਾਲ ਅਤੇ ਇੰਚਾਰਜ ਟੈਕਨੀਕਲ ਸੈਲ ਗੁਰਦਾਸਪੁਰ ਨੂੰ ਸਾਮਲ ਕੀਤਾ ਗਿਆ । ਜੋ ਟੀਮ ਨੇ ਆਪਸੀ ਤਾਲਮੇਲ ਨਾਲ ਮੌਕੇ ਤੋ ਮਿਲੇ ਸਬੂਤਾਂ ਦੌਰਾਨ ਤਫਤੀਸ਼ ਸਾਹਮਣੇ ਆਏ ਤੱਥਾ ਤੇ ਟੈਕਨੀਕਲ ਤਰੀਕੇ ਨਾਲ ਅਤੇ ਮਨੁੱਖੀ ਸੋਰਸਾਂ ਰਾਹੀ ਉਕਤ ਮੁਕੱਦਮੇ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਸੁਰਾਗ ਲਗਾ ਕੇ ਮੁਕੱਦਮੇ ਦੇ ਦੋਸ਼ੀ ਅਮਨਦੀਪ ਉਰਫ ਰਮਨ ਪੁੱਤਰ ਜੰਗ ਬਹਾਦਰ ਵਾਸੀ ਫੱਜੂਪੁਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਵਾਰਦਾਤ ਦੌਰਾਨ ਮ੍ਰਿਤਕ ਸ਼ਾਮ ਲਾਲ ਦਾ ਖੋਹਿਆ ਗਿਆ ਮੋਬਾਇਲ ਫੋਨ ਬਰਾਮਦ ਕੀਤਾ ਹੈ , ਜੋ ਗ੍ਰਿਫਤਾਰ ਦੋਸ਼ੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ । ਹੁਣ ਤਕ ਕੀਤੀ ਗਈ ਪੁੱਛ ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਅਮਨਦੀਪ ਉਰਫ ਰਮਨ ਨੇ ਵਕੂਏ ਵਾਲੇ ਦਿਨ ਸਰਾਬ ਪੀਤੀ ਹੋਈ ਸੀ ਤੇ ਸਰਾਬ ਦੇ ਨਸ਼ੇ ਵਿੱਚ ਹੀ ਉਹ ਫੱਜੂਪੁਰ ਸ਼ਮਸ਼ਾਨਘਾਟ ਚਲਾ ਗਿਆ ਸੀ । ਜਿਥੇ ਦੋਵੇ ਮ੍ਰਿਤਕ ਸਾਮ ਲਾਲ ਅਤੇ ਸਟੀਫਨ ਮਸੀਹ ਪਹਿਲਾਂ ਤੋ ਮੌਜੂਦ ਸਨ । ਜਿੱਥੇ ਉਕਤ ਦੋਸ਼ੀ ਸਟੀਫਨ ਮਸੀਹ ਨਾਲ ਕਿਸੇ ਗੱਲ ਤੋ ਬਹਿਸ ਹੋ ਗਈ ਅਤੇ ਦੋਵੇ ਆਪਸ ਵਿੱਚ ਉਲਝ ਗਏ । ਜੋ ਮ੍ਰਿਤਕ ਸ਼ਾਮ ਲਾਲ ਨੇ ਦਖਲ ਅੰਦਾਜੀ ਕੀਤੀ ਤਾਂ ਦੋਸ਼ੀ ਨੇ ਸ਼ਮਸਾਨਘਾਟ ਵਿੱਚ ਪਿਆ ਹੋਇਆ ਗਮਲਾ ਚੁੱਕ ਕੇ ਸ਼ਾਮ ਲਾਲ ਦੇ ਸਿਰ ਵਿੱਚ ਮਾਰਿਆ ਜਿਸ ਨਾਲ ਉਸ ਦੀ ਮੌਤ ਹੋ ਗਈ । ਬਾਅਦ ਵਿੱਚ ਉਕਤ ਦੋਸ਼ੀ ਸਟੀਫਨ ਮਸੀਹ ਦੇ ਮੱਥੇ ਤੇ ਲਗਾਤਾਰ ਵਾਰ ਕਰਦਾ ਰਿਹਾ ਤੇ ਸਟੀਫਨ ਮਸੀਹ ਨੂੰ ਝੋਨੇ ਦੇ ਖੇਤ ਵਿੱਚ ਲੈ ਗਿਆ , ਜਿਥੇ ਉਸਦਾ ਮੂੰਹ ਜ਼ਮੀਨ ਚਿੱਕੜ ਵਿੱਚ ਦਬਾ ਦਿੱਤਾ ਜਿਸ ਨਾਲ ਸਟੀਫਨ ਮਸੀਹ ਦੀ ਮੌਤ ਹੋ ਗਈ । ਦੋਸ਼ੀ ਅਮਨਦੀਪ ਉਰਫ ਰਮਨ ਨੇ ਮ੍ਰਿਤਕ ਸ਼ਾਮ ਲਾਲ ਦੀ ਲਾਸ ਨੂੰ ਵੀ ਧੂਹ ਕੇ ਝੋਨੇ ਦੇ ਖੇਤ ਵਿੱਚ ਸੁੱਟ ਦਿੱਤਾ ਤਾਂ ਜੋ ਆਮ ਲੋਕਾਂ ਨੂੰ ਇਹ ਲੱਗੇ ਕਿ ਇਹ ਲੱਗੇ ਕੇ ਦੋਵੇ ਆਪਸ ਵਿੱਚ ਲੜ ਕੇ ਮਰ ਗਏ ਹਨ । ਬਾਅਦ ਵਿੱਚ ਮ੍ਰਿਤਕ ਸ਼ਾਮ ਲਾਲ ਦਾ ਮੋਬਾਇਲ ਫੋਨ ਅਤੇ ਪੈਸੇ ਕੱਢ ਕੇ ਨਾਲ ਲੈ ਗਿਆ , ਜੋ ਉਸ ਨੇ ਖਰਚ ਲਏ ਅਤੇ ਮੋਬਾਇਲ ਫੋਨ ਉਸ ਪਾਸੋ ਬਰਾਮਦ ਹੋ ਚੁੱਕਾ ਹੈ । ਉਕਤ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਵੱਖ ਵੱਖ ਧਰਾਂਵਾਂ ਹੇਠ 02 ਮੁਕੱਦਮੇ ਦਰਜ ਹਨ । ਮੁਕੱਦਮਾ ਨੰਬਰ 173 ਮਿਤੀ 20 -07-2020 ਜੁਰਮ 380, 457, 411 ਭ: ਦ: ਅਤੇ ਮੁਕੱਦਮਾ ਨੰਬਰ 33 ਮਿਤੀ 25-03-2021 ਜੁਰਮ 380, 457 ਭ:ਦ: ਥਾਣਾ ਧਾਰੀਵਾਲ ਵਿਖੇ ਦਰਜ ਹਨ । ਉਕਤ ਦੋਸ਼ੀ ਮਿਤੀ 19-05-2021 ਨੂੰ ਜਮਾਨਤ ਤੇ ਜੇਲ੍ਹ ਵਿੱਚ ਬਾਹਰ ਆਇਆ ਸੀ ।

 

Spread the love