ਸਾਰੇ ਦੇਸ਼ ਵਿਚੋਂ ਅੰਮ੍ਰਿਤਸਰ ਦੀ ਪੰਚਾਇਤ ਪੁਰਸਕਾਰ ਲਈ ਚੁਨਣਾ ਸਾਡੇ ਵਾਸਤੇ ਮਾਨ ਵਾਲੀ ਗੱਲ -ਮੂਧਲ
ਅੰਮ੍ਰਿਤਸਰ 24 ਅਪ੍ਰੈਲ 2021
ਅੱਜ ਰਾਸ਼ਟਰੀ ਪੰਚਾਇਤ ਦਿਵਸ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਵਰਚੂਐਲ ਸਮਾਗਮ ਰਾਹੀਂ ਦੀਨ ਦਿਆਲ ਉਪਾਧਿਐ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਵਧੀਆ ਕੰਮ ਕਰਨ ਵਾਲੀਆਂ ਪੰਚਾਇਤਾਂ ਅਤੇ ਆਪਣੇ ਪਿੰਡ ਨੂੰ ਚੰਗੇ ਕੰਮ, ਤੇ ਚੰਗੀਆਂ ਸਹੂਲਤਾਂ ਦੇਣ ਵਾਲੇ ਨੂੂੰ ਸਨਮਾਨਤ ਕੀਤਾ ਅਤੇ ਨਗਦ ਰਾਸ਼ੀ ਵੀ ਦਿੱਤੀ ਗਈ।
ਜ਼ਿਲੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਣਬੀਰ ਸਿੰਘ ਮੂਧਲ ਨੇ ਗੱਲਬਾਤ ਰਾਹੀਂ ਦੱਸਿਆ ਕਿ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਸਾਂਝੇ ਉਦਮਾਂ ਰਾਹੀਂ ਜਿੰਨੇ ਵੀ ਪੰਚਾਇਤੀ ਰਾਜ ਨਾਲ ਸਬੰਧਤ ਕੰਮ ਕਰਵਾਏ ਜਾਂਦੇ ਹੈ। ਇਸ ਤਹਿਤ ਅੰਮ੍ਰਿਤਸਰ ਜ਼ਿਲੇ ਦੀ ਗ੍ਰਾਮ ਪੰਚਾਇਤ ਨੂੰ ਭਾਰਤ ਸਰਕਾਰ ਵਲੋਂ ਅੱਜ ਪਹਿਲੇ ਨੰਬਰ ਤੇ ਚੁਣਿਆ ਗਿਆ ਹੈ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਆਨਲਾਈਨ 10 ਲੱਖ ਰੁਪਏ ਦੀ ਗ੍ਰਾਂਟ ਇਸ ਪੰਚਾਇਤ ਨੂੰ ਜਾਰੀ ਕਰ ਦਿੱਤੀ ਗਈ ਹੈ। ਸ੍ਰੀ ਮੂਧਲ ਨੇ ਦੱਸਿਆ ਕਿ ਮਹਿਤਾ ਪੰਚਾਇਤ ਵਲੋਂ ਪਿੰਡ ਵਾਸੀਆਂ ਲਈ ਬਹੁਤ ਚੰਗੇ ਉਪਰਾਲੇ ਕੀਤੇ ਗਏ। ਜਿਵੇਂ ਪਿੰਡ ਦੀਆਂ ਗੱਲੀਆਂ ਵਿਚ ਸੋਲਰ ਲਾਈਟਾਂ, ਵਧੀਆ ਨਾਲੀਆਂ ਅਤੇ ਸਫ਼ਾਈ ਦਾ ਵਧੀਆ ਪ੍ਰਬੰਧ ਆਦਿ ਸੁਚੱਜੇ ਢੰਗ ਨਾਲ ਕੀਤਾ ਗਿਆ। ਉਨਾਂ ਕਿਹਾ ਕਿ ਪਿਛਲੇ ਦਿਨੀ ਭਾਰਤ ਸਰਕਾਰ ਵਲੋਂ ਟੀਮ ਭੇਜ ਕੇ ਪਿੰਡ ਦਾ ਮੁਆਇਨਾ ਕੀਤਾ ਗਿਆ। ਉਨਾਂ ਕਿਹਾ ਕਿ ਸਾਡੇ ਵਾਸਤੇ ਬਹੁਤ ਹੀ ਮਾਨ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਜ਼ਿਲੇ ਵਿਚੋਂ ਇਹ ਪੰਚਾਇਤ ਪੁਰਸਕਾਰ ਲਈ ਚੁਣੀ ਗਈ।
ਮਹਿਤਾ ਦੇ ਸਰਪੰਚ ਸ: ਕਸ਼ਮੀਰ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦਾ ਹਰ ਨਾਗਰਿਕ ਪਿੰਡ ਦੇ ਕੰਮ ਨੂੰ ਆਪਣੀ ਡਿਊਟੀ ਸਮਝ ਕੇ ਕਰਦਾ ਹੈ, ਪਿੰਡ ਵਿਚ ਕੋਈ ਵੀ ਪਾਰਟੀਬਾਜੀ ਨਹੀਂ ਹੈ। ਜੋ ਵੀ ਸਰਕਾਰ ਵਲੋਂ ਗ੍ਰਾਂਟ ਆਉਂਦੀ ਹੈ ਨਾਲ ਵਧੀਆ ਅਤੇ ਗੁਣਵੱਤਾ ਪੂਰਵਕ ਕੰਮ ਪੰਚਾਇਤ ਵਲੋਂ ਨੇਪੜੇ ਚਾੜ੍ਹੇ ਜਾਂਦੇ ਹਨ।
ਇਸ ਮੌਕੇ ਤੇ ਪ੍ਰਗਟ ਸਿੰਘ ਬੀ.ਡੀ.ਓ. ਰਈਆ, ਗੁਰਦਸ਼ਨ ਲਾਲ ਖੁੰਡਰ ਡਿਪਟੀ ਸੀ ਈ ਓ ਅਤੇ ਹੋਰ ਪਤਵੰਤੇ ਹਾਜ਼ਰ ਸਨ।