ਗੰਨਾ ਪਿੜਾਈ ਸੀਜਨ ਸਾਲ 2020-21 ਦੀ 320.86 ਲੱਖ ਰੁਪਏ ਦੀ ਰਾਸ਼ੀ ਗੰਨਾ ਕਾਸ਼ਕਤਕਾਰਾਂ ਦੇ ਖਾਤੇ ਵਿਚ ਪਹੁੰਚੀ

Captain Amrinder Singh 22

Sorry, this news is not available in your requested language. Please see here.

ਫਾਜ਼ਿਲਕਾ 7 ਸਤੰਬਰ 2021
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨ ਭਰਾਵਾਂ ਦੀ ਭਲਾਈ ਲਈ ਯਤਨਸ਼ੀਲ ਹੈ ਜਿਸ ਦੇ ਮੱਦੇਨਜਰ ਸਰਕਾਰ ਵੱਲੋਂ ਫਾਜ਼ਿਲਕਾ ਜ਼ਿਲੇ ਦੇ ਗੰਨਾ ਕਾਸ਼ਕਤਕਾਰਾਂ ਦੀ ਗੰਨਾ ਪਿੜਾਈ ਸੀਜਨ ਸਾਲ 2020-21 ਦੀ 320.86 ਲੱਖ ਰੁਪਏ ਦੀ ਰਾਸ਼ੀ ਕਿਸਾਨਾਂ ਦੇ ਖਾਤੇ ਵਿਚ ਪਾ ਦਿੱਤੀ ਹੈ।ਹੁਣ ਗੰਨਾਂ ਕਾਸ਼ਤਕਾਰਾਂ ਦੀ ਫਸਲ ਦਾ ਕੋਈ ਬਕਾਇਆ ਨਹੀਂ ਹੈ। ਇਹ ਜਾਣਕਾਰੀ ਮਿਲ ਦੇ ਚੇਅਰਮੈਨ ਸ਼੍ਰੀ ਅਸ਼ਵਨੀ ਕੁਮਾਰ ਸਿਆਗ ਤੇ ਬੋਰਡ ਆਫ ਡਾਇਰੈਕਟਰਜ਼ ਦੇ ਨਾਲ-ਨਾਲ ਮਿਲ ਦੇ ਜਨਰਲ ਮੈਨੇਜਰ ਸ. ਕੰਵਲਜੀਤ ਸਿੰਘ ਨੇ ਦਿੱਤੀ।
ਮਿਲ ਦੇ ਜਨਰਲ ਮੈਨੇਜਰ ਸ. ਕੰਵਲਜੀਤ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ, ਸਹਿਕਾਰਤਾ ਮੰਤਰੀ ਸ੍ਰ ਸੁਖਜਿੰਦਰ ਸਿੰਘ ਰੰਧਾਵਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰੀ ਸੁਨੀਲ ਜਾਖੜ,  ਫਾਜ਼ਿਲਕਾ ਦੇ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਅਤੇ ਅਬੋਹਰ ਹਲਕਾ ਇੰਚਾਰਜ ਸ੍ਰੀ ਸੰਦੀਪ ਜਾਖੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਕੇ ਦੇ ਗੰਨਾ ਕਾਸ਼ਤਕਾਰਾਂ ਵਿਚ ਬਕਾਇਆ ਰਾਸ਼ੀ ਆਉਣ ’ਤੇ ਕਾਫੀ ਖੁਸ਼ੀ ਜਾਹਰ ਕੀਤੀ ਜਾ ਰਹੀ ਹੈ।
ਉਨਾਂ ਗੰਨਾ ਕਾਸ਼ਤਕਾਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਪੰਜਾਬ ਸਰਕਾਰ ਵੱਲੋਂ ਗੰਨੇ ਦਾ ਰੇਟ 310 ਰੁਪਏ ਤੋਂ ਵਧਾ ਕੇ ਇਸ ਸੀਜਨ 2021-22 ਲਈ 360 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ, ਜਿਸ ਕਰਕੇ ਗੰਨੇ ਦੀ ਫਸਲ ਕਾਫੀ ਲਾਹੇਵੰਦ ਹੋ ਜਾਂਦੀ ਹੈ।ਉਨਾਂ ਕਿਹਾ ਕਿ ਰੇਟ ਵੱਧਣ ਨਾਲ ਵੀ ਕਿਸਾਨਾਂ ਵਿਚ ਵੀ ਖੁਸ਼ੀ ਪਾਈ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਨੁੰ ਵੇਖਦਿਆਂ ਏਰੀਏ ਦੇ ਗੰਨਾ ਕਾਸ਼ਤਕਾਰਾਂ ਵੱਲੋਂ ਵੱਧ ਤੋਂ ਵੱਧ ਗੰਨੇ ਹੇਠ ਰਕਬਾ ਲਿਆਉਣਾ ਚਾਹੀਦਾ ਹੈ।ਉਨਾਂ ਕਿਹਾ ਕਿ ਮਿਲ ਵੱਲੋਂ ਗੰਨੇ ਦੀਆਂ ਨਵੀਆਂ ਤੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੇ ਬੀਜ ਗੰਨਾ ਕਾਸ਼ਕਾਰਾਂ ਨੂੰ ਵੰਡੇ ਜਾਣਗੇ ਤਾਂ ਜ਼ੋ ਵੱਧ ਝਾੜ ਵਾਲਾ ਤੇ ਉਚ ਕੁਆਲਿਟੀ ਵਾਲਾ ਗੰਨਾ ਪੈਦਾ ਹੋ ਸਕੇ।

Spread the love