ਗੰਨੇ ਦੀ ਫਸਲ ਨੂੰ ਚੂਹਿਆਂ ਅਤੇ ਡਿੱਗਣ ਤੋਂ ਬਚਾਉਣ ਲਈ ਬੰਨਾਈ ਦਾ ਕੰਮ ਅਗਸਤ ਦੇ ਅਖੀਰ ਤੱਕ ਮੁਕੰਮਲ ਕਰ ਦੀ ਜ਼ਰੂਰਤ: ਗੰਨਾ ਮਾਹਿਰ

Sorry, this news is not available in your requested language. Please see here.

ਗੰਨੇ ਦੀਆਂ ਵੱਖ ਵੱਖ ਕਿਸਮਾਂ ਦੀ ਕਾਰਗੁਜ਼ਾਰੀ ਅਤੇ ਕੀੜੇ ਮਕੌੜਿਆਂ ਦੇ ਨਿਰੀਖਣ ਲਈ ਗੰਨਾ ਮਾਹਿਰਾਂ ਵੱਲੋਂ ਵੱਖ-ਵੱਖ ਪਿੰਡਾਂ ਦਾ ਕੀਤਾ ਦੌਰਾ।
ਗੁਰਦਾਸਪੁਰ, 4 ਅਗਸਤ 2021 ਗੰਨਾ ਸ਼ਾਖਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਗੰਨਾ ਕਮਿਸ਼ਨਰ ਪੰਜਾਬ ਡਾ.ਗੁਰਵਿੰਦਰ ਸਿੰਘ ਖਾਲਸਾ ਦੇ ਦਿਸ਼ਾ ਨਿਰਦੇਸ਼ਾਂ ਤੇ ਗੰਨੇ ਦੀ ਫਸਲ ਉੱਪਰ ਕੀੜੇ ਮਕੌੜਿਆਂ ਦੇ ਹਮਲੇ ਸੰਬਂਧੀ ਨਿਰੀਖਣ ਕਰਨ ਲਈ ਪੰਜਾਬ ਭਰ ਵਿੱਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਹਰੇਕ ਬੁੱਧਵਾਰ ਨੂੰ ਗੰਨਾ ਕਾਸ਼ਤਕਾਰਾਂ ਦੇ ਖੇਤਾਂ ਦਾ ਦੌਰਾ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਕਿਸਮ ਦੀ ਸਮੱਸਿਆ ਆਉਣ ਤੇ ਸਮੇਂ ਸਿਰ ਹੱਲ ਕੀਤਾ ਜਾ ਸਕੇ।
ਇਸੇ ਮੁਹਿੰਮ ਤਹਿਤ ਡਾ. ਅਮਰੀਕ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ ਦੀ ਅਗਵਾਈ ਹੇਠ ਗੰਨਾ ਮਾਹਿਰਾਂ ਦੀ ਟੀਮ ਵੱਲੋਂ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਦੇ ਅਧਿਕਾਰਤ ਖੇਤਰ ਦੇ ਪਿੰਡਾਂ ਬਖਸ਼ੀਵਾਲ, ਕਲਾਨੌਰ, ਸ਼ਹੂਰ ਕਲਾਂ, ਬੋਹੜਵਡਾਲਾ ਅਤੇ ਦੋਸਤਪੁਰ ਦਾ ਦੌਰਾ ਕੀਤਾ ਗਿਆ । ਇਸ ਟੀਮ ਵਿੱਚ ਡਾ. ਵਿਕਰਾਂਤ ਸਿੰਘ ਗੰਨਾ ਮਾਹਿਰ ਖੇਤਰੀ ਖੋਜ ਕੇਂਦਰ ਪੀ.ਏ.ਯੂ. ਗੁਰਦਾਸਪੁਰ, ਡਾ.ਪਰਮਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫਸਰ, ਸ੍ਰੀ ਧਿਆਨ ਸਿੰਘ,ਬਲਦੀਪ ਸਿੰਘ ਸਰਵੇਅਰ ਸ਼ਾਮਿਲ ਸਨ। ਟੀਮ ਨੇ ਮਿੱਲ ਵੱਲੋਂ ਕੀਤੇ ਸਰਵੇ ਤੋਂ ਇਲਾਵਾ ਟਿਸ਼ੂ ਕਲਚਰ,ਸਿੰਗਲ ਬੱਡ ਤਕਨੀਕ ਨਾਲ ਤਿਆਰ ਬੂਟਿਆਂ,ਖੋਜ ਕੇਂਦਰ ਦੁਆਰਾ ਮੁਹੱਈਆ ਕਰਵਾਏ ਬੀਜ ਅਤੇ ਕਿਸਾਨਾਂ ਦੁਆਰਾ ਆਪਣੇ ਤੌਰ ਤੇ ਤਿਆਰ ਕੀਤੇ ਜਾ ਰਹੇ ਬੀਜ ਨਰਸਰੀਆਂ ਦਾ ਨਿਰੀਖਣ ਵੀ ਕੀਤਾ ਗਿਆ।ਪਿੰਡ ਬਖਸ਼ੀਵਾਲ ਦੇ ਅਗਾਂਹਵਧੂ ਗੰਨਾ ਕਾਸ਼ਤਕਾਰ ਜਸਕਰਨ ਸਿੰਘ ਦੇ ਫਾਰਮ ਤੇ ਗੰਨੇ ਦੀ ਫਸਲ ਦਾ ਨਿਰੀਖਣ ਕਰਨ ਉਪਰੰਤ ਗੱਲਬਾਤ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਗੰਨੇ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਅਤੇ ਖੰਡ ਰਿਕਵਰੀ ਵਿੱਚ ਵਾਧਾ ਕਰਨ ਲਈ ਜ਼ਰੂਰੀ ਹੈ ਕਿ ਸੀ ਓ 0238 ਹੇਠੋਂ ਕੁਝ ਰਕਬਾ ਘਟਾ ਕੇ ਨਵੀਂਆਂ ਕਿਸਮਾਂ ਸੀ ਉ ਪੀ ਬੀ 95,96 ਅਤੇ ਸੀ ਓ 15023 ਹੇਠ ਲਿਆਂਦਾ ਜਾਵੇ। ਉਨਾਂ ਕਿਹਾ ਕਿ ਸਰਵੇ ਦੌਰਾਨ ਪਾਇਆ ਗਿਆ ਹੈ ਕਿ ਮੌਸਮ ਅਨਕੂਲ ਰਹਿਣ ਕਾਰਨ ਗੰਨੇ ਦੀ ਫਸਲ ਦੀ ਹਾਲਤ ਤਸੱਲੀ ਬਖਸ਼ ਹੈ। ਉਨਾਂ ਕਿਹਾ ਕਿ ਫਿਲਹਾਲ ਗੰਨੇ ਦੀ ਫਸਲ ਉੱਪਰ ਕਿਸੇ ਮੁੱਖ ਕੀੜੇ ਜਾਂ ਬਿਮਾਰੀ ਦਾ ਹਮਲਾ ਨਹੀਂ ਹੋਇਆ ਫਿਰ ਵੀ ਗੰਨੇ ਦੀ ਫਸਲ ਦਾ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ ਤਾਂ ਜੋ ਸਮੇਂ ਸਿਰ ਸਰਬਪਖੀ ਕੀਟ ਪ੍ਰਬੰਧ ਪ੍ਰਣਾਲੀ ਅਪਣਾ ਕੇ ਰੋਕਥਾਮ ਕੀਤੀ ਜਾ ਸਕੇ। ਉਨਾਂ ਕਿਹਾ ਕਿ ਅੱਸੁ ਦੀ ਬਿਜਾਈ ਲਈ ਅਗਾਂਹਵਧੂ ਗੰਨਾ ਕਾਸ਼ਤਕਾਰਾਂ ਨੂੰ ਨਵੀਆਂ ਕਿਸਮਾਂ ਦਾ ਬੀਜ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਗੰਨੇ ਦੇ ਬੀਜ ਬਦਲਣ ਦਰ ਵਿੱਚ ਵਾਧਾ ਕੀਤਾ ਜਾ ਸਕੇ। ਡਾ.ਵਿਕਰਾਂਤ ਸਿੰਘ ਨੇ ਕਿਹਾ ਕਿ ਕਮਾਦ ਦੀ ਫਸਲ ਨੂੰ ਡਿੱਗਣ ਤੋਂ ਬਚਾਉਣ ਲਈ ਅਗਸਤ ਮਹੀਨੇ ਦੇ ਅਖੀਰ ਤੱਕ ਮੂੰਇਆਂ ਦੀ ਬੰਨਾਈ ਕਰਵਾ ਦੇਣੀ ਚਾਹੀਦੀ ਹੈ।

Spread the love