ਘਰਾਂ/ਫੈਕਟਰੀਆਂ ਵਿਚ ਆਕਸੀਜਨ ਸਿਲੰਡਰ ਜਮਾਂ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ: ਆਦਿਤਯ ਡੇਚਲਵਾਲ

ADC-Barnala

Sorry, this news is not available in your requested language. Please see here.

*ਐਸਡੀਐਮ ਦਫਤਰ ਵਿਖੇ ਦਿੱਤੀ ਜਾ ਸਕਦੀ ਹੈ ਅਜਿਹੇ ਮਾਮਲਿਆਂ ਦੀ ਸੂਚਨਾ
*ਰੈਸਟੋਰੈਂਟਾਂ ਅਤੇ ਜ਼ਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ ਦੇ ਸਟਾਫ ਦਾ ਕਰੋਨਾ ਟੈਸਟ ਕਰਾਉਣ ਲਾਜ਼ਮੀ
ਬਰਨਾਲਾ, 4 ਮਈ
ਕੋਈ ਵੀ ਵਿਅਕਤੀ ਬਿਨਾਂ ਮੈਡੀਕਲ ਵਰਤੋਂ ਤੋਂ ਆਕਸੀਜਨ ਸਿਲੰਡਜ ਜਮਾਂ ਕਰ ਕੇ ਨਹੀਂ ਰੱਖ ਸਕਦਾ, ਅਜਿਹਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਪ੍ਰਗਟਾਵਾ ਅੱਜ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਆਦਿਤਯ ਡੇਚਲਵਾਲ ਨੇ ਹਫਤਾਵਰੀ ਫੇਸਬੁਕ ਲਾਈਵ ਸੈਸ਼ਨ ਦੌਰਾਨ ਕੀਤਾ। ਉਨਾਂ ਆਖਿਆ ਕਿ ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਕੋਈ ਵੀ ਵਿਅਕਤੀ ਆਪਣੇ ਘਰਾਂ/ਦੁਕਾਨਾਂ/ਫੈਕਟਰੀਆਂ ਵਿਚ ਆਕਸੀਜਨ ਸਿਲੰਡਰ ਸਟੋਰ ਕਰ ਕੇ ਨਹੀਂ ਰੱਖ ਸਕਦਾ।  ਜੇਕਰ ਕਿਸੇ ਵੀ ਵਿਅਕਤੀ ਦੇ ਘਰਾਂ/ਦੁਕਾਨਾਂ/ਫੈਕਟਰੀਆਂ ਵਿਚ ਕਿਸੇ ਵੀ ਮੰਤਵ ਲਈ ਆਕਸੀਜਨ ਦਾ ਸਿਲੰਡਰ ਪਿਆ ਹੈ ਤਾਂ ਉਸ ਦੇ ਸਬੰਧੀ ਐਸਡੀਐਮ ਦਫਤਰ ਵਿਖੇ ਸੂਚਨਾ ਦਿੱਤੀ ਜਾਵੇ। ਉਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਘਰ, ਦੁਕਾਨ ਜਾਂ ਫੈਕਟਰੀ ’ਚੋਂ ਆਕਸੀਜਨ ਸਿਲੰਡਰ ਫੜਿਆ ਜਾਂਦਾ ਹੈ ਤਾਂ ਉਸ ਖਿਲਾਫ ਆਈਪੀਸੀ ਦੀ ਧਾਰਾ 188 ਅਤੇ ਆਫਤ ਪ੍ਰਬੰਧਨ ਐਕਟ 2005 ਦੀ ਧਾਰਾ 51-60 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।  ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਰੋਨਾ ਮਹਾਮਾਰੀ ਦੇ ਨਾਜ਼ੁਕ ਦੌਰ ਦੌਰਾਨ ਜ਼ਿਲਾ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ।
ਉਨਾਂ ਦੱਸਿਆ ਕਿ 4 ਮਈ ਦੀ ਰਿਪੋਰਟ ਅਨੁਸਾਰ ਹੁਣ ਤੱਕ ਜ਼ਿਲੇ ਵਿਚ 3863 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ, ਜ਼ਿਲੇ ਵਿਚ ਐਕਟਿਵ ਕੇਸ 437 ਹਨ। ਉਨਾਂ ਕਿਹਾ ਕਿ 15 ਮਈ ਤੱਕ ਪੰਜਾਬ ਸਰਕਾਰ ਵੱਲੋਂ ਕੁਝ ਪਾਬੰਦੀਆਂ ਲਾਈਆਂ ਗਈਆਂ ਹਨ, ਜੋ ਆਮ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹਨ। ਇਨਾਂ ਪਾਬੰਦੀਆਂ ਦੌਰਾਨ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਬੰਦ ਕੀਤੀਆਂ ਗਈਆਂ ਹਨ, ਜੋ ਲੋਕਾਂ ਦੀ ਸਿਹਤ ਸੁਰੱਖਿਆ ਲਈ ਹਨ। ਇਸ ਲਈ ਇਸ ਮਹਾਮਾਰੀ ਨੂੰ ਕਾਬੂ ਪਾਉਣ ਲਈ ਇਸ ਮੁਹਿੰਮ ਵਿਚ ਸਭ ਵੱਲੋਂ ਸਹਿਯੋਗ ਦਿੱਤਾ ਜਾਵੇ।
ਉਨਾਂ ਰੈਸਟੋਰੈਂਟ, ਕੈਫੇ, ਢਾਬਿਆਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਆਪਣੇ ਸਟਾਫ ਅਤੇ ਡਿਲੀਵਰੀ ਸਟਾਫ ਦਾ ਆਰਟੀ-ਪੀਸੀਆਰ ਟੈਸਟ ਕਰਾਇਆ ਜਾਵੇ। ਉਨਾਂ ਕਿਹਾ ਕਿ ਹੋਰ ਵੀ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਦੇ ਮਾਲਕ ਆਪਣੇ ਸਟਾਫ ਦਾ ਕਰੋਨਾ ਟੈਸਟ ਕਰਾਉਣਾ ਲਾਜ਼ਮੀ ਬਣਾਉਣ।
ਉਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਖੰਘ, ਜੁਕਾਮ, ਸਾਹ ਵਿਚ ਤਕਲੀਫ ਆਦਿ ਲੱਛਣ ਜਾਪਦੇ ਹਨ ਤਾਂ ਉਹ ਕਰੋਨਾ ਸੈਂਪਿਗ ਜ਼ਰੂਰ ਕਰਾਉਣ ਅਤੇ 45 ਸਾਲ ਤੋਂ ਉਪਰ ਦੇ ਵਿਅਕਤੀ ਆਪਣਾ ਟੀਕਾਕਰਨ ਲਾਜ਼ਮੀ ਕਰਾਉਣ, ਜੋ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫਤ ਕੀਤਾ ਜਾ ਰਿਹਾ ਹੈ।

Spread the love