ਘਰ ਘਰ ਰੋਜਗਾਰ ਮਿਸ਼ਨ ਤਹਿਤ 09 ਸਤੰਬਰ 2021 ਤੋਂ 17 ਸਤੰਬਰ 2021 ਤੱਕ ਸੱਤਵਾ ਮੈਗਾ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ- ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ

RAHUL ADC
ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ  ਪਾਬੰਦੀ ਦੇ ਹੁਕਮ  ਜਾਰੀ

Sorry, this news is not available in your requested language. Please see here.

ਗੁਰਦਾਸਪੁਰ, 14 ਅਗਸਤ 2021 ਪੰਜਾਬ ਰਾਜ ਦੇ ਘਰ ਘਰ ਰੋਜਗਾਰ ਮਿਸ਼ਨ ਤਹਿਤ ਮਿਤੀ 09 ਸਤੰਬਰ 2021 ਤੋਂ ਮਿਤੀ 17 ਸਤੰਬਰ 2021 ਤੱਕ ਸੱਤਵਾ ਮੈਗਾ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ । ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਸ੍ਰੀ ਰਾਹੁਲ ਨੇ ਦੱਸਿਆ ਕਿ ਇਹ ਰੋਜਗਾਰ ਮੇਲੇ ਕੋਵਿਡ-19 ਲਈ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਲਗਾਏ ਜਾਣਗੇ ।
ਉਹਨਾਂ ਦੱਸਿਆ ਕਿ ਮੈਗਾ ਜਾਬ ਫੇਅਰ ਵਿੱਚ ਹਿੱਸਾ ਲੈਣ ਲਈ ਪ੍ਰਾਰਥੀ ਵਲੋਂ ਰੋਜਗਾਰ ਵਿਭਾਗ ਦੀ ਵੈਬਸਾਈਟ www.pgrkam.com ਤੇ ਰਜਿਸਟਰਡ ਕਰਨਾ ਲਾਜਮੀ ਹੈ । ਰੋਜਗਾਰ ਮੇਲਿਆ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਪ੍ਰਾਰਥੀ ਖੁਦ ਇਸ ਵੈਬਸਾਈਟ ਤੇ ਜਾ ਕੇ ਵੀ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ ਜਾਂ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਆ ਕੇ ਆਪਣਾ ਨਾਮ ਰਜਿਸਟਰਡ ਕਰਵਾ ਸਕਦੇ ਹਨ ।
ਜਿਲ੍ਹਾ ਰੋਜਗਾਰ ਅਫਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਐਸ.ਐਸ.ਐਮ ਕਾਲਜ ਦੀਨਾਨਨਗਰ, ਸਰਕਾਰੀ ਪੋਲਟੈਕਨੀਕਲ ਕਾਲਜ ਬਟਾਲਾ ਅਤੇ ਗੋਲਡਨ ਕਾਲਜ ਆਫ ਇੰਜ ਅਤੇ ਟੈਕਨਾਲੋਜੀ ਗੁਰਦਾਸਪੁਰ ਵਿਖੇ ਮੈਗਾ ਜਾਬ ਫੇਅਰ ਲਗਾਏ ਜਾਣੇ ਹਨ, ਇਹਨਾਂ ਸਬੰਧੀ ਮਿਤੀਆ ਜਲਦ ਹੀ ਜਾਰੀ ਕਰ ਦਿੱਤੀਆ ਜਾਣਗੀਆ । ਇਹਨਾਂ ਰੋਜਗਾਰ ਮੇਲਿਆ ਵਿੱਚ ਵੱਖ ਵੱਖ ਕੰਪਨੀਆ ਸ਼ਿਰਕਤ ਕਰ ਰਹੀਆ ਹਨ । ਕੰਪਨੀਆ ਵਲੋਂ ਪ੍ਰਾਰਥੀਆ ਦੀ ਇੰਟਰਵਿਊ ਕੀਤੀ ਜਾਵੇਗੀ ਅਤੇ ਇਹਨਾਂ ਪ੍ਰਾਰਥੀਆ ਦੇ ਮੌਕੇ ਤੇ ਹੀ ਆਫਰ ਲੈਟਰ ਦਿੱਤੇ ਜਾਣਗੇ ।
ਉਹਨਾਂ ਨੇ ਬੇਰੁਜਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਉਪਰੋਕਤ ਦਿੱਤੀ ਵੈਬਸਾਈਟ ਤੇ ਆਪਣਾ ਨਾਮ ਦਰਜ ਕਰਵਾ ਕੇ ਆਪਣੇ ਆਪ ਨੂੰ ਰਜਿਸਟਰਡ ਕਰਵਾਉਣ ਤਾਂ ਜੋ ਉਹਨਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਰੋਜਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਸਕਣ । ਜੋ ਪ੍ਰਾਰਥੀ ਪਹਿਲਾਂ ਹੀ ਰਜਿਸਟਰ ਹਨ, ਉਹਨਾਂ ਨੂੰ ਇਸ ਵੈਬਸਾਈਟ ਤੇ ਦੁਬਾਰਾ ਰਜਿਸਟਰ ਕਰਨ ਦੀ ਲੋੜ ਨਹੀ ਹੈ । ਉਹ ਆਪਣੀ PGRKAM ਦੀ ਆਈ.ਡੀ ਰਾਹੀਂ ਲਾਗ ਇੰਨ ਕਰਕੇ ਰੋਜਗਾਰ ਮੇਲੇ ਵਾਲੇ ਸਥਾਨ ਦੀ ਚੋਣ ਕਰ ਸਕਦੇ ਹਨ । ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬਲਾਕ-ਬੀ, ਕਮਰਾ ਨੰ: 217, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਆ ਕੇ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹਨ ।

Spread the love