ਜਨਤਾ ਨੂੰ ਵੋਟਾਂ ਬਣਵਾਉਣ ਅਤੇ ਵੋਟਾਂ ਵਿੱਚ ਦਰੁਸਤੀ ਕਰਨ ਹਿੱਤ ਜਾਗਰੂਕ ਕਰਨ ਲਈ ਤਹਿਸੀਲ ਡੇਰਾਬੱਸੀ ਵਿਖੇ ਲਗਾਇਆ ਗਿਆ ਕੈਂਪ

Sorry, this news is not available in your requested language. Please see here.

ਕੈਂਪ ਦੋਰਾਨ 18 ਤੋਂ 21 ਸਾਲ ਦੇ ਨਵੇਂ ਵੋਟਰਾਂ ਦੇ ਫਾਰਮ ਕੀਤੇ ਗਏ ਪ੍ਰਾਪਤ;
ਆਨਲਾਈਨ ਵੋਟ ਬਣਵਾਉਣ, ਕੱਟਵਾਉਣ ਅਤੇ ਵੋਟ ‘ਚ ਲੋੜੀਂਦੀ ਦਰੁਸਤੀ ਬਾਰੇ ਦਿੱਤੀ ਗਈ ਜਾਣਕਾਰੀ*
ਐਸ.ਏ.ਐਸ ਨਗਰ, 5 ਜੁਲਾਈ 2021
ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01 ਜਨਵਰੀ 2021 ਦੇ ਆਧਾਰ ‘ਤੇ ਚੱਲ ਰਹੀ ਵੋਟਰ ਸੂਚੀ ਦੀ ਲਗਾਤਾਰ ਸੁਧਾਈ ਦੌਰਾਨ ਆਮ ਜਨਤਾ ਨੂੰ ਵੋਟਾਂ ਬਣਵਾਉਣ ਅਤੇ ਵੋਟਾਂ ਵਿੱਚ ਦਰੁਸਤੀ ਕਰਨ ਹਿੱਤ ਜਾਗਰੂਕ ਕਰਨ ਲਈ ਐਸ.ਡੀ.ਐਮ ਡੇਰਾਬੱਸੀ ਦੇ ਸਹਿਯੋਗ ਨਾਲ ਤਹਿਸੀਲ ਡੇਰਾਬੱਸੀ ਵਿਖੇ ਕੈਂਪ ਲਗਾਇਆ ਗਿਆ। ਇਹ ਜਾਣਕਾਰੀ ਸੰਜੇ ਕੁਮਾਰ ਚੋਣ ਤਹਿਸੀਲਦਾਰ ਐਸ.ਏ.ਐਸ ਨਗਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਕੈਂਪ ਦੋਰਾਨ 18 ਤੋਂ 21 ਸਾਲ ਦੇ ਨਵੇਂ ਵੋਟਰਾਂ ਦੇ ਫਾਰਮ ਪ੍ਰਾਪਤ ਕੀਤੇ ਗਏ ਅਤੇ ਉਨ੍ਹਾਂ ਨੂੰ ਆਨਲਾਈਨ ਐਂਟਰ ਕੀਤਾ ਗਿਆ। ਇਸ ਤੋਂ ਇਲਾਵਾ ਆਮ ਜਨਤਾ ਨੂੰ ਆਨਲਾਈਨ ਵੋਟਾਂ ਬਣਵਾਉਣ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਟ੍ਰੇਨਿੰਗ ਵੀ ਦਿੱਤੀ ਗਈ।
ਇਸ ਮੌਕੇ ਵੋਟਰਾਂ ਨੂੰ ਦੱਸਿਆ ਗਿਆ ਕਿ ਉਹ ਭਾਰਤ ਚੋਣ ਕਮਿਸ਼ਨ ਦੇ ਪੋਰਟਲ https://nvsp.in, https://voterportal.eci.gov.in/ ਅਤੇ Voter Helpline App ਰਾਹੀਂ ਕਿਸ ਤਰ੍ਹਾਂ ਆਨਲਾਈਨ ਵੋਟ ਬਣਵਾ, ਕੱਟਵਾ ਅਤੇ ਵੋਟ ‘ਚ ਲੋੜੀਂਦੀ ਦਰੁਸਤੀ ਕਰ ਸਕਦੇ ਹਨ। ਵੋਟਰਾਂ ਨੂੰ ਟੋਲ ਫ੍ਰੀ ਨੰਬਰ 1950 ਬਾਰੇ ਜਾਗਰੂਕ ਕੀਤਾ ਗਿਆ।