ਤਪਾ/ਬਰਨਾਲਾ, 25 ਜੁਲਾਈ 2021
ਜਵਾਹਰ ਨਵੋਦਿਆ ਵਿਦਿਆਲਯ ਢਿੱਲਵਾਂ ਵਿਖੇ ਛੇਵੀਂ ਜਮਾਤ ਵਿਚ ਵਿਦਿਆਰਥੀਆਂ ਦੇ ਅਕਾਦਮਿਕ ਸੈਸ਼ਨ 2021-22 ਲਈ ਦਾਖਲੇ ਵਾਸਤੇ ਟੈਸਟ ਮਿਤੀ 11 ਅਗਸਤ 2021 ਨੂੰ ਤੈਅ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ਰੰਸੀਪਲ ਨਰੇਸ਼ ਕੁਮਾਰ ਨੇ ਦੱਸਿਆ ਕਿ ਸਾਰੇ ਰਜਿਸਟਰਡ ਉਮੀਦਵਾਰ ਨਵੀਂ ਤੈਅ ਕੀਤੀ ਤਰੀਕ ਵਾਲੇ ਐਡਮਿਟ ਕਾਰਡ ਡਾਊਨਲੋਡ ਕਰਨ ਅਤੇ ਕਾਰਡ ਵਿਚ ਦਰਸਾਏ ਅਨੁਸਾਰ ਪ੍ਰੀਖਿਆ ਕੇਂਦਰਾਂ ਵਿਚ ਜਾਣ। ਉਮੀਦਵਾਰ ਐਡਮਿਟ ਕਾਰਡ ਵਿਚ ਦੱਸੇ ਅਨੁਸਾਰ ਕੋਵਿਡ ਪ੍ਰੋਟੋਕੋਲਾਂ ਦੀ ਪਾਲਣਾ ਕਰਨ।