ਜਿਲੇ ਦੇ ਦੋ ਪਿੰਡਾਂ ਵਿਚ 100 ਫੀਸਦੀ ਹੋਈ ਵੈਕਸੀਨੇਸ਼ਨ-ਡਿਪਟੀ ਕਮਿਸ਼ਨਰ

GURPREET SINGH KHAIRA
ਚੋਣ ਕਮਿਸ਼ਨ ਵੱਲੋਂ 10 ਫਰਵਰੀ 07 ਮਾਰਚ ਤੱਕ ਐਗਜ਼ਿਟ ਪੋਲ ’ਤੇ ਪਾਬੰਦੀ- ਜ਼ਿਲ੍ਹਾ ਚੋਣ ਅਫ਼ਸਰ

Sorry, this news is not available in your requested language. Please see here.

ਅੰਮ੍ਰਿਤਸਰ 19 ਜੂਨ 2021  ਕਰੋਨਾ ਮਹਾਂਮਾਰੀ ਤੇ ਕਾਬੂ ਪਾਉਣ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਅਤੇ ਹੁਣ ਲੋਕ ਵੀ ਆਪਣਾ ਫਰਜ਼ ਸਮਝਦੇ ਹੋਏ ਕਰੋਨਾ ਮਹਾਂਮਾਰੀ ਤੇ ਜਿੱਤ ਪਾਉਣ ਲਈ ਅੱਗੇ ਆ ਰਹੇ ਹਨ,ਜਿਸ ਦੇ ਸਿੱਟੇ ਵਜੋ ਜ਼ਿਲੇ ਦੇ ਦੋ ਪਿੰਡਾਂ ਵਿਚ 100 ਫੀਸਦੀ ਵੈਕਸੀਨੇਸ਼ਨ ਹੋ ਪਾਈ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਗਰਾਮ ਪੰਚਾਇਤ ਭਲੋਟ ਬਲਾਕ ਹਰਸ਼ਾ ਛੀਨਾ ਅਤੇ ਡੇਰਾ ਬਾਬਾ ਜੈਮਲ ਸਿੰਘ ਅਧੀਨ ਆਉਦੇ ਪਿੰਡ ਬਲਖੁਰਦ ਵਿਚ ਲੋਕਾਂ ਨੇ 100 ਫੀਸਦੀ ਵੈਕਸੀਨੇਸ਼ਨ ਦਾ ਟੀਚਾ ਪੂਰਾ ਕਰ ਲਿਆ ਹੈ।
ਸ: ਖਹਿਰਾ ਨੇ ਦੱਸਿਆ ਕਿ ਇਸ ਤੋ ਇਲਾਵਾ ਡੇਰਾ ਹਸਪਤਾਲ ਅਤੇ ਉਸਦੀ ਕਾਲੋਨੀ ਵਿਚ ਰਹਿੰਦੇ 8900 ਲੋਕਾਂ ਨੇ ਵੀ ਵੈਕਸੀਨੇਸ਼ਨ ਲਗਵਾ ਲਈ ਹੈ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੰਨ੍ਹਾਂ ਪਿੰਡਾਂ ਵਿਚ ਸਿਰਫ ਉਨ੍ਹਾਂ ਲੋਕਾਂ ਨੂੰ ਵੈਕਸੀਨੇਸ਼ਨ ਨਹੀ ਲਗਾਈ ਗਈ ਜੋ ਕਿਸੇ ਦੂਜੀ ਬੀਮਾਰੀ ਤੋ ਪੀੜਤ ਹਨ। ਉਨ੍ਹਾਂ ਦੱਸਿਆ ਕਿ ਸਾਰੇ ਪਿੰਡਾਂ ਦੇ ਸਰਕਾਰੀ ਹਸਪਤਾਲਾਂ ਵਿਚ ਅਤੇ ਵੱਖ ਵੱਖ ਥਾਵਾਂ ਦੇ ਕੈਪ ਲਗਾ ਕੇ ਲੋਕਾਂ ਦਾ ਮੁਫਤ ਟੀਕਾਕਰਨ ਕੀਤਾ ਜਾ ਰਿਹਾ ਹੈ। ਸ: ਖਹਿਰਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋ 100 ਫੀਸਦੀ ਟੀਚੇ ਨੂੰ ਪਾ੍ਰਪਤ ਕਰਨ ਲਈ ਪੂਰੀ ਕੋਸ਼ਿਸ ਕੀਤੀ ਜਾ ਰਹੀ ਹੈ। ਉਨ੍ਹਾਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਰੋਜ਼ਾਨਾਂ ਪਿੰਡ ਪਿੰਡ ਵਿਚ ਜਾ ਕੇ ਲੋਕਾਂ ਦਾ ਟੀਕਾਕਰਨ ਕਰ ਰਹੇ ਹਨ ਅਤੇ ਲੋਕਾਂ ਨੂੰ ਇਸ ਮਹਾਂਮਾਰੀ ਪ੍ਰਤੀ ਜਾਗਰੂਕ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲਾ੍ਹ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਅਫਵਾਹਾਂ ਤੋ ਬੱਚਣ ਅਤੇ ਟੀਕਾਕਰਨ ਲਈ ਅੱਗੇ ਆਉਣ। ਉਨ੍ਹਾਂ ਦੱਸਿਆ ਕਿ ਟੀਕਾਕਰਨ ਪੂਰੀ ਤਰਾ੍ਹ ਸੁਰੱਖਿਅਤ ਹੈ।