ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਆਨਲਾਈਨ ਜੁਵਿਨਾਇਲ ਜਸਟਿਸ ਬੋਰਡ ਦਾ ਆਨਲਾਈਨ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ

Sorry, this news is not available in your requested language. Please see here.

ਫਿਰੋਜ਼ਪੁਰ 20 ਜੁਲਾਈ 2021 ਮਾਨਯੋਗ ਜ਼ਿਲਾ ਅਤੇ ਸ਼ੈਸ਼ਨ ਜੱਜ ਸਹਿਤ ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਸ਼੍ਰੀ ਕਿਸ਼ੋਰ ਕੁਮਾਰ ਦੀ ਰਹਿਨੁਮਾਈ ਹੇਠ ਮਿਸ ਏਕਤਾ ਉੱਪਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਵੱਲੋਂ ਸ਼੍ਰੀ ਅਨੀਸ਼ ਗੋਇਲ ਮਾਨਯੋਗ ਪ੍ਰਿੰਸੀਪਲ ਮੈਜਿਸਟ੍ਰੇਟ ਜੁਵਿਨਾਇਲ ਜਸਟਿਸ ਬੋਰਡ, ਫਿਰੋਜ਼ਪੁਰ ਦੇ ਸਹਿਯੋਗ ਨਾਲ ਆਨਲਾਈਨ ਜੁਵਿਨਾਇਲ ਜਸਟਿਸ ਬੋਰਡ ਦਾ ਆਨਲਾਈਨ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ । ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਸ਼੍ਰੀ ਅਨੀਸ਼ ਗੋਇਲ ਮਾਨਯੋਗ ਪ੍ਰਿੰਸੀਪਲ ਮੈਜਿਸਟ੍ਰੇਟ ਜੁਵਿਨਾਇਲ ਜਸਟਿਸ ਬੋਰਡ, ਫਿਰੋਜ਼ਪੁਰ, ਸ਼੍ਰੀ ਸੁਖਪ੍ਰੀਤ ਸਿੰਘ ਮਾਨਯੋਗ ਏ. ਡੀ. ਸੀ. (ਜੀ) ਫਿਰੋਜ਼ਪੁਰ, ਸ਼੍ਰੀ ਰਤਨ ਸਿੰਘ ਬਰਾੜ ਮਾਨਯੋਗ ਐੱਸ. ਪੀ. ਫਿਰੋਜ਼ਪੁਰ, ਚੇਅਰ ਚਾਇਲਡ ਵੈਲਫੇਅਰ ਕਮੇਟੀ ਸ਼੍ਰੀ ਕੇ. ਸੀ. ਅਰੋੜਾ, ਡੀ. ਸੀ. ਪੀ. ਓ. ਬਲਜਿੰਦਰ ਕੌਰ ਅਤੇ ਜੁਵਿਨਾਇਲ ਜ਼ਸਟਿਸ ਬੋਰਡ ਦੇ ਪੁਲਿਸ ਕਰਮਚਾਰੀ ਸ਼੍ਰੀ ਗੁਰਚਰਨ ਸਿੰਘ ਹਾਜ਼ਰ ਹੋਏ। ਸ਼੍ਰੀ ਅਨੀਸ਼ ਗੋਇਲ ਪ੍ਰਿੰਸੀਪਲ ਮੈਜਿਸਟ੍ਰੇਟ ਜੁਵਿਨਾਇਲ ਜ਼ਸਟਿਸ ਬੋਰਡ ਨੇ ਇਸ ਐਕਟ ਬਾਰੇ ਦੱਸਿਆ ਕਿ 16 ਤੋਂ 18 ਸਾਲ ਦੇ ਬੱਚਿਆਂ ਨੂੰ ਅਪਰਾਧ ਕਰਨ ਦੇ ਬਾਅਦ ਪੁਲਿਸ ਵੱਲੋਂ ਸਿਵਲ ਡਰੈਸ ਵਿੱਚ ਹੀ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ । ਜੁਵਿਨਾਇਲ ਜ਼ਸਟਿਸ ਐਕਟ ਦੇ ਤਹਿਤ ਕਿਸੇ ਵੀ ਜੁਰਮ ਕਰਨ ਵਾਲੇ ਬੱਚੇ ਲਈ ਅਪਰਾਧੀ ਸ਼ਬਦ ਨਹੀਂ ਵਰਤਿਆ ਜਾਵੇਗਾ। 24 ਘੰਟੇ ਦੌਰਾਨ ਉਸ ਜੁਵਿਨਾਇਲ ਬੱਚੇ ਨੂੰ ਮੈਜਿਸਟ੍ਰੇਟ ਪਾਸ ਪੇਸ਼ ਕੀਤਾ ਜਾਵੇਗਾ। ਜੱਜ ਸਾਹਿਬ ਨੇ ਇਸ ਵਿਸ਼ੇ ਨੂੰ ਵਿਸਥਾਰ ਸਹਿਤ ਵਿਆਖਿਕ ਕੀਤਾ । ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਅਪਰਾਧ ਕਰਨ ਵਾਲੇ ਬੱਚੇ ਪਿੱਛੇ ਉਸਦਾ ਆਪਣਾ ਕੋਈ ਖਾਸ ਮਕਸਦ ਨਹੀਂ ਹੁੰਦਾ ਇਸ ਕਾਰਵਾਈ ਪਿੱਛੇ ਜਰੂਰ ਕਿਸੇ ਹੋਰ ਵਿਅਕਤੀ ਦਾ ਦਿਮਾਗ ਚੱਲ ਰਿਹਾ ਹੁੰਦਾ ਹੈ। ਜਿਸ ਦੀ ਦੇਖ ਰੇਖ ਹੇਠ ਕੋਈ ਵੀ ਬੱਚਾ ਗਲਤ ਕੰਮ ਕਰਨ ਲਈ ਤਿਆਰ ਕੀਤਾ ਜਾਂਦਾ ਹੈ। ਸੋ ਕਿਸੇ ਵੀ ਬੱਚੇ ਨੂੰ ਕਿਸੇ ਅਪਰਾਧ ਦੇ ਮਾਮਲੇ ਵਿੱਚ ਨਰਮੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਉਸ ਨੂੰ ਹਵਾਲਾਤ ਵਿੱਚ ਨਹੀਂ ਰੱਖਿਆ ਜਾ ਸਕਦਾ ਸਗੋਂ ਇਸ ਲਈ ਸਪੈਸ਼ਲ ਹੋਮ ਹੀ ਉਚਿਤ ਜਗ੍ਹਾ ਹੈ ਜਿਸ ਵਿੱਚ ਉਸ ਨੂੰ ਰੱਖਿਆ ਜਾ ਸਕਦਾ ਹੈ। ਅੰਤ ਵਿੱਚ ਸ਼੍ਰੀ ਅਨੀਸ਼ ਗੋਇਲ ਮਾਨਯੋਗ ਪ੍ਰਿੰਸੀਪਲ ਮੈਜਿਸਟ੍ਰੇਟ ਜੁਵਿਨਾਇਲ ਜ਼ਸਟਿਸ ਬੋਰਡ ਫਿਰੋਜ਼ਪੁਰ ਨੇ ਇਸ ਵੈਬੀਨਾਰ ਵਿੱਚ ਹਾਜ਼ਰ ਹੋਏ ਮਾਨਯੋਗ ਮਹਿਮਾਨਾਂ ਦਾ ਧੰਨਵਾਦ ਕੀਤਾ।

Spread the love