ਟੀ.ਬੀ. ਦੇ ਮਰੀਜਾਂ ਦੀ ਪਛਾਣ ਲਈ ਚਲਾਈ ਜਾ ਰਹੀ ਹੈ ਵਿਸ਼ੇਸ਼ ਮੁਹਿੰਮ : ਸਿਵਲ ਸਰਜਨ

Sorry, this news is not available in your requested language. Please see here.

ਸਿਹਤ ਵਿਭਾਗ ਵੱਲੋਂ ਸਾਲ 2025 ਤੱਕ ਟੀ.ਬੀ.ਮੁਕਤ ਕਰਨ ਦਾ ਹੈ ਟੀਚਾ
ਬਰਨਾਲਾ, 2 ਸਤੰਬਰ 2021
ਸਿਹਤ ਵਿਭਾਗ ਵੱਲੋਂ ਟੀ.ਬੀ. ਦੇ ਮਰੀਜਾਂ ਦੀ ਭਾਲ ਲਈ ਇਕ ਵਿਸ਼ੇਸ਼ ਡੋਰ ਟੂ ਡੋਰ“ਮੁਹਿੰਮ ਚਲਾਈ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਟੀ.ਬੀ ਦੀ ਬਿਮਾਰੀ ਇਕ ਗੰਭੀਰ ਬਿਮਾਰੀ ਹੈ ਜੋ ਕਿ ਸਮੇਂ ‘ਤੇ ਪਛਾਣ ਕੇ ਇਸਦਾ ਇਲਾਜ ਕੀਤਾ ਜਾ ਸਕਦਾ ਹੈ। ਇਸ ਲਈ ਆਸ਼ਾ ਵਰਕਰਾਂ ਵੱਲੋਂ 2 ਸਤੰਬਰ ਤੋਂ 1 ਨਵੰਬਰ ਤੱਕ ਆਪੋ-ਆਪਣੇ ਸਬੰਧਿਤ ਖੇਤਰਾਂ ਵਿੱਚ ਘਰੋਂ-ਘਰੀ ਜਾਕੇ ਟੀ.ਬੀ. ਦੇ ਸ਼ੱਕੀ ਮਰੀਜਾਂ ਦਾ ਸੈਂਪਲ ਮੌਕੇ ‘ਤੇ ਹੀ ਲਿਆ ਜਾਵੇਗਾ ਜੋ ਕਿ ਟੈਸਟਿੰਗ ਲਈ ਸਰਕਾਰੀ ਹਸਪਤਾਲ ਵਿੱਚ ਭੇਜਿਆ ਜਾਵੇਗਾ। ਜੇਕਰ ਕੋਈ ਮਰੀਜ ਟੀ.ਬੀ. ਤੋਂ ਪੀੜ੍ਹਤ ਪਾਇਆ ਗਿਆ ਤਾਂ ਉਸਦਾ ਸਾਰਾ ਇਲਾਜ ਬਿਲੁਕਤ ਮੁਫ਼ਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਾਲ 2025 ਤੱਕ ਟੀ.ਬੀ. ਮੁਕਤ ਦੇਸ਼ ਕਰਨ ਦਾ ਟੀਚਾ ਮਿਥਿਆ ਗਿਆ ਹੈ । ਇਸ ਲਈ ਵੀ ਇਸ ਮੁਹਿੰਮ ਦਾ ਬਹੁਤ ਅਹਿਮ ਰੋਲ ਹੈ।
ਡਾ. ਨਵਜੋਤ ਪਾਲ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਦੋ ਹਫ਼ਤੇ ਤੋ ਜਿਆਦਾ ਖੰਘ ਅਤੇ ਸ਼ਾਮ ਨੂੰ ਹਲਕਾ-ਹਲਕਾ ਬੁਖਾਰ ਹੋਵੇ , ਭੁੱਖ ਘੱਟ ਲੱਗਦੀ ਹੋਵੇ, ਥੁੱਕ ਵਿੱਚ ਖੁਨ ਆਉਣ ਆਦਿ ਲੱਛਣ ਹੋਣ ਤਾਂ ਉਹ ਟੀ.ਬੀ. ਦਾ ਸੱਕੀ ਮਰੀਜ ਹੋ ਸਕਦਾ ਹੈ । ਟੀ.ਬੀ. ਦੇ ਇਲਾਜ ਦਾ ਕੋਰਸ 6 ਤੋ 8 ਮਹੀਨੇ ਤੱਕ ਦਾ ਹੋਣ ਕਾਰਨ ਕਈ ਮਰੀਜ ਅਪਣਾ ਕੋਰਸ ਪੂਰਾ ਨਹੀ ਕਰਦੇ ਤੇ ਅੱਧ ਵਿਚਕਾਰ ਛੱਡ ਦਿੰਦੇ ਹਨ ਜੋ ਕਿ ਬਹੁਤ ਗਲਤ ਹੈ ਅਤੇ ਇਸ ਕਰਕੇ ਮਰੀਜ ਨੂੰ ਦੁਬਾਰਾ ਖਤਰਨਾਕ ਕਿਸਮ ਦੀ ਟੀ.ਬੀ. ਹੋਣ ਦਾ ਖਤਰਾ ਰਹਿੰਦਾ ਹੈ। ਇਸ ਕਰਕੇ ਇਹ ਦਵਾਈ ਸਿਹਤ ਕਰਤਾ ਦੀ ਨਿਗਰਾਨੀ ਹੇਠ ਸਿਵਲ ਹਸਪਤਾਲਾਂ ਵਿੱਚ ਬਿਨਾ ਨਾਗੇ ਖਾਣੀ ਚਾਹੀਦੀ ਹੈ ਤਾਂ ਕਿ ਇਸ ਬਿਮਾਰੀ ਦਾ ਸਹੀ ਅਤੇ ਪੂਰਾ ਇਲਾਜ ਹੋ ਸਕੇ ।
ਉਨ੍ਹਾਂ ਦੱਸਿਆ ਕਿ ਟੀ.ਬੀ. ਦੇ ਮਰੀਜਾ ਨੂੰ ਮੂੰਹ ਤੇ ਕੱਪੜਾ ਲੈਣ ਤੇ ਅਤੇ ਜਗ੍ਹਾ-2 ਤੇ ਨਾ ਥੁਕਣ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿਤੀ ਜਾਂਦੀ ਹੈ ਤਾਂ ਕਿ ਟੀ.ਬੀ. ਦੇ ਮਰੀਜ ਇਸ ਬਿਮਾਰੀ ਨੂੰ ਅੱਗੇ ਨਾ ਫੈਲਾਅ ਸਕਣ ਅਤੇ ਡਾਕਟਰ ਦੀ ਸਲਾਹ ਤੋ ਬਿਨਾ ਦਵਾਈ ਅੱਧ ਵਿਚਕਾਰ ਨਾ ਛੱਡਣ । ਡਾ. ਭੁੱਲਰ ਨੇ ਵਿਸ਼ੇਸ਼ ਤੌਰ ‘ਤੇ ਆਖਿਆ ਕਿ ਕੋਰੋਨਾ ਮਹਾਂਮਾਰੀ ਕਰਕੇ ਕਈ ਮਰੀਜਾਂ ਘਰਾਂ ਤੋਂ ਬਾਹਰ ਨਹੀ ਨਿਕਲ ਸਕੇ, ਇਸ ਲਈ ਵੀ ਇਸ“ਟੀ.ਬੀ. ਮਰੀਜਾਂ ਨੂੰ ਡੋਰ ਟੂ ਡੂਰ ਲੱਭਣ ਦੀ ਮਹਿੰਮ ਬਹੁਤ ਅਹਿਮ ਹੈ ।
ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਘਰੋਂ-ਘਰੀਂ ਜਾਣ ਵਾਲੀਆਂ ਆਸ਼ਾ ਵਰਕਰਾਂ ਨਾਲ ਪੂਰਨ ਸਹਿਯੋਗ ਕੀਤਾ ਜਾ ਸਕੇ ਤਾਂ ਜੋ ਅਸੀ ਟੀ.ਬੀ. ਦੀ ਬਿਮਾਰੀ ਨੂੰ ਜੜੋਂ ਖਤਮ ਕਰ ਸਕੀਏ। ਉਨ੍ਹਾਂ ਦੱਸਿਆ ਕਿ ਟੀ.ਬੀ. ਦੀ ਬਿਮਾਰੀ ਪ੍ਰਤੀ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਪਿੰਡ ਪੱਧਰ ਤੱਕ ਜਾਗਰੂਕ ਕੀਤਾ ਜਾ ਰਿਹਾ ਹੈ।

 

Spread the love