ਰੂਪਨਗਰ, 6 ਅਗਸਤ 2021 ਸੂਬਾ ਸਰਕਾਰ ਵਲੋਂ ਹਰਿਆਲੀ ਮਿਸ਼ਨ ਦੇ ਤਹਿਤ ਸੂਬੇ ਭਰ ਵਿਚ ਵੱਡੇ ਪੱਧਰ `ਤੇ ਬੂਟੇ ਲਾਉਣ ਦੀ ਮੁਹਿੰਮ ਵਿੱਡੀ ਗਈ ਹੈ।ਇਸ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਡਵੀਜਨਲ ਕਮਿਸ਼ਨਰ ਰੂਪਨਗਰ ਸ੍ਰੀ ਚੰਦਰ ਗੈਭਂਦ ਵਲੋਂ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਮੌਜੂਦਗੀ ਵਿਚ ਅੱਜ ਇੱਥੇ `ਟਰੀਜ਼ ਫਾਰ ਗਨਜ਼` ਬੈਨਰ ਦੇ ਹੇਠ ਰੂਪਨਗਰ ਜ਼ਿਲ਼੍ਹੇ ਵਿਚ ਬੂਟੇ ਲਾਉਣ ਦੀ ਮੁਹਿੰਮ ਦਾ ਅਗਾਜ਼ ਕੀਤਾ ਗਿਆ।
ਸ੍ਰੀ ਗੈਂਦ ਨੇ ਇਸ ਮੌਕੇ ਇਸ ਮੁਹਿੰਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਵਿਸੇਸ਼ ਮੁਹਿੰਮ ਉਨ੍ਹਾਂ ਲੋਕਾਂ ਲਈ ਚਲਾਈ ਗਈ ਹੈ ਜੋ ਅਸਲੇ ਦੇ ਨਵੇਂ ਲਾਇਸੰਸ ਬਣਾਉਣ ਜਾ ਪੁਰਾਣੇ ਲਾਇਸੰਸ ਰਨੀਊ ਕਰਵਾਉਣ ਆਂਉਦੇ ਹਨ।ਉਨ੍ਹਾਂ ਦੱਸਿਆ ਕਿ ਅਸਲੇ ਦਾ ਨਵਾਂ ਲਾਇਸੰਸ ਅਪਲਾਈ ਕਰਨ ਵਾਲਾ ਵਿਆਕਤੀ ਪਹਿਲ਼ਾਂ 10 ਬੂਟੇ ਲਾਉਣ ਦੀ ਸ਼ਰਤ ਪੂਰੀ ਕਰੇਗੇ ਅਤੇ ਰਨੀਊ ਕਰਵਾਉਣ ਵਾਲਾ 5 ਬੂਟੇ ਲਾਉਣ ਦੀ ਸ਼ਰਤ ਪੂਰੀ ਕਰੇਗਾ।ਇਸ ਦੇ ਨਾਲ ਉਨਾਂ ਇਹ ਵੀ ਕਿਹਾ ਕਿ ਬੂਟੇ ਘੱਟੋ ਘੱਟ 6-8 ਫੁੱਟ ਉਚੇ ਹੀ ਲਾਏ ਜਾਣ ਤਾਂ ਜੋ ਬੂਟੇ ਜਲਦੀ ਚੱਲ ਸਕਣ ਅਤੇ ਹਰ ਬੂਟੇ ਨਾਲ ਸੈਲਫੀ ਖਿੱਚ ਕੇ ਦਿਖਾਈ ਜਾਵੇ ਜਦੋਂ ਉਨ੍ਹਾਂ ਨੇ ਅਸਲੇ ਦੇ ਲਾਈਸੰਸ ਲਈ ਪ੍ਰਵਾਨਗੀ ਲੈਣੀ ਹੈ।
ਇਸ ਮੌਕੇ ਉਨ੍ਹਾਂ ਨੇ ਅਸਲਾ ਸਲਾਇੰਸ ਅਪਲਾਈ ਕਰਨ ਆਏ ਇੱਕ ਵਿਆਕਤੀ ਨੂੰ ਬੂਟਾ ਭੇਂਟ ਕਰਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ।ਇਸ ਤੋਂ ਪਹਿਲਾਂ ਉਨ੍ਹਾਂ ਨੇ ਡਵੀਜ਼ਨਲ ਕਮਿਸ਼ਨਰ ਦਾ ਵਾਧੂ ਚਾਰਜ ਵੀ ਸੰਭਾਲਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ਼੍ਹੇ ਵਿਚ ਸੜਕੇ ਦੇ ਨਾਲ ਲਗਦੀਆਂ ਖਾਲੀ ਥਾਵਾਂ ਉੱਪਰ 20 ਹਜ਼ਾਰ ਬੂਟੇ ਵਣ ਵਿਭਾਗ ਵਲੋਂ ਲਾਏ ਜਾ ਰਹੇ ਹਨ, ਜਿੰਨਾਂ ਨੂੰ ਸੁਰੱਖਿਅਤ ਰੱਖਣ ਲਈ ਆਲੇ ਦੁਆਲੇ `ਗਾਰਡ` ਵੀ ਲਗਾਏ ਜਾ ਰਹੇ ਹਨ।