ਡਿਪਟੀ ਕਮਿਸ਼ਨਰ ਨੇ ਪਿੰਡ ਨਵਾਂ ਸਲੇਮ ਸ਼ਾਹ ਵਿਖੇ ਬਣੀ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ ਕੈਟਲ ਪੋਂਡ ਦਾ ਕੀਤਾ ਦੌਰਾ

Sorry, this news is not available in your requested language. Please see here.

ਗਊਸ਼ਾਲਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦੀ ਕੀਤੀ ਸਮੀਖਿਆ
ਫਾਜ਼ਿਲਕਾ, 22 ਜੂਨ 2021
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਪਿੰਡ ਨਵਾਂ ਸਲੇਮ ਸ਼ਾਹ ਵਿਖੇ ਬਣੀ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ ਕੈਟਲ ਪੋਂਡ ਦਾ ਦੌਰਾ ਕੀਤਾ ਅਤੇ ਚੱਲ ਰਹੇ ਤੇ ਹੋਣ ਵਾਲੇ ਕੰਮਾਂ ਦੀ ਸਮੀਖਿਆ ਕੀਤੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਗਉਸ਼ਾਲਾ ਵਿਖੇ ਹੋਣ ਵਾਲੇ ਕੰਮਾਂ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ।
ਗਊਸ਼ਾਲਾ ਵਿਖੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ 2020 `ਚ ਉਨ੍ਹਾਂ ਵੱਲੋਂ ਗਊਸ਼ਾਲਾ ਵਿਖੇ ਦੌਰਾ ਕੀਤਾ ਗਿਆ ਸੀ ਜਿਸ ਵਿਚ ਹੋਣ ਵਾਲੇ ਕਈ ਵਿਕਾਸ ਪ੍ਰੋਜੈਕਟਾ ਨੂੰ ਪਾਸ ਕੀਤਾ ਗਿਆ ਸੀ ਜਿਸ ਵਿਚ ਗਊਸ਼ਾਲਾ ਦੀ ਚਾਰ ਦਿਵਾਰੀ, ਪੀਣ ਵਾਲੇ ਪਾਣੀ ਦਾ ਨਵਾਂ ਬੋਰਵੈਲ ਕਰਵਾਉਣਾ, ਵੇਸਟੇਜ਼ ਪਾਣੀ ਦੀ ਨਿਕਾਸੀ, ਗਊ ਵੰਸ਼ ਨੂੰ ਰੱਖਣ ਵਾਸਤੇ ਸ਼ੈਂਡ, ਤੂੜੀ ਗਡਾਉਨ, ਬੀਮਾਰ ਪਸ਼ੂਆਂ ਵਾਸਤੇ ਵੱਖਰਾ ਸ਼ੈੱਡ ਬਣਾਉਣ ਦੇ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਵਾਸਤੇ ਆਦੇਸ਼ ਦਿੱਤੇ ਗਏ।ਉਨ੍ਹਾਂ ਗਊਸ਼ਾਲਾ ਵਿਖੇ ਹਰਿਆ-ਭਰਿਆ ਵਾਤਾਵਰਣ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਵੀ ਕਿਹਾ।ਉਨ੍ਹਾਂ ਅਧਿਕਾਰੀ ਨੂੰ ਕਿਹਾ ਕਿ ਕੈਟਲ ਪਾਉਂਡ ਨੂੰ ਮਾਡਰਨ ਗਊਸ਼ਾਲਾ ਬਣਾਉਣ ਲਈ ਸਾਰਥਕ ਹੰਭਲੇ ਮਾਰੇ ਜਾਣ ਅਤੇ ਨੇੜਲੇ ਇਲਾਕੇ `ਚ ਬਣੀ ਮਾਡਰਨ ਗਊਸ਼ਾਲਾ ਦਾ ਦੌਰਾ ਕੀਤਾ ਜਾਵੇ।
ਇਸ ਦੌਰਾਨ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਵਿਨੀਤ ਸ਼ਰਮਾ ਨੇ ਡਿਪਟੀ ਕਮਿਸ਼ਨਰ ਨੂੰ ਜਾਣੂੰ ਕਰਵਾਇਆ ਕਿ ਗਊਸ਼ਾਲਾ ਵਿਖੇ ਹੋਣ ਵਾਲੀ ਚਾਰ ਦਿਵਾਰੀ ਵਿਚੋਂ 650 ਫੁੱਟ ਦੀ ਦੀਵਾਰ ਹੋ ਚੁੱਕੀ ਹੈ ਅਤੇ ਰਹਿੰਦੀ 1350 ਦੀ ਚਾਰ ਦਿਵਾਰੀ ਜਲਦ ਮੁਕੰਮਲ ਹੋ ਜਾਵੇਗੀ। ਪੀਣ ਵਾਲੇ ਪਾਣੀ ਦਾ ਬੋਰਵੈਲ ਕਰਵਾ ਦਿੱਤਾ ਗਿਆ ਹੈ, ਵੇਸਟੈਜ ਪਾਣੀ ਦੀ ਨਿਕਾਸੀ ਲਈ ਅੰਡਰਗਰਾਉਂਡ ਪਾਈਪਾਂ ਪਾਉਣ ਦਾ ਕੰਮ ਵੀ ਮੁਕੰਮਲ ਕਰ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਬਾਕੀ ਰਹਿੰਦੇ ਕੰਮਾਂ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਦੇ ਆਦੇਸ਼ ਦਿੱਤੇ।
ਗਰਮੀ ਦੇ ਮੌਸਮ ਦੇ ਮੱਦੇਨਜ਼ਰ ਗਊਸ਼ਾਲਾ ਨੂੰ 40 ਪੱਖੇ ਭੇਂਟ
ਗਰਮੀ ਦੇ ਮੌਸਮ ਨੂੰ ਵੇਖਦਿਆਂ ਹੋਇਆ ਸਮਾਜ ਸੇਵੀਆਂ ਵੱਲੋਂ ਗਉਸ਼ਾਲਾ ਨੂੰ 40 ਪੱਖੇ ਭੇਟ ਕੀਤੇ ਗਏ ਜਿਸ `ਤੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਪਸ਼ੂਆਂ ਨੂੰ ਗਰਮੀ ਤੋਂ ਨਿਜਾਤ ਮਿਲੇਗੀ। ਉਨ੍ਹਾਂ ਗਊਸ਼ਾਲਾ ਦੇ ਕੇਅਰ ਟੇਕਰ ਨੂੰ ਹੋਰ ਸਮਾਜ ਸੇਵੀਆਂ ਨੂੰ ਕੈਟਲ ਪਾਉਂਡ ਨਾਲ ਜ਼ੋੜਨ ਲਈ ਕਿਹਾ। ਉਨ੍ਹਾਂ ਸੰਸਥਾਵਾਂ ਤੇ ਗਊਸ਼ਾਲਾ ਦੇ ਪ੍ਰਬੰਧਕਾਂ ਦੀ ਪ੍ਰਸ਼ੰਸਾ ਕੀਤੀ।
ਇਸ ਮੌਕੇ ਪੰਚਾਇਤੀ ਰਾਜ ਤੋਂ ਐਸ.ਡੀ.ਓ ਹਰਮੀਤ ਸਿੰਘ, ਕੇਅਰ ਟੇਕਰ ਸੋਨੂ ਕੁਮਾਰ, ਮੋਹਿਤ ਕੁਮਾਰ, ਸੰਦੀਪ ਸਚਦੇਵਾ ਏ.ਪੀ.ਓ, ਸੰਦੀਪ ਜੇਈ, ਪਿੰਡ ਦੇ ਸਰਪੰਚ ਪੂਰਨ ਚੰਦ, ਸਮਰਾਟ ਕੰਬੋਜ਼, ਚੰਦਰ ਪ੍ਰਕਾਸ਼, ਲੇਖ ਸਿੰਘ, ਰਮਨ ਸਿੰਘ, ਸੁਨੀਲ ਸਿੰਘ, ਮੋਹਨ ਸਿੰਘ ਮੌਜੂਦ ਸਨ।

Spread the love