ਡਿਵੀਜ਼ਨਲ ਕਮਿਸ਼ਨਰ ਵੱਲੋਂ ‘ਸੱਥ ਜੁਗਨੂੰਆਂ ਦੀ’ ਕਹਾਣੀ-ਸੰਗ੍ਰਿਹ ਦਾ ਲੋਕ-ਅਰਪਣ

Sorry, this news is not available in your requested language. Please see here.

ਪਟਿਆਲਾ, 31 ਅਗਸਤ 2021
ਪਟਿਆਲਾ ਡਵੀਜ਼ਨ ਦੇ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ 15 ਸਿਰਮੌਰ ਪੰਜਾਬੀ ਕਹਾਣੀਕਾਰਾਂ ਦੀਆਂ ਚੋਣਵੀਂਆਂ ਕਹਾਣੀਆਂ ਦੇ ਗੁਰਮੁਖੀ ਤੇ ਸ਼ਾਹਮੁਖੀ ਦੇ ਸਾਂਝੇ ਕਹਾਣੀ ਸੰਗ੍ਰਹਿ ‘ਸੱਥ ਜੁਗਨੂੰਆਂ ਦੀ’ ਪੁਸਤਕ ਨੂੰ ਲੋਕ-ਅਰਪਣ ਕੀਤਾ। ਚੰਦਰ ਗੈਂਦ ਦੇ ਇਸ ਮੌਕੇ ਪੁਸਤਕ ਦੇ ਸੰਪਾਦਕ ਅਤੇ ਸ਼ਾਮਲ ਕਹਾਣੀਕਾਰਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਜਿੱਥੇ ਮਾਂ-ਬੋਲੀ ਪੰਜਾਬੀ ਦਾ ਇਹ ਦੋ ਲਿਪੀ ਕਹਾਣੀ-ਸੰਗ੍ਰਹਿ ਪਾਠਕਾਂ ਤੇ ਵਿਦਵਾਨਾਂ ਦੇ ਸੁਹਜ ਦੀ ਤ੍ਰਿਪਤੀ ਕਰੇਗਾ, ਉੱਥੇ ਪੂਰਬੀ ਤੇ ਪੱਛਮੀ ਪੰਜਾਬ ਵਿਚਕਾਰ ਭਾਈਚਾਰਕ ਸਾਂਝ ਦੇ ਪੁਲ਼ ਨੂੰ ਹੋਰ ਵੀ ਮਜ਼ਬੂਤ ਕਰੇਗਾ।
ਇਸ ਤੋਂ ਪਹਿਲਾਂ ‘ਸੱਥ ਜੁਗਨੂੰਆਂ ਦੀ’ ਕਹਾਣੀ- ਸੰਗ੍ਰਹਿ ਦੇ ਲਿਪੀਅੰਤਰਣਕਾਰ ਤੇ ਸੰਪਾਦਕ ਅੰਮਿ੍ਤਪਾਲ ਸਿੰਘ ਸ਼ੈਦਾ ਨੇ ਪੁਸਤਕ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਹੀ ਸ਼ਹਿਰ ਪਟਿਆਲਾ ਤੋਂ ਪਹਿਲੀ ਵਾਰ ਪ੍ਰਕਾਸ਼ਿਤ ਇਸ ਪੁਸਤਕ ਵਿੱਚ ਪੰਜਾਬੀ ਕਥਾ ਜਗਤ ਦੇ 15 ਸਮਰੱਥ ਤੇ ਸਿਰਮੌਰ ਕਹਾਣੀਕਾਰਾਂ ਦੀ ਇਕ-ਇਕ ਚੋਣਵੀਂ ਕਹਾਣੀ ਸ਼ਾਮਲ ਹੈ। ਪੁਸਤਕ, ਪੰਜਾਬੀ ਭਾਸ਼ਾ ਦੀਆਂ ਦੋ ਲਿਪੀਆਂ, ਗੁਰਮੁਖੀ ਤੇ ਸ਼ਾਹਮੁਖੀ ਵਿੱਚ ਸਾਂਝੇ ਤੌਰ ਤੇ ਪ੍ਰਕਾਸ਼ਿਤ ਕੀਤੀ ਗਈ ਹੈ, ਤਾਂ ਜੋ ਗੁਆਂਢੀ ਮੁਲਕ ਦੇ ਲਹਿੰਦੇ ਪੰਜਾਬ ਵਿਚ ਸ਼ਾਹਮੁਖੀ ਪੰਜਾਬੀ ਦੇ ਪਾਠਕ ਤੇ ਵਿਦਵਾਨ ਵੀ ਸਾਡੇ ਚੜਦੇ ਪੰਜਾਬ ਦੀ ਕਹਾਣੀ ਕਲਾ ਦਾ ਆਨੰਦ ਮਾਣ ਸਕਣ ਤੇ ਆਪਸੀ ਸਾਹਿਤਿਕ ਸਾਂਝ ਹੋਰ ਵੀ ਗੂੜੀ ਹੋ ਸਕੇ । ਪੁਸਤਕ ਦੀ ਸ਼ਾਨਦਾਰ ਭੂਮਿਕਾ, ਉੱਘੇ ਵਿਦਵਾਨ ਤੇ ਸ਼੍ਰੋਮਣੀ ਲੇਖਕ ਡਾ. ਅਮਰ ਕੋਮਲ ਨੇ ਲਿਖੀ ਹੈ। ਪੰਜਾਬ ਦੀ ਉੱਘੀ ਤੈ੍ਰਭਾਸ਼ੀ ਸੰਸਥਾ, ਤ੍ਵਿੇਣੀ ਸਾਹਿਤ ਪੀ੍ਰਸ਼ਦ (ਰਜਿ.), ਪਟਿਆਲਾ ਦੀ ਪੁਸਤਕ ‘ਤੇ ਸੰਖੇਪ ਤਬਸਰਾ, ਸ੍ਰੀ ਅਸ਼ਰਫ਼ ਮਹਿਮੂਦ ਨੰਦਨ, ਐਡੀਟਰ, ਪਰਵਾਜ਼ੇ-ਅਦਬ, ਭਾਸ਼ਾ ਵਿਭਾਗ ਪੰਜਾਬ ਨੇ ਕੀਤਾ ਹੈ। ਸੀ੍ਰ ਸ਼ੈਦਾ ਨੇ ਇਹ ਵੀ ਦੱਸਿਆ ਕਿ ਇਹ ਪੁਸਤਕ ਦੁਨੀਆ ਦੇ ਸਮੂਹ ਪੰਜਾਬੀ ਹਲਕਿਆਂ ਤਕ ਪਹੁੰਚਾਉਣ ਦੀ ਯੋਜਨਾ ਹੈ।
ਲੋਕ ਅਰਪਣ ਮੌਕੇ ਵਿੱਚ ਗੁਰਦਰਸ਼ਨ ਸਿੰਘ ਗੁਸੀਲ, ਨਿਰਮਲਾ ਗਰਗ, ਨਵੀਨ ਕਮਲ ਭਾਰਤੀ, ਹਰੀ ਸਿੰਘ ਚਮਕ, ਆਰ. ਡੀ. ਜਿੰਦਲ, ਬਾਬੂ ਸਿੰਘ ਰਹਿਲ, ਤਿਰਲੋਕ ਸਿੰਘ ਢਿੱਲੋਂ, ਦਰਸ਼ਨ ਸਿੰਘ ਗੋਪਾਲਪੁਰੀ, ਸੁਖਮਿੰਦਰ ਸੇਖੋਂ, ਅੰਗਰੇਜ਼ ਕਲੇਰ, ਸੁਖਵਿੰਦਰ ਸਿੰਘ ਬਾਜਵਾ, ਰਘਬੀਰ ਸਿੰਘ ਮਹਿਮੀ, ਹਰਬੰਸ ਸਿੰਘ ਮਾਣਕਪੁਰੀ ਅਤੇ ਡਾ. ਹਰਪੀ੍ਤ ਸਿੰਘ ਰਾਣਾ ਨੇ ਵੀ ਸ਼ਮੂਲੀਅਤ ਕੀਤੀ।

Spread the love