ਡੀ.ਬੀ.ਈ.ਈ. ਮੋਹਾਲੀ ਵੱਲੋA ਪੰਜਾਬ ਬਾਓਟੈਕਨੋਲੋਜੀ ਸੈਟਰ ਵਿੱਚ ਸੁਖਜੀਤ ਸਿੰਘ ਦੀ ਕੰਪਉਟਰ ਉਪਰੇਟਰ ਵਜੋਂ ਸਲੈਕਸ਼ਨ ਕਰਵਾਈ ਗਈ

Sorry, this news is not available in your requested language. Please see here.

ਐਸ.ਏ.ਐਸ ਨਗਰ, 16 ਜੂਨ 2021
ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਅਧੀਨ ਮੋਹਾਲੀ ਵਿਖੇ ਸਥਾਪਿਤ ਕੀਤਾ ਗਿਆ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਜਿਲ੍ਹੇ ਦੇ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਯੋਜਨਾ ਅਧੀਨ ਡੀ.ਬੀ.ਈ.ਈ., ਮੋਹਾਲੀ ਵੱਲੋ ਵਸਨੀਕ ਕੁਰਾਲੀ (ਮੋਹਾਲੀ) ਸੁਖਜੀਤ ਸਿੰਘ ਦੀ ਸਲੈਕਸ਼ਨ ਪੰਜਾਬ ਬਾਓਟੈਕਨੋਲੋਜੀ ਸੈਟਰ, ਮੋਹਾਲੀ ਵਿਖੇ ਕੰਪਿਉਟਰ ਉਪਰੇਟਰ ਦੇ ਤੋਰ ਤੇ ਕਰਵਾਈ ਗਈ। ਸੁਖਜੀਤ ਸਿੰਘ ਮੋਹਾਲੀ ਜਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਇਹ ਇਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਗ੍ਰੈਜੂਏਸ਼ਨ ਅਤੇ ਕੰਪਿਉਟਰ ਦਾ ਕੋਰਸ ਕਰਨ ਤੋ ਬਾਅਦ ਸੁਖਜੀਤ ਸਿੰਘ ਨੌਕਰੀ ਦੀ ਤਲਾਸ਼ ਵਿੱਚ ਡੀ.ਬੀ.ਈ.ਈ., ਮੋਹਾਲੀ ਵਿਖੇ ਆਇਆ ਅਤੇ ਪਲੇਸਮੈਂਟ ਅਫ਼ਸਰ ਨਾਲ ਉਸਦੀ ਮੁਲਾਕਾਤ ਹੋਈ। ਪਲੇਸਮੈਂਟ ਅਫ਼ਸਰ ਨੇ ਉਸਦੀ ਪੂਰੀ ਗੱਲ ਸੁਣਨ ਤੋ ਬਾਅਦ ਉਸਨੂੰ ਡੀ.ਬੀ.ਈ.ਈ., ਮੋਹਾਲੀ ਵਿਖੇ ਆਪਣਾ ਨਾਮ ਦਰਜ ਕਰਵਾਉਣ ਲਈ ਕਿਹਾ। ਇਸ ਤੋ ਬਾਅਦ ਪਲੇਸਮੈਂਟ ਅਫ਼ਸਰ ਵੱਲੋਂ ਉਸਨੂੰ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਕੋਵਿਡ ਦੇ ਚਲਦੇ ਸੁਖਜੀਤ ਸਿੰਘ ਦੀ ਡਾਇਰੈਕਟ ਇੰਟਰਵਿਊਂ ਬਾਇੳ ਟੈਕਨੋਲਜੀ ਸੈਂਟਰ ਵਿੱਚ ਕਰਵਾਈ ਗਈ। ਕੰਪਿਊਟਰ ੳਪਰੇਟਰ ਦੀ ਨੋਕਰੀ ਲਈ ਦਿੱਤੇ ਗਏ ਜੌਬ ਰੋਲ ਲਈ ਸੁਖਜੀਤ ਸਿੰਘ ਦਾ ਪੋ੍ਰਫਾਇਲ ਬਿਲਕੁਲ ਸਹੀ ਸੀ। ਪੰਜਾਬ ਬਾਓਟੈਕਨੋਲੋਜੀ ਸੈਟਰ ਵੱਲੋਂ ਇੰਟਰਵਿਊ ਤੋ ਬਾਅਦ ਸੁਖਜੀਤ ਸਿੰਘ ਨੂੰ ਮੌਕੇ ਤੇ ਹੀ ਕੰਪਿਉਟਰ ਉਪਰੇਟਰ ਦੇ ਪ੍ਰੋਫਾਇਲ ਲਈ ਸਿਲੈਕਟ ਕੀਤਾ ਗਿਆ। ਸਿਲੈਕਸ਼ਨ ਤੋ ਬਾਅਦ ਸੁਖਜੀਤ ਸਿੰਘ ਨੇ ਡੀ.ਬੀ.ਈ.ਈ., ਮੋਹਾਲੀ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਪੰਜਾਬ ਸਰਕਾਰ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਉਸਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋ ਸ਼ੁਰੂ ਕੀਤੇ ਡੀ.ਬੀ.ਈ.ਈ., ਮੋਹਾਲੀ ਦੀਆਂ ਸਹੂਲਤਾਂ ਦੀ ਜਾਣਕਾਰੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝੀ ਕਰਨ ਦਾ ਵਾਅਦਾ ਕੀਤਾ।

Spread the love